ਬਰਮਿੰਘਮ: ਭਾਰਤ ਨੇ ਮੰਗਲਵਾਰ ਨੂੰ ਬੰਗਲਾ ਦੇਸ਼ ਨੂੰ 28 ਦੌੜਾਂ ਨਾਲ ਸ਼ਿਕਸਤ ਦੇ ਕੇ ਆਈਸੀਸੀ ਵਿਸ਼ਵ ਕੱਪ-2019 ਦੇ ਸੈਮੀਫਾਈਨਲ ਵਿੱਚ ਐਂਟਰੀ ਪੱਕੀ ਕਰ ਲਈ ਹੈ।
ਭਾਰਤ ਦੀ ਜਿੱਤ ਪਿੱਛੋਂ ਭਾਰਤੀ ਸਮਰਥਕਾਂ ਨੇ ਡੀਜੇ ਦੀਆਂ ਧੁਨਾਂ ਤੇ ਪੰਜਾਬੀ ਗੀਤਾਂ ‘ਤੇ ਰੱਜ ਤੇ ਭੰਗੜਾ ਪਾਇਆ।

ਭਾਰਤ ਵੱਲੋਂ ਰੱਖੇ ਗਏ 315 ਦੌੜਾਂ ਦੇ ਲਕਸ਼ ਦੇ ਸਾਹਮਣੇ ਬੰਗਲਾਦੇਸ਼ ਨੇ ਕਾਫੀ ਸੰਘਰਸ਼ ਕੀਤਾ ਪਰ 48 ਓਵਰਾਂ ਵਿੱਚ ਸਾਰੀਆਂ ਵਿਕਟਾਂ ਗਵਾ ਕੇ ਟੀਮ 286 ਦੌੜਾਂ ਹੀ ਬਣਾ ਸਕੀ।
ਇਸ ਜਿੱਤ ਦੇ ਬਾਅਦ ਭਾਰਤ ਦੇ 8 ਮੈਚਾਂ ਵਿੱਚ 6 ਜਿੱਤ, ਇੱਕ ਹਾਰ ਤੇ ਇੱਕ ਰੱਦ ਮੈਚ ਦੇ ਬਾਅਦ 13 ਅੰਕ ਹੋ ਗਏ ਹਨ। ਹਾਲੇ ਵੀ ਭਾਰਤ ਦੂਜੇ ਸਥਾਨ ‘ਤੇ ਕਾਇਮ ਹੈ।
ਬੰਗਲਾਦੇਸ਼ ਨੂੰ ਇਸ ਹਾਰ ਨਾਲ ਝਟਕਾ ਲੱਗਾ ਹੈ।
ਸੈਮੀਫਾਈਨਲ ਵਿੱਚ ਪਹੁੰਚਣ ਲਈ ਹੁਣ ਬੰਗਲਾਦੇਸ਼ ਨੂੰ ਪਾਕਿਸਤਾਨ ਖਿਲਾਫ ਹੋਣ ਵਾਲੇ ਮੈਚ ਵਿੱਚ ਜਿੱਤ ਹਾਸਲ ਕਰਨੀ ਪਏਗੀ।
ਇਸ ਦੇ ਨਾਲ ਹੀ ਦੂਜੀਆਂ ਟੀਮਾਂ ਦੇ ਮੈਚਾਂ ਦੇ ਨਤੀਜਿਆਂ ‘ਤੇ ਵੀ ਨਿਰਭਰ ਰਹਿਣਾ ਪਏਗਾ।ਤਸਵੀਰਾਂ ਵਿੱਚ ਦਿੱਸ ਰਿਹਾ ਹੈ ਕਿਵੇਂ ਭਾਰਤੀ ਸਮਰਥਕਾਂ ਨੇ ਬੰਗਲਾਦੇਸ਼ ਦੇ ਸਮਰਥਕਾਂ ਨੂੰ ਆਪਣੇ ਮੋਢਿਆ ‘ਤੇ ਚੁੱਕਿਆ ਹੋਇਆ ਹੈ ਤੇ ਭੰਗੜਾ ਪਾਇਆ ਜਾ ਰਿਹਾ ਹੈ।
ਭਾਰਤੀ ਸਮਰਥਕਾਂ ਨੇ ਤਾਂ ਬੰਗਲਾਦੇਸ਼ੀਆਂ ਨੂੰ ਵੀ ਨੱਚਣ ਲਈ ਮਜਬੂਰ ਕਰ ਦਿੱਤੇ ਤੇ ਉਨ੍ਹਾਂ ਨਾਲ ਆਪਣੀ ਜਿੱਤ ਸਾਂਝੀ ਕੀਤੀ।
ਮੈਚ ਵੇਖਣ ਆਏ ਦਰਸ਼ਕਾਂ ਨੇ ਭਾਰਤ ਦੀ ਜਿੱਤ ਪਿੱਛੋਂ ਭੰਗੜਾ ਪਾ ਕੇ ਖ਼ੁਸ਼ੀ ਮਨਾਈ।