51.73 F
New York, US
October 18, 2024
PreetNama
ਸਮਾਜ/Social

ਪੂਰੇ ਦੇਸ਼ ‘ਚ ਛਾਏ ਬੱਦਲ, ਜਾਣੋ ਕਿੱਥੇ-ਕਿੱਥੇ ਹੋਏਗੀ ਬਾਰਸ਼?

ਨਵੀਂ ਦਿੱਲੀ: ਪੂਰੇ ਦੇਸ਼ ਵਿੱਚ ਬਾਰਸ਼ ਦਾ ਦੌਰ ਸ਼ੁਰੂ ਹੋ ਗਿਆ ਹੈ। ਦੇਸ਼ ਦੇ ਕੁਝ ਹਿੱਸਿਆਂ ਵਿੱਚ ਮਾਨਸੂਨ ਕਰਕੇ ਤੇ ਕੁਝ ਹਿੱਸਿਆਂ ਵਿੱਚ ਪ੍ਰੀ-ਮਾਨਸੂਨ ਬਾਰਸ਼ ਹੋ ਰਹੀ ਹੈ। ਭਾਰਤੀ ਮੌਸਮ ਵਿਭਾਗ ਨੇ ਬੁੱਧਵਾਰ ਨੂੰ ਦਿੱਲੀ ਤੇ ਮੁੰਬਈ ‘ਚ ਹਲਕੀ ਬਾਰਸ਼ ਦੀ ਭਵਿੱਖਵਾਣੀ ਕੀਤੀ ਹੈ। ਇਸ ਤੋਂ ਇਲਾਵਾ ਪੱਛਮੀ ਬੰਗਾਲ ਤੇ ਓਡੀਸ਼ਾ ਦੇ ਕੁਝ ਹਿੱਸਿਆਂ ‘ਚ ਹਨੇਰੀ-ਬਾਰਸ਼ ਦੀ ਚੇਤਾਵਨੀ ਦਿੱਤੀ ਗਈ ਹੈ। ਵਿਭਾਗ ਦਾ ਕਹਿਣਾ ਹੈ ਕਿ ਕੋਂਕਣ, ਗੋਆ, ਸਿਕਮ, ਆਸਾਮ ਤੇ ਮੇਘਾਲਿਆ ਦੇ ਕੁਝ ਹਿੱਸਿਆਂ ‘ਚ ਭਾਰੀ ਬਾਰਸ਼ ਹੋ ਸਕਦੀ ਹੈ।

ਜੰਮੂ-ਕਸ਼ਮੀਰ, ਹਿਮਾਚਲ, ਉੱਤਰਾਖੰਡ ਤੇ ਹੋਰ ਕਈ ਇਲਾਕਿਆਂ ‘ਚ ਹਲਕੀ ਤੇ ਮੱਧਮ ਬਾਰਸ਼ ਹੋ ਸਕਦੀ ਹੈ। ਮੌਸਮ ਵਿਭਾਗ ਨੇ ਕਰਨਾਟਕ, ਬਿਹਾਰ, ਅਰੁਣਾਚਲ, ਪ੍ਰਦੇਸ਼, ਨਾਗਾਲੈਂਡ ਜਿਹੇ ਕੁਝ ਹਿੱਸਿਆਂ ‘ਚ ਭਾਰੀ ਬਾਰਸ਼ ਦੀ ਉਮੀਦ ਜ਼ਾਹਿਰ ਕੀਤੀ ਹੈ। ਪੰਜਾਬ ਦੇ ਕੁਝ ਹਿੱਸਿਆਂ ਵਿੱਚ ਵੀ ਕਣੀਆਂ ਪੈ ਸਕਦੀਆਂ ਹਨ।

ਉਧਰ ਮੁੰਬਈ ‘ਚ ਹੁੰਮਸ ਤੋਂ ਬਾਅਦ ਬਾਰਸ਼ ਹੋਣ ਲੱਗੀ ਹੈ। ਮੁੰਬਈ ‘ਚ ਮਾਨਸੂਨ ਨੇ 10 ਜੂਨ ਨੂੰ ਦਸਤਕ ਦਿੱਤੀ ਸੀ। ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਟਵੀਟ ਕਰ ਕਿਹਾ ਕਿ ਦੱਖਣੀ-ਪੱਛਮੀ ਮਾਨਸੂਨ ਦੇ ਬੱਦਲ ਮੁੰਬਈ ਸਮੇਤ ਪੂਰੇ ਮਹਾਰਾਸ਼ਟਰ, ਗੁਜਰਾਤ ਤੇ ਮੱਧ ਪ੍ਰਦੇਸ਼ ‘ਤੇ ਛਾਏ ਹਨ। ਦੱਖਣੀ ਗੁਜਰਾਤ ਤੇ ਸੌਰਾਸ਼ਟਰ ‘ਚ ਵੀ ਮਾਨਸੂਨ ਦੇ ਆਉਣ ਦੀ ਪੁਸ਼ਟੀ ਹੋ ਗਈ ਹੈ। ਇਸ ਦੇ ਨਾਲ ਉੱਤਰੀ ਸੂਬਿਆਂ ‘ਚ ਪੱਛਮੀ ਗੜਬੜੀ ਕਰਕੇ ਬੱਦਲ ਛਾਏ ਹੋਏ ਹਨ ਜੋ ਕਦੇ ਵੀ ਬਰਸ ਸਕਦੇ ਹਨ।

Related posts

ਵਿਆਹ ਤੋਂ ਪਹਿਲਾਂ ਔਰਤਾਂ ਦਾ ਲਿਖਤੀ ਕਰਾਰ, ਗੱਡੀ ਚਲਾਉਣ, ਨੌਕਰੀ ਤੇ ਘੁੰਮਣ-ਫਿਰਨ ਦੀ ਖੁੱਲ੍ਹ

On Punjab

ਵਿਦੇਸ਼ ਪਾਇਲਟਾਂ ਦੀ ਹੜਤਾਲ: ਏਅਰ ਕੈਨੇਡਾ ਨੇ ਸਰਕਾਰ ਤੋਂ ਦਖਲ ਮੰਗਿਆ

On Punjab

26 ਸਾਲ ਬਾਅਦ ਅਕਤੂਬਰ ਮਹੀਨੇ ਏਨਾ ਘੱਟ ਤਾਪਮਾਨ, 1994 ਮਗਰੋਂ ਇਸ ਵਾਰ ਪਏਗੀ ਸਭ ਤੋਂ ਜ਼ਿਆਦਾ ਠੰਡ

On Punjab