51.6 F
New York, US
October 18, 2024
PreetNama
ਸਿਹਤ/Health

ਇੱਕੋ ਦਰੱਖਤ ‘ਤੇ 40 ਕਿਸਮ ਦੇ ਫਲ

40 kinds of fruits: ਆਮ ਤੋਰ ‘ਤੇ ਇੱਕ ਦਰੱਖਤ ਉੱਤੇ ਸਿਰਫ ਇੱਕ ਹੀ ਕਿਸਮ ਦੇ ਫਲ ਲੱਗ ਸਕਦੇ ਹਨ,ਪਰ ਇੱਕ ਅਜਿਹਾ ਦਰਖ਼ਤ ਵੀ ਹੈ ਜਿਸ ‘ਤੇ 40 ਕਿਸਮਾਂ ਦੇ ਫਲ ਲੱਗ ਸਕਦੇ ਹਨ। ਦੱਸ ਦੇਈਏ ਕਿ ਅਮਰੀਕਾ ਦੇ ਇੱਕ ਪ੍ਰੋਫੈਸਰਵੱਲੋਂ ਅਜਿਹਾ ਪ੍ਰਯੋਗ ਕੀਤਾ ਹੈ ਜਿਸ ‘ਚ 40 ਕਿਸਮਾਂ ਦੇ ਫਲ ਲੱਗ ਸਕਦੇ ਹਨ।ਉਹਨਾਂ ਵੱਲੋਂ ਇਸਦਾ ਨਾਮ ‘ਟ੍ਰੀ ਆਫ 40’ ਰੱਖਿਆ ਹੈ ਜਿਸ ‘ਤੇ ਬੇਰ, ਸਤਾਲੂ, ਖੁਰਮਾਨੀ, ਚੈਰੀ ਤੇ ਨੈਕਟਰਾਈਨ ਜਿਹੇ ਕਈ ਫਲ ਲੱਗਦੇ ਹਨ। ਜਿਕਰਯੋਗ ਹੈ ਕਿ ਨੈਸ਼ਨਲ ਜਿਓਗ੍ਰਾਫੀ ਦੀ ਇੱਕ ਵੀਡੀਓ ਦੀ ਮੰਨੀਏ ਤਾਂ ਪ੍ਰੋਫੈਸਰ ਵਾਨ ਨੇ ਗ੍ਰਾਫਟਿੰਗ ਤਕਨੀਕ ਰਾਹੀਂ ਦਰੱਖ਼ਤ ‘ਤੇ ਫੁੱਲ ਲਗਾਉਣ ‘ਚ ਸਫਲਤਾ ਪ੍ਰਾਪਤ ਕੀਤੀ ਹੈ ।ਫੈਸਰ ਵਾਨ ਦੀ ਮੰਨੀਏ ਤਾਂ ਉਸਦੇ ਪਿਤਾ ਕਿਸਾਨ ਸਨ ਤੇ ਉਸਨੂੰ ਵੀ ਹਮੇਸ਼ਾ ਖੇਤੀਬਾੜੀ ‘ਚ ਦਿਲਚਸਪੀ ਸੀ । ਦੱਸ ਦੇਈਏ ਕਿ ਗ੍ਰਾਫਟਿੰਗ ਤਕਨੀਕ ਨਾਲ ਬੂਟਾ ਤਿਆਰ ਕਰਨ ਲਈ ਸਰਦੀਆਂ ‘ਚ ਦਰੱਖ਼ਤ ਦੀ ਟਾਹਣੀ ਉਸ ਦੀ ਟੂਸੇ ਸਮੇਤ ਵੱਖ ਕੀਤੀ ਜਾਂਦੀ ਹੈ। ਜਿਸ ਤੋਂ ਬਾਅਦ ਮੁੱਖ ਦਰਖੱਤ ‘ਚ ਸੁਰਾਖ ਕਰਨ ਤੋਂ ਬਾਅਦ ਟਹਾਣੀ ਨੂੰ ਇਸ ‘ਚ ਲਾਇਆ ਜਾਦਾਂ ਹੈ। ਜੋੜ ਤੇ ਪੋਸ਼ਕ ਤੱਤਾਂ ਦਾ ਲੇਪ ਲਗਾਉਣ ਤੋਂ ਬਾਅਦ ਟਹਾਣੀ ਮੁੱਖ ਦਰੱਖਤ ਨਾਲ ਜੁੜ ਜਾਂਦੀ ਹੈ ਤੇ ਫੱਲ ਲਗਨੇ ਸ਼ੁਰੂ ਹੋ ਜਾਂਦੇ ਹਨ ।

Related posts

ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਸੰਗਰੂਰ ਅਦਾਲਤ ਨੇ ਕੀਤਾ ਤਲਬ, 100 ਕਰੋੜ ਦਾ ਹੈ…

On Punjab

ਸਮੇਂ ਤੋਂ ਵੱਡਾ ਕੋਈ ਗੁਰੂ ਨਹੀਂ

On Punjab

ਹੁਣ ਸੌਂ ਕੇ ਵੀ ਘਟਾਇਆ ਜਾ ਸਕਦੈ ਵਜ਼ਨ, ਜਾਣੋ ਕਿਵੇਂ ?

On Punjab