ਨਵੀਂ ਦਿੱਲੀ: ਹਾਲੇ ਤਕ ਤੁਸੀਂ ਕਿਸੇ ਵੀ ਸੂਬੇ ਵਿੱਚ ਇੱਕ ਜਾਂ ਦੋ ਤੋਂ ਵੱਧ ਉਪ ਮੁੱਖ ਮੰਤਰੀ ਨਹੀਂ ਦੇਖੇ ਹੋਣਗੇ ਪਰ ਹੁਣ ਆਂਧਰ ਪ੍ਰਦੇਸ਼ ਵਿੱਚ ਪੰਜ ਡਿਪਟੀ ਸੀਐਮ ਹੋਣਗੇ। ਇਸ ਬਾਰੇ ਮੁੱਖ ਮੰਤਰੀ ਜਗਨਮੋਹਨ ਰੈੱਡੀ ਨੇ ਐਲਾਨ ਕਰ ਦਿੱਤਾ ਹੈ।ਵਾਈਐਸਆਰਸੀਪੀ ਦੇ ਦੇ ਵਿਧਾਇਕ ਮੁਹੰਮਦ ਮੁਸਤਫ਼ਾ ਸ਼ਾਈਕ ਦਾ ਕਹਿਣਾ ਹੈ ਕਿ ਆਂਧਰ ਪ੍ਰਦੇਸ਼ ਵਿੱਚ ਐਸਸੀ, ਐਸਟੀ, ਓਬੀਸੀ, ਘੱਟ ਗਿਣਤੀਆਂ ਤੇ ਕਾਪੂ ਸਮਾਜ ਵਿੱਚੋਂ ਇੱਕ-ਇੱਕ ਉਪ ਮੁੱਖ ਮੰਤਰੀ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ ਪੂਰੇ ਸੂਬੇ ਵਿੱਚ ਖੁਸ਼ੀ ਦਾ ਮਾਹੌਲ ਹੈ। ਜਗਮੋਹਨ ਰੈੱਡੀ ਦਾ ਇਹ ਫੈਸਲਾ ਇਤਿਹਾਸਕ ਹੈ, ਉਹ ਯਕੀਨੀ ਤੌਰ ‘ਤੇ ਭਾਰਤ ਵਿੱਚ ਹੁਣ ਤਕ ਦੇ ਸਰਬੋਤਮ ਸੀਐਮ ਸਾਬਤ ਹੋਣਗੇ।
ਪੰਜਾਂ ਉਪ ਮੁੱਖ ਮੰਤਰੀ ਨਾ ਸਿਰਫ ਵੱਖ-ਵੱਖ ਸਮਾਜ ਤੋਂ ਹੋਣਗੇ ਬਲਕਿ ਵੱਖ-ਵੱਖ ਇਲਾਕਿਆਂ ਦਾ ਵੀ ਖਾਸ ਧਿਆਨ ਰੱਖਿਆ ਗਿਆ ਹੈ। ਰਾਇਲਸੀਮਾ, ਪ੍ਰਕਾਸ਼ਮ, ਕ੍ਰਿਸ਼ਨਾ ਡੈਲਟਾ, ਗੋਦਾਵਰੀ ਤੇ ਵਾਈਜੈਗ ਇਲਾਕੇ ਵਿੱਚੋਂ ਇਹ ਡਿਪਟੀ ਸੀਐਮ ਨਿਯੁਕਤ ਕੀਤੇ ਜਾਣਗੇ।ਜਗਮੋਹਨ ਰੈੱਡ ਨੇ ਇਸ ਫੈਸਲੇ ‘ਤੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਉਹ ਸੂਬੇ ਦੇ ਸਮਾਜ ਦੇ ਸਾਰੇ ਲੋਕਾਂ ਨੇ ਟੀਡੀਪੀ ਸਰਕਾਰ ਖ਼ਿਲਾਫ਼ ਮਿਹਨਤ ਕੀਤੀ। ਅੱਜ ਜਦ ਸਾਨੂੰ ਸਰਕਾਰ ਵਿੱਚ ਆਉਣ ਦਾ ਮੌਕਾ ਮਿਲਿਆ ਹੈ, ਤਾਂ ਲੱਗਦਾ ਹੈ ਕਿ ਉਨ੍ਹਾਂ ਨੂੰ ਜਾਪਦਾ ਹੈ ਕਿ ਸਮਾਜ ਦੇ ਸਾਰੇ ਵਰਗਾਂ ਨੂੰ ਅਗਵਾਈ ਮਿਲਣੀ ਚਾਹੀਦੀ ਹੈ।
ਸਿਆਸੀ ਮਾਹਰਾਂ ਮੁਤਾਬਕ ਆਂਧਰ ਪ੍ਰਦੇਸ਼ ਦੀ ਸਿਆਸਤ ਵਿੱਚ ਰੈੱਡੀ ਤੇ ਕੰਮਾ ਸਮਾਜ ਦਾ ਦਬਦਬਾ ਹੈ। ਟੀਡੀਪੀ ਦੇ ਚੰਰਦਬਾਬੂ ਨਾਇਡੂ ਦਾ ਸਬੰਧ ਰੈੱਡੀ ਸਮਾਜ ਨਾਲ ਹੈ ਉੱਥੇ ਹੀ ਜਗਮੋਹਨ ਰੈੱਡ ਕੰਮਾ ਸਮਾਜ ਨਾਲ ਤਾਅਲੁੱਕ ਰੱਖਦੇ ਹਨ। ਉਂਝ ਸੂਬੇ ਦੇ ਦਲਿਤ ਤੇ ਘੱਟ ਗਿਣਤੀਆਂ ਕਾਂਗਰਸ ਨੂੰ ਵੋਟਾਂ ਦਿੰਦੇ ਰਹੇ ਹਨ ਪਰ ਇਸ ਵਾਰ ਸਿਆਸੀ ਸਮੀਕਰਨ ਬਦਲੇ ਹਨ ਅਤੇ ਦੋਵਾਂ ਸਮਾਜਾਂ ਦੇ ਜ਼ਿਆਦਾਤਰ ਵੋਟ ਵਾਈਐਸਆਰ ਦੇ ਸਮਰਥਨ ਵਿੱਚ ਭੁਗਤੇ ਹਨ।