ਭੁਵਨੇਸ਼ਵਰ: ਪਸ ਕਰਨਾ ਚਾਹੁੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਖਾਣ ਲਈ ਕੁਝ ਵੀ ਨਹੀਂ ਤੇ ਇਹ ਪੁਰਸਕਾਰ ਕਿਸੇ ਤਰ੍ਹਾਂ ਨਾਲ ਉਨ੍ਹਾਂ ਦੀ ਰੋਜ਼ੀ ਉਗਰਾਹੁਣ ਵਿੱਚ ਮਦਦ ਨਹੀਂ ਕਰ ਰਿਹਾ।
ਦੈਤਾਰੀ ਨਾਇਕ ਨੇ ਕਿਹਾ ਕਿ ਪਦਮਸ਼੍ਰੀ ਮਿਲਣ ਤੋਂ ਬਾਅਦ ਵੀ ਉਨ੍ਹਾਂ ਦੀ ਜ਼ਿੰਦਗੀ ਉਵੇਂ ਹੀ ਹੈ, ਜਿਵੇਂ ਪਹਿਲਾਂ ਸੀ। ਪਹਿਲਾਂ ਉਨ੍ਹਾਂ ਨੂੰ ਹਰ ਦਿਨ ਕੰਮ ਮਿਲ ਜਾਂਦਾ ਸੀ ਪਰ ਹੁਣ ਲੋਕ ਕੰਮ ਹੀ ਨਹੀਂ ਦਿੰਦੇ। ਲੋਕ ਸੋਚਦੇ ਹਨ ਕਿ ਰੋਜ਼ਾਨਾ ਦਾ ਕੰਮ ਉਸ ਦੀ ਹੈਸੀਅਤ ਤੋਂ ਘੱਟ ਹੈ। ਸਾਡੀ ਹਾਲਤ ਇਹ ਹੋ ਗਈ ਹੈ ਕਿ ਮੈਨੂੰ ਕੀੜੀਆਂ ਦੇ ਅੰਡੇ ਖਾ ਕੇ ਗੁਜ਼ਾਰਾ ਕਰਨਾ ਪੈ ਰਿਹਾ ਹੈ।
ਕਿਸਾਨ ਨੇ ਕਿਹਾ ਕਿ ਇਸ ਸਮੇਂ ਉਹ ਤੇਂਦੂ ਪੱਤਾ ਤੇ ਅੰਬ ਦਾ ਪਾਪੜ ਵੇਚ ਕੇ ਆਪਣਾ ਘਰ ਚਲਾ ਰਿਹਾ ਹੈ। ਰਾਸ਼ਟਰਪਤੀ ਨੇ ਉਨ੍ਹਾਂ ਨੂੰ ਇਹ ਸਨਮਾਨ ਤਿੰਨ ਕਿਲੋਮੀਟਰ ਪਹਾੜ ਕੱਟ ਕੇ ਨਹਿਰ ਲਈ ਰਸਤਾ ਬਣਾਉਣ ਬਦਲੇ ਦਿੱਤਾ ਸੀ। ਨਾਇਕ ਵੱਲੋਂ ਪੁੱਟੀ ਨਹਿਰ ਕਾਰਨ ਨੇੜੇ-ਤੇੜੇ ਦੇ ਖੇਤ ਉਪਜਾਊ ਬਣ ਗਏ ਸਨ।
ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਨੂੰ ਆਪਣਾ ਪਰਿਵਾਰ ਪਾਲਣ ਵਿੱਚ ਬੇਹੱਦ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਉਨ੍ਹਾਂ ਨੂੰ 700 ਰੁਪਏ ਮਹੀਨਾ ਦੀ ਪੈਨਸ਼ਨ ਦਿੰਦੀ ਹੈ, ਇੰਨੇ ਘੱਟ ਪੈਸਿਆਂ ਵਿੱਚ ਪਰਿਵਾਰ ਦਾ ਗੁਜ਼ਾਰਾ ਨਹੀਂ ਹੁੰਦਾ। ਹਾਲਤ ਇਹ ਹਨ ਕਿ ਨਾਇਕ ਨੇ ਹੁਣ ਪਦਮਸ਼੍ਰੀ ਐਵਾਰਡ ਨਾਲ ਮਿਲਿਆ ਤਗ਼ਮਾ ਬੱਕਰੀਆਂ ਦੇ ਵਾੜੇ ਵਿੱਚ ਟੰਗ ਦਿੱਤਾ ਹੈ।