ਪਾਕਿਸਤਾਨ ਦੇ ਇਕ ਹਸਪਤਾਲ ਵਿੱਚ ਕਥਿਤ ਤੌਰ ‘ਤੇ ਏਅਰ ਕੰਡੀਸ਼ਨਿੰਗ (ਏਸੀ) ਸਿਸਟਮ ਫ਼ੇਲ੍ਹ ਹੋਣ ਕਾਰਨ 8 ਨਵਜੰਮਿਆਂ ਦੀ ਮੌਤ ਹੋ ਗਈ ਹੈ।
ਸਥਾਨਕ ਮੀਡੀਆ ਅਨੁਸਾਰ, ਸਾਹਿਵਾਲ ਦੇ ਡਿਪਟੀ ਕਮਿਸ਼ਨਰ ਜਮਾਨ ਵਟੂ ਨੇ ਪੰਜਾਬ ਸਰਕਾਰ ਦੀ ਵਿਸ਼ੇਸ਼ ਸਿਹਤ ਸੇਵਾ ਅਤੇ ਡਾਕਟਰੀ ਸਿੱਖਿਆ ਵਿਭਾਗ ਨੂੰ ਇਕ ਚਿੱਠੀ ਲਿਖੀ ਜਿਸ ਵਿਚ ਕਥਿਤ ਤੌਰ ‘ਤੇ ਏਸੀ ਸਿਸਟਮ ਫ਼ੇਲ੍ਹ ਹੋਣ ਕਾਰਨ ਨਵਜੰਮਿਆਂ ਬੱਚਿਆਂ ਦੀ ਮੌਤ ਦਾ ਜ਼ਿਕਰ ਕੀਤਾ ਗਿਆ ਹੈ।
ਅਧਿਕਾਰੀ ਨੇ ਕਿਹਾ ਕਿ ਉਹ ਸ਼ਨੀਵਾਰ ਦੇਰ ਰਾਤ ਇਕ ਮਰੀਜ਼ ਦੀ ਦੇਖ ਭਾਲ ਕਰ ਰਹੇ ਸੰਚਾਲਕ ਨਾਲ ਇਕ ਅਚਨਚੇਤ ਕਾਲ ਉੱਤੇ ਗਿਆ ਜਿਸ ਵਿੱਚ ਉਸ ਨੇ ਦੱਸਿਆ ਕਿ ਸਾਹੀਵਾਲ ਜ਼ਿਲ੍ਹੇ ਦੇ ਮੁੱਖ ਹਸਪਤਾਲ ਅੰਦਰ ਬੱਚਿਆਂ ਦੇ ਵਾਰਡ ਵਿੱਚ ਏਸੀ ਸਿਸਟਮ ਦੇ ਕੰਮ ਨਾ ਕਰਨ ਕਾਰਨ ਨਵਜੰਮਿਆਂ ਬੱਚਿਆਂ ਦੀ ਮੌਤ ਹੋ ਗਈ ਹੈ।
ਅਧਿਕਾਰੀ ਨੇ ਦੱਸਿਆ ਕਿ ਜਦੋਂ ਮੈਂ ਵਾਰਡ ਵਿੱਚ ਪਹੁੰਚਿਆ ਅਤੇ ਵੇਖਿਆ ਕਿ ਏਸੀ ਸਿਸਟਮ ਖਰਾਬ ਸੀ ਜਿਸ ਕਾਰਨ ਅੰਦਰ ਦਾ ਤਾਪਮਾਨ ਅਸਾਧਾਰਨ ਹੈ। ਏਸੀ ਫ਼ੇਲ੍ਹ ਹੋਣ ਕਾਰਨ ਕਈ ਹੋਰ ਮੌਤਾਂ ਦਾ ਖ਼ਦਸ਼ਾ ਵੀ ਪ੍ਰਗਟਾਵਾ ਜਾ ਰਿਹਾ ਹੈ ਜਿਸ ਦੀ ਰਿਪੋਰਟ ਅਜੇ ਨਹੀਂ ਆਈ ਹੈ।