ਨਵੀਂ ਦਿੱਲੀ: ਈ–ਕਾਮਰਸ ਜਾਇੰਟ ਐਮੇਜਨ ਭਾਰਤੀ ਯੂਜ਼ਰਸ ਦੇ ਨਿਸ਼ਾਨੇ ‘ਤੇ ਆ ਗਈ ਹੈ। ਕਈ ਯੂਜ਼ਰਸ ਕੰਪਨੀ ਦਾ ਵਿਰੋਧ ਕਰ ਰਹੇ ਹਨ। ਇਸ ਦਾ ਕਾਰਨ ਆਨਲਾਈਨ ਪਲੇਟਫਾਰਮ ‘ਤੇ ਹਿੰਦੂ ਦੇਵੀ–ਦੇਵਤਿਆਂ ਦੀਆਂ ਤਸਵੀਰਾਂ ਵਾਲੇ ਟੌਇਲਟ ਸੀਟ ਕਵਰ ਦਿਖਾਏ ਜਾਣਾ ਹੈ। ਇਸ ਤੋਂ ਬਾਅਦ ਐਮੇਜਨ ਖਿਲਾਫ 24 ਹਜ਼ਾਰ ਟਵੀਟ ਕੀਤੇ ਗਏ। ਇਨ੍ਹਾਂ ‘ਚ ‘ਬਾਈਕਾਟ ਐਮੇਜਨ’ ਟ੍ਰੈਂਡ ਕਰ ਰਿਹਾ ਹੈ।
ਹੁਣ ਇਸ ਮਾਮਲੇ ‘ਤੇ ਯੋਗ ਗੁਰੂ ਰਾਮਦੇਵ ਨੇ ਟਵੀਟ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਦੇ ਹੋਏ ਕਿਹਾ, “ਕੀ #ਐਮੇਜਨ ਇਸਲਾਮ ਤੇ ਇਸਾਈ ਧਰਮ ਦੇ ਪਵਿੱਤਰ ਫੋਟੋਆਂ ਨੂੰ ਇਸ ਅੰਦਾਜ਼ ‘ਚ ਪੇਸ਼ ਕਰ ਉਨ੍ਹਾਂ ਦੀ ਬੇਇੱਜ਼ਤੀ ਕਰਨ ਦਾ ਹਿਮਾਕਤ ਕਰ ਸਕਦਾ ਹੈ? ਇਸ ਤੋਂ ਅੱਗੇ ਉਨ੍ਹਾਂ ਨੇ ਲਿਖਿਆ, ਹਮੇਸ਼ਾ ਭਾਰਤ ਦੇ ਪੂਰਵਜ ਦੇਵੀ ਦੇਵਤਿਆਂ ਦੀ ਬੇਇੱਜ਼ਤੀ ਕਿਉਂ?”