ਨਵੀਂ ਦਿੱਲੀ: ਇੱਕ ਐਕਸੀਡੈਂਟ ਤੋਂ ਬਾਅਦ 20 ਸਾਲਾ ਨੌਜਵਾਨ ਨੂੰ 21 ਜੂਨ ਨੂੰ ਪ੍ਰਾਈਵੇਟ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਪਰਿਵਾਰ ‘ਚ ਸੋਗ ਦਾ ਮਾਹੌਲ ਸੀ ਜਦੋਂ ਉਨ੍ਹਾਂ ਦੇ ਬੇਟੇ ਮੁਹੰਮਦ ਫੁਰਕਾਨ ਨੂੰ ਹਸਪਤਾਲ ‘ਚ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ। ਉਸ ਨੂੰ ਸੋਮਵਾਰ ਮ੍ਰਿਤਕ ਐਲਾਨ ਦਿੱਤਾ ਤੇ ਉਸ ਦੀ ਲਾਸ਼ ਐਂਬੂਲੈਂਸ ‘ਚ ਘਰ ਪਹੁੰਚੀ।
ਉਸ ਦੇ ਵੱਡੇ ਭਰਾ ਮੁਹੰਮਦ ਇਰਫਾਨ ਨੇ ਕਿਹਾ, “ਅਸੀਂ ਦਫਨਾਏ ਜਾਣ ਲਈ ਤਿਆਰੀ ਕਰ ਰਹੇ ਸੀ, ਜਦੋਂ ਸਾਡੇ ਵਿੱਚੋਂ ਕੁਝ ਨੇ ਉਸ ਦੇ ਅੰਗਾਂ ਵਿੱਚ ਹਰਕਤ ਦੇਖੀ। ਅਸੀਂ ਤੁਰੰਤ ਫੁਰਖਨ ਨੂੰ ਰਾਮ ਮਨੋਹਰ ਲੋਹੀਆ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਕਿਹਾ ਕਿ ਉਹ ਜਿਉਂਦੇ ਹਨ ਤੇ ਉਨ੍ਹਾਂ ਨੂੰ ਵੈਂਟੀਲੇਟਰ ਦੀ ਲੋੜ ਹੈ।“
ਇਰਫਾਨ ਨੇ ਕਿਹਾ, ਅਸੀਂ ਪਹਿਲਾਂ ਪ੍ਰਾਈਵੇਟ ਹਸਪਤਾਲ ਵਿੱਚ 7 ਲੱਖ ਰੁਪਏ ਅਦਾ ਕੀਤੇ ਸਨ ਤੇ ਜਦੋਂ ਅਸੀਂ ਉਨ੍ਹਾਂ ਨੂੰ ਦੱਸਿਆ ਸੀ ਕਿ ਹੁਣ ਸਾਡੇ ਕੋਲ ਪੈਸੇ ਨਹੀਂ ਤਾਂ ਉਨ੍ਹਾਂ ਨੇ ਸੋਮਵਾਰ ਨੂੰ ਫੁਰਕਾਨ ਦੀ ਮੌਤ ਦਾ ਐਲਾਨ ਕਰ ਦਿੱਤਾ ਸੀ।” ਲਖਨਊ ਦੇ ਚੀਫ ਮੈਡੀਕਲ ਅਫਸਰ (ਸੀਐਮਓ) ਨਰਿੰਦਰ ਅਗਰਵਾਲ ਨੇ ਕਿਹਾ, “ਅਸੀਂ ਇਸ ਘਟਨਾ ਦਾ ਨੋਟਿਸ ਲਿਆ ਹੈ ਤੇ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇਗੀ।“
ਫੁਰਕਨ ਦੇ ਡਾਕਟਰ ਨੇ ਕਿਹਾ, “ਮਰੀਜ਼ ਦੀ ਹਾਲਤ ਗੰਭੀਰ ਹੈ ਪਰ ਨਿਸ਼ਚਿਤ ਤੌਰ ‘ਤੇ ਉਸ ਦਾ ਦਿਮਾਗ ਮਰ ਚੁੱਕਿਆ ਹੈ।” ਉਸ ਨੇ ਨਬਜ਼, ਬਲੱਡ ਪ੍ਰੈਸ਼ਰ ਤੇ ਉਸ ਦੀਆਂ ਪ੍ਰਤੀਕਰਮ ਕੰਮ ਕਰ ਰਹੇ ਹਨ ਤੇ ਉਸ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ।“