PreetNama
ਸਿਹਤ/Health

ਹੈਰਾਨੀਜਨਕ! ਹਰ ਹਫਤੇ ਤੁਹਾਡੇ ਅੰਦਰ ਜਾ ਰਹੀ ਇੱਕ ਕ੍ਰੈਡਿਟ ਕਾਰਡ ਜਿੰਨੀ ਪਲਾਸਟਿਕ

ਇਨਸਾਨ ਹਰ ਹਫਤੇ ਪੰਜ ਗ੍ਰਾਮ ਯਾਨੀ ਇੱਕ ਕ੍ਰੈਡਿਟ ਕਾਰਡ ਜਿੰਨਾ ਪਲਾਸਟਿਕ ਨਿਗਲ ਰਿਹਾ ਹੈ। ਇਸ ਦਾ ਸਭ ਤੋਂ ਵੱਡਾ ਸ੍ਰੋਤ ਪਾਣੀ ਹੈ। ਜੀ ਹਾਂਬੋਤਲਬੰਦ ਪਾਣੀਟੂਟੀ ਤੇ ਜ਼ਮੀਨ ਹੇਠਲੇ ਪਾਣੀ ‘ਚ ਪਲਾਸਟਿਕ ਦੇ ਕਣ ਪਾਏ ਜਾਂਦੇ ਹਨ। ਇਹ ਦਾਅਵਾ ਵਰਲਡ ਵਾਈਡ ਫੰਡ ਫਾਰ ਨੇਚਰ ਦੀ ਰਿਪੋਰਟ ‘ਚ ਕੀਤਾ ਗਿਆ ਹੈ। ਪਹਿਲੀ ਵਾਰ ਕਿਸੇ ਰਿਪੋਰਟ ਵਿੱਚ ਕਿਸੇ ਇਨਸਾਨ ਦੇ ਸਰੀਰ ‘ਚ ਪਹੁੰਚ ਰਹੇ ਪਲਾਸਟਿਕ ਦਾ ਅੰਦਾਜ਼ਾ ਲਾਇਆ ਗਿਆ ਹੈ।

ਇਹ ਖੋਜ ਆਸਟ੍ਰੇਲੀਆ ਦੀ ਨਿਊਕੈਸਲ ਯੂਨੀਵਰਸਿਟੀ ਨੇ ਕੀਤਾ ਹੈ। ਇਸ ਮੁਤਾਬਕਪਾਣੀ ‘ਚ ਪਲਾਸਟਿਕ ਪ੍ਰਦੂਸ਼ਨ ਤੇਜ਼ੀ ਨਾਲ ਵਧ ਰਿਹਾ ਹੈ। ਇਨਸਾਨਾਂ ਦੇ ਸਰੀਰ ‘ਚ ਪਹੁੰਚਣ ਵਾਲਾ ਪਲਾਸਟਿਕ ਦਾ ਇੱਕ ਹੋਰ ਕਾਰਨ ਸ਼ੈੱਲ ਫਿਸ਼ ਹੈ। ਇਹ ਸਮੁੰਦਰ ‘ਚ ਰਹਿੰਦੀ ਹੈ ਤੇ ਇਸ ਨੂੰ ਖਾਣ ਨਾਲ ਪਲਾਸਟਿਕ ਸਰੀਰ ‘ਚ ਪਹੁੰਚਦਾ ਹੈ।

ਰਿਪੋਰਟ ਮੁਤਾਬਕਸਿਰਫ ਪਾਣੀ ਨਾਲ ਹੀ ਇਨਸਾਨ ਅੰਦਰ ਹਰ ਹਫਤੇ ਪਲਾਸਟਿਕ ਦੇ 1769 ਕਣ ਪਹੁੰਚਦੇ ਹਨ। ਦੁਨੀਆ ‘ਚ 2000 ਤੋਂ ਲੈ ਕੇ ਹੁਣ ਤਕ ਪਲਾਸਟਿਕ ਦਾ ਇੰਨਾ ਜ਼ਿਆਦਾ ਨਿਰਮਾਣ ਹੋ ਚੁੱਕਿਆ ਹੈ ਜਿੰਨਾ ਇਸ ਤੋਂ ਪਹਿਲਾਂ ਕੁੱਲ ਹੋਇਆ ਹੋਵੇਗਾ।

ਇਸ ਦੇ ਨਾਲ ਹੀ ਸਟੱਡੀ ‘ਚ ਪਲਾਸਟਿਕ ਦੀ ਮਾਤਰਾ ਵਿਸ਼ਵ ਦੇ ਕਈ ਹਿੱਸਿਆਂ ‘ਚ ਵੱਖਵੱਖ ਮਿਲੀ ਹੈ। ਇਹ ਸਭ ਤੋਂ ਜ਼ਿਆਦਾ ਕਿੱਥੋਂ ਆ ਰਹੀ ਹੈਇਸ ਦਾ ਪਤਾ ਅਜੇ ਨਹੀਂ ਲਾਇਆ ਜਾ ਸੱਕਿਆ। ਅਮਰੀਕਾ ਦੇ ਪਾਣੀ ‘ਚ ਸਭ ਤੋਂ ਜ਼ਿਆਦਾ ਪਲਾਸਟਿਕ ਯਾਨੀ 94.4% ਤੇ ਯੂਰਪੀਅਨ ਦੇਸ਼ਾਂ ‘ਚ 72.2% ਪਲਾਸਟਿਕ ਪਾਣੀ ‘ਚ ਮਿਲਿਆ ਹੈ।

ਇਸ ਪ੍ਰਦੂਸ਼ਨ ਨੂੰ ਰੋਕਣ ਲਈ ਆਨਲਾਈਨ ਮੁਹਿੰਮ ਚਲਾਈ ਜਾ ਰਹੀ ਹੈ ਪਰ ਇਸ ਨੂੰ ਰੋਕਣ ਲਈ ਵਪਾਰਸਰਕਾਰ ਤੇ ਲੋਕਾਂ ਸਭ ਨੂੰ ਮਿਲਕੇ ਕੰਮ ਕਰਨਾ ਹੋਵੇਗਾ।

Related posts

ਅਮਰੀਕੀ ਅਧਿਐਨ: ਦੇਰ ਤੱਕ ਸੌਣ ਦੀ ਆਦਤ ਨਾਲ ਹੋ ਸਕਦੇ ਹਨ ਨੌਜਵਾਨ ਡਾਇਬਿਟੀਜ਼ ਦੇ ਸ਼ਿਕਾਰ

On Punjab

Moral Values : ਜ਼ਿੰਦਗੀ ਦਾ ਆਧਾਰ ਹਨ ਨੈਤਿਕ ਕਦਰਾਂ-ਕੀਮਤਾਂ

On Punjab

ਇਹ 7 ਸੁਪਰ ਫੂਡ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਣ ਲਈ ਹਨ ਵਧੇਰੇ ਲਾਭਦਾਇਕ

On Punjab