ਖੇਡ-ਜਗਤ/Sports Newsਵਿਸ਼ਵ ਕੱਪ: ਭਾਰਤ ਦੇ ਦੱਖਣੀ ਅਫਰੀਕਾ ‘ਚ ਭੇੜ, ਕ੍ਰਿਕਟ ਪ੍ਰੇਮੀਆਂ ‘ਚ ਜੋਸ਼ June 5, 20191344 ਵਿਸ਼ਵ ਕੱਪ 2019 ਦੇ ਅੱਠਵੇਂ ਮੈਚ ‘ਚ ਸਾਉਥ ਅਫਰੀਕਾ ਤੇ ਟੀਮ ਇੰਡੀਆ ਦਾ ਮੁਕਾਬਲਾ ਸ਼ੁਰੂ ਹੋ ਚੁੱਕਿਆ ਹੈ। ਇਸ ਲਈ ਫੈਨਸ ਕਾਫੀ ਜੋਸ਼ ‘ਚ ਨਜ਼ਰ ਆ ਰਹੇ ਹਨ। ਦੋਵਾਂ ਟੀਮਾਂ ਦੇ ਫੈਨਸ ‘ਚ ਭਾਰੀ ਉਤਸ਼ਾਹ ਹੈ। ਦੱਖਣੀ ਅਫਰੀਕਾ ਦੇ ਕਪਤਾਨ ਫਾਫ ਡੁਪਲੇਸਿਸ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ ਹੈ। ਭਾਰਤੀ ਕ੍ਰਿਕਟ ਟੀਮ ਇਸ ‘ਚ ਪਹਿਲਾ ਮੈਚ ਖੇਡ ਗੇਂਦਬਾਜ਼ੀ ਕਰ ਰਹੀ ਹੈ।ਦੋਵੇਂ ਟੀਮਾਂ ‘ਚ ਇਹ ਮੁਕਾਬਲਾ ਸਾਉਥੈਂਪਟਨ ‘ਚ ਖੇਡਿਆ ਜਾ ਰਿਹਾ ਹੈ।ਭਾਰਤੀ ਟੀਮ ਵਿਸ਼ਵ ਕੱਪ 2019 ‘ਚ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਸਾਉਥ ਅਫਰੀਕਾ ਦਾ ਇਹ ਤੀਜਾ ਮੈਚ ਹੈ।ਦੱਖਣੀ ਅਫਰੀਕਾ ਨੂੰ ਦੋ ਮੈਚਾਂ ਚੋਂ ਇੱਕ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਤਸਵੀਰਾਂ ‘ਚ ਦੋਵੇਂ ਦੇਸ਼ਾਂ ਦੇ ਕ੍ਰਿਕਟ ਪ੍ਰੇਮੀਆਂ ਦਾ ਜੋਸ਼ ਦੇਖਦੇ ਹੀ ਬਣ ਰਿਹਾ ਹੈ।