ਭੋਪਾਲ: ਮੱਧ ਪ੍ਰਦੇਸ਼ ਦੀ ਕਮਲਨਾਥ ਸਰਕਾਰ ਪਹਿਲਾਂ ਹੀ ਤਾਬੜਤੋੜ ਤਬਾਦਲਿਆਂ ਕਰਕੇ ਵਿਵਾਦਾਂ ਵਿੱਚ ਫਸੀ ਹੋਈ ਹੈ। ਹੁਣ ਸਰਕਾਰ ਨੇ ਪੁਲਿਸ ਦੇ 46 ਖੋਜੀ ਕੁੱਤਿਆਂ ਦਾ ਵੀ ਤਬਾਦਲਾ ਕਰ ਦਿੱਤਾ ਹੈ। ਇਸ ਨੂੰ ਲੈ ਕੇ ਵਿਰੋਧੀ ਦਲ ਬੀਜੇਪੀ ਨੇ ਕਮਲਨਾਥ ਸਰਕਾਰ ਨੂੰ ਆੜੇ ਹੱਥੀਂ ਲਿਆ ਹੈ।
ਬੀਜੇਪੀ ਨੇ ਕਿਹਾ ਹੈ ਕਿ ਕਮਲਨਾਥ ਸਰਕਾਰ ਦਾ ਬਦਲੀਆਂ ਦੇ ਇਲਾਵਾ ਸੂਬੇ ਦੇ ਹਿੱਤ ‘ਚ ਕਿਸੇ ਵੀ ਹੋਰ ਵਿਸ਼ੇ ‘ਤੇ ਧਿਆਨ ਨਹੀਂ ਹੈ। ਐਮਪੀ ਪੁਲਿਸ ਦੀ 23 ਬਟਾਲੀਅਨ ਦੇ ਕਮਾਂਡੈਂਟ ਵੱਲੋਂ ਜਾਰੀ ਹੁਕਮ ਵਿੱਚ ਪੁਲਿਸ ਦੇ 46 ਕੁੱਤੇ ਤੇ ਉਨ੍ਹਾਂ ਦੇ ਹੈਂਡਲਰਸ ਦਾ ਤਬਾਦਲਾ ਕੀਤਾ ਗਿਆ ਹੈ।
ਇਸ ਹੁਕਮ ਵਿੱਚ ਛਿੰਦਵਾੜਾ ਤੋਂ ਮੁੱਖ ਮੰਤਰੀ ਕਮਲਨਾਥ ਦੇ ਘਰ ‘ਤੇ ਤਾਇਨਾਤ ‘ਡਫੀ’ ਨਾਂ ਦੇ ਖੋਜੀ ਕੁੱਤੇ ਦਾ ਵੀ ਤਬਾਦਲਾ ਕੀਤਾ ਗਿਆ ਹੈ। ਇਸ ਦੇ ਇਲਾਵਾ ਰੇਣੂ ਤੇ ਸਿਕੰਦਰ ਨਾਂ ਦੇ ਹੋਰ ਕੁੱਤਿਆਂ ਦੀ ਵੀ ਸਤਨਾ ਤੇ ਹੋਸ਼ੰਗਾਬਾਦ ਤੋਂ ਭੋਪਾਲ ਸਥਿਤ ਮੁੱਖ ਮੰਤਰੀ ਨਿਵਾਸ ਵਿੱਚ ਪੋਸਟਿੰਗ ਕੀਤੀ ਗਈ ਹੈ।