ਲੋਕ ਸਭਾ ਚੋਣਾਂ ਚ ਪੰਜਾਬ ਦੀ ਗੁਰਦਾਸਪੁਰ ਦੀ ਸੀਟ ਤੋਂ ਜਿੱਤ ਕੇ ਫ਼ਿਲਮ ਅਦਾਕਾਰ ਸੰਨੀ ਦਿਓਲ (Sunny Deol) ਆਪਣੇ ਘਰ ਮੁੰਬਈ ਪੁੱਜੇ। ਉੱਥੇ ਸੰਨੀ ਦਿਓਲ ਨੇ ਏਅਰਪੋਰਟ ਤੋਂ ਬਾਹਰ ਆ ਕੇ ਮੀਡੀਆ ਦੇ ਕੈਮਰਿਆਂ ਵਲੋਂ ਘੇਰੇ ਜਾਣ ਮਗਰੋਂ ਆਪਣੀ ਜਿੱਤ ਦਾ ਨਿਸ਼ਾਨ ਬਣਾ ਕੇ ਉਨ੍ਹਾਂ ਦਾ ਧੰਨਵਾਦ ਪ੍ਰਗਟਾਇਆ।
ਸੰਨੀ ਦਿਓਲ ਦੇ ਏਅਰਪੋਰਟ ਮਗਰੋਂ ਬਾਹਰ ਆਉਣ ਦਾ ਵੀਡੀਓ ਸਾਹਮਣੇ ਆਇਆ ਹੈ। ਵੀਡਿਓ ਚ ਦੇਖਿਆ ਜਾ ਸਕਦਾ ਹੈ ਕਿ ਸੰਨੀ ਨੇ ਇਕ ਬੈਗ ਵੀ ਫੜਿਆ ਹੋਇਆ ਹੈ ਅਤੇ ਉਨ੍ਹਾਂ ਨੇ ਇਕ ਜੀਂਸ ਤੇ ਟੀਸ਼ਰਟ ਪਾਈ ਹੋਈ ਹੈ।ਲੋਕ ਸਭਾ ਚੋਣਾਂ ਚ ਮਿਲੀ ਸ਼ਾਨਦਾਰ ਜਿੱਤ ਮਗਰੋਂ ਸੰਨੀ ਦਿਓਲ ਨੇ ਕਿਹਾ ਕਿ ਉਹ ਸਰਹੱਦੀ ਇਲਾਕਿਆਂ ਦੇ ਵੋਟਰਾਂ ਦੀ ਭਲਾਈ ਲਈ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਇਸ ਸੰਸਦੀ ਖੇਤਰ ਦੇ ਲੋਕ ਮੇਰੇ ਨਾਲ ਕਾਫੀ ਪਿਆਰ ਕਰਦੇ ਹਨ ਤੇ ਉਨ੍ਹਾਂ ਨੇ ਮੇਰੀ ਜਿੱਤ ਪੱਕੀ ਕੀਤੀ ਹੈ।ਦੱਸਣਯੋਗ ਹੈ ਕਿ ਸੰਨੀ ਦਿਓਲ ਨੇ ਲੋਕ ਸਭਾ ਚੋਣਾਂ ਚ ਗੁਰਦਾਸਪੁਰ ਚ ਜਿੱਤ ਹਾਸਲ ਕਰਦਿਆਂ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨੂੰ 82,459 ਵੋਟਾਂ ਨਾਲ ਹਰਾਇਆ। ਸੁਨੀਲ ਜਾਖੜ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਵੀ ਹਨ।
previous post