PreetNama
ਖਾਸ-ਖਬਰਾਂ/Important News

ਸੀਆਰਪੀਐਫ ਦੇ ਸਿੱਖ ਜਵਾਨ ਨੇ ਕਸ਼ਮੀਰ ‘ਚ ਕਾਇਮ ਕੀਤੀ ਨਵੀਂ ਮਿਸਾਲ, ਵੀਡੀਓ ਵਾਇਰਲ

ਚੰਡੀਗੜ੍ਹ: ਸੀਆਰਪੀਐਫ ਜਵਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਜਵਾਨ ਸ੍ਰੀਨਗਰ ਦੀ ਇੱਕ ਸੜਕ ‘ਤੇ ਭੁੱਖੇ ਬੱਚੇ ਨੂੰ ਖਾਣਾ ਖਵਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਜਵਾਨ ਨੇ ਪੱਗ ਬੰਨ੍ਹੀਂ ਹੋਈ ਹੈ। ਇਸ ਵੀਡੀਓ ਤੇ ਸੀਆਰਪੀਐਫ ਜਵਾਨ ਦੀ ਚੁਫ਼ੇਰਿਓਂ ਤਾਰੀਫ ਕੀਤੀ ਜਾ ਰਹੀ ਹੈ।

ਵੀਡੀਓ ਵਿੱਚ ਸ੍ਰੀਨਗਰ ਦੇ ਓਲਡ ਸਿਟੀ ਇਲਾਕੇ ਵਿੱਚ ਸੀਆਰਪੀਐਫ ਜਵਾਨ ਇਕਬਾਲ ਸਿੰਘ ਬੱਚੇ ਨੂੰ ਕੁਝ ਖੁਵਾਉਂਦਾ ਨਜ਼ਰ ਆ ਰਿਹਾ ਹੈ। ਫਿਰ ਉਸ ਨੇ ਬੱਚੇ ਦਾ ਮੂੰਹ ਸਾਫ਼ ਕੀਤਾ ਤੇ ਉਸ ਨੂੰ ਪਾਣੀ ਪੁੱਛ ਕੇ ਇੱਕ ਗਿਲਾਸ ਪਾਣੀ ਪਿਆਇਆ।

Related posts

ਸਾਊਦੀ ਅਰਬ ਨੇ ਰਚਿਆ ਇਤਿਹਾਸ, ਪਹਿਲੇ ਮੰਗਲ ਗ੍ਰਹਿ ਮਿਸ਼ਨ ਦੀ ਸਫ਼ਲ ਸ਼ੁਰੂਆਤ

On Punjab

‘ਅਗਨੀਪਥ ਯੋਜਨਾ’ ‘ਤੇ ਫੌਜ ਦਾ ਸਿੱਧਾ ਸੰਦੇਸ਼ – ਯੋਜਨਾ ਕਿਸੇ ਵੀ ਹਾਲਤ ‘ਚ ਨਹੀਂ ਲਈ ਜਾਵੇਗੀ ਵਾਪਸ, ਨੌਜਵਾਨ ਅਨੁਸ਼ਾਸਨ ਦਿਖਾਉਣ

On Punjab

ਚੀਨੀ ਜਹਾਜ਼ਾਂ ਨੇ ਫਿਲਪੀਨਜ਼ ਦੇ ਬੇੜੇ ਨੂੰ ਰੋਕਿਆ

On Punjab