18.21 F
New York, US
December 23, 2024
PreetNama
ਸਮਾਜ/Social

ਨੌਕਰੀ ਤੋਂ ਕੱਢੇ ਵਰਕਰ ਨੇ ਬਦਲਾ ਲੈਣ ਲਈ ਕੀਤਾ ਡਾਕਟਰ ਦਾ ਕਤਲ

ਕਰਨਾਲ: ਆਈਏਐਮ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਸੀਨੀਅਰ ਡਾਕਟਰ ਰਾਜੀਵ ਗੁਪਤਾ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਮਹਿਜ਼ 12 ਘੰਟਿਆਂ ਵਿੱਚ ਹੀ ਇਸ ਕਤਲ ਦੀ ਗੁੱਥੀ ਸੁਲਝਾ ਲਈ। ਜਾਂਚ ਦੌਰਾਨ ਪਤਾ ਲੱਗਾ ਕਿ ਡਾਕਟਰ ਦੇ ਪੁਰਾਣੀ ਰੰਜ਼ਿਸ਼ ਕਰਕੇ ਸਾਬਕਾ ਵਰਕਰ ਨੇ ਹੀ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਦਾ ਕਤਲ ਕੀਤਾ ਸੀ। ਆਈਜੀ ਕਰਨਾਲ ਰੇਂਜ ਤੇ ਐਸਪੀ ਨੇ ਸਾਂਝੀ ਪ੍ਰੈੱਸ ਕਾਨਫਰੰਸ ਕਰਕੇ ਕਾਤਲ ਬਦਮਾਸ਼ਾਂ ਦਾ ਖ਼ੁਲਾਸਾ ਕੀਤਾ। ਮੁੱਖ ਮੰਤਰੀ ਨੇ ਵੀ ਕਰਨਾਲ ਪਹੁੰਚ ਕੇ ਡਾ. ਰਾਜੀਵ ਗੁਪਤਾ ਦੀ ਮੌਤ ‘ਤੇ ਸੋਗ ਜ਼ਾਹਰ ਕੀਤਾ ਹੈ।

ਹਾਸਲ ਜਾਣਕਾਰੀ ਮੁਤਾਬਕ ਘਟਨਾ ਦਾ ਮੁੱਖ ਕਾਰਨ ਇੱਕ ਸਾਬਕਾ ਕਰਮਚਾਰੀ ਪਵਨ ਨੂੰ ਨੌਕਰੀ ਤੋਂ ਕੱਢਣਾ ਸੀ। ਪਵਨ ਨੇ ਇਸ ਦਾ ਬਦਲਾ ਲੈਣ ਲਈ ਆਪਣੇ ਸਾਥੀਆਂ ਨਾਲ ਮਿਲ ਕੇ ਡਾ. ਗੁਪਤਾ ਨੂੰ ਗੋਲ਼ੀ ਮਾਰ ਦਿੱਤੀ। ਐਸਪੀ ਸੁਰਿੰਦਰ ਭੌਰੀਆ ਨੇ ਦੱਸਿਆ ਕਿ ਪੁਲਿਸ ਨੇ ਤਤਕਾਲ ਕਾਰਵਾਈ ਕਰਦਿਆਂ ਮੁਲਜ਼ਮਾਂ ਨੂੰ ਹਰਿਆਣਾ ਯੂਪੀ ਸੀਮਾ ਤੋਂ ਗ੍ਰਿਫ਼ਤਾਰ ਕਰ ਲਿਆ।

ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਕਤਲ ਵੇਲੇ ਇਸਤੇਮਾਲ ਕੀਤਾ ਗਿਆ ਹਥਿਆਰ ਵੀ ਬਰਾਮਦ ਕਰ ਲਿਆ ਹੈ। ਕੱਲ੍ਹ ਮੁਲਜ਼ਮਾਂ ਨੂੰ ਪੁਲਿਸ ਅਦਾਲਤ ਵਿੱਚ ਪੇਸ਼ ਕਰੇਗੀ। ਦੱਸ ਦੇਈਏ ਸੂਬੇ ਵਿੱਚ ਅਪਰਾਧ ‘ਤੇ ਲਗਾਮ ਕੱਸਣ ਲਈ ਡਾਇਲ 100 ਜਾਰੀ ਕੀਤਾ ਗਿਆ ਹੈ। ਹੁਣ ਪੂਰੇ ਦੇਸ਼ ਵਿੱਚ ਕੇਂਦਰ ਸਰਕਾਰ ਵੱਲੋਂ ਡਾਇਲ 112 ਵੀ ਜਾਰੀ ਕੀਤਾ ਗਿਆ ਹੈ।

Related posts

ਪੁਣੇ-ਮੁੰਬਈ ਹਾਈਵੇ ‘ਤੇ ਪਲਟੀ ਬੱਸ, 5 ਦੀ ਮੌਤ

On Punjab

26 ਲੱਖ ਲਗਾ ਕੇ ਆਈਲੈਟਸ ਪਾਸ ਕੁੜੀ ਬਾਹਰ ਭੇਜੀ, ਮੁੜ ਕੇ ਵਿਆਹ ਤੋਂ ਮੁਕਰੀ ਤੇ ਪੈਸੇ ਵੀ ਨ੍ਹੀਂ ਮੋੜੇ; ਥਾਣੇ ਪੁੱਜਾ ਮਾਮਲਾ

On Punjab

Sidhu Moosewala Murder Case: ਫੜੇ ਗਏ ਸ਼ੂਟਰਾਂ ਨੇ ਪੁਲਿਸ ਦੀ ਪੁੱਛਗਿੱਛ ‘ਚ ਕੀਤਾ ਨਵਾਂ ਖੁਲਾਸਾ, ਦੱਸਿਆ ਪਹਿਲਾਂ ਕੀ ਸੀ ਹੱਤਿਆ ਦੀ ਪਲਾਨਿੰਗ

On Punjab