ਨਵੀਂ ਦਿੱਲੀ: ਮੰਗਲਵਾਰ ਨੂੰ ਇਸ ਸਾਲ ਦਾ ਦੂਜਾ ਚੰਦਰ ਗ੍ਰਹਿਣ ਲੱਗਣ ਵਾਲਾ ਹੈ। ਇਹ ਚੰਦਰ ਗ੍ਰਹਿਣ ਰਾਤ ਦੇ 01:32 ਮਿੰਟ ਤੋਂ ਸ਼ੁਰੂ ਹੋਵੇਗਾ ਤੇ ਸਵੇਰੇ 4:30 ਮਿੰਟ ਤਕ ਚੱਲੇਗਾ। ਇਸ ਚੰਦਰ ਗ੍ਰਹਿਣ ਦਾ ਅਸਰ ਭਾਰਤ ‘ਤੇ ਵੀ ਹੋਵੇਗਾ। ਨੌਂ ਘੰਟੇ ਪਹਿਲਾਂ ਚੰਨ ਗ੍ਰਹਿਣ ਸੂਤਕ ਲੱਗ ਜਾਵੇਗਾ। ਇਹ ਗ੍ਰਹਿਣ ਕਈ ਅਰਥਾਂ ‘ਚ ਖਾਸ ਹੈ ਕਿਉਂਕਿ 149 ਸਾਲ ਬਾਅਦ ਇਸ ਤਰ੍ਹਾਂ ਦਾ ਗ੍ਰਹਿਣ ਲੱਗਣਾ ਹੈ। ਇਸ ਤੋਂ ਪਹਿਲਾਂ ਅਜਿਹਾ ਗ੍ਰਹਿਣ 1870 ‘ਚ ਗੁਰੂ ਪੂਰਣੀਮਾ ਦੇ ਦਿਨ ਲੱਗਿਆ ਸੀ।
ਇਹ ਗ੍ਰਹਿਣ ਆਸ਼ਾਢ ਸ਼ੁਲਕ ਪੂਰਨਮਾਸੀ ਨੂੰ ਉੱਤਰਾਸ਼ਾਢਾ ਨਕਸ਼ਤਰ ‘ਚ ਲੱਗ ਰਿਹਾ ਹੈ। ਇਸ ਨੂੰ ਖੰਡਗਾਂਸ ਗ੍ਰਹਿਣ ਵੀ ਕਿਹਾ ਜਾਂਦਾ ਹੈ। ਇਸ ਦਾ ਪ੍ਰਭਾਵ ਸਾਰੀਆਂ ਰਾਸ਼ੀਆਂ ‘ਤੇ ਵੀ ਪਵੇਗਾ। ਗ੍ਰਹਿਣ ਦਾ ਸਮਾਂ ਤਿੰਨ ਘੰਟੇ ਦਾ ਹੋਵੇਗਾ। ਭਾਰਤ ਦੇ ਨਾਲ–ਨਾਲ ਗ੍ਰਹਿਣ ਆਸਟ੍ਰੇਲੀਆ, ਅਫਰੀਕਾ, ਏਸ਼ੀਆ, ਯੂਰਪ ਤੇ ਦੱਖਣੀ ਅਮਰੀਕਾ ‘ਚ ਵੀ ਨਜ਼ਰ ਆਵੇਗਾ।ਹੁਣ ਜਾਣੋ ਗ੍ਰਹਿਣ ਦੌਰਾਨ ਕੀ ਕਰਨਾ ਚਾਹੀਦਾ ਤੇ ਕੀ ਨਹੀਂ?
• ਸੂਤਕ ਲੱਗਣ ਤੋਂ ਪਹਿਲਾਂ ਗੁਰੂ ਪੁਰਣੀਮਾ ਦੀ ਪੂਜਾ ਕਰਨਾ।
• ਸੂਤਕ ਦੌਰਾਨ ਖਾਣਾ ਨਾ ਖਾਓ।
• ਸੂਤਕ ਸ਼ੁਰੂ ਹੋਣ ਤੋਂ ਗ੍ਰਹਿਣ ਦੇ ਅੰਤਮ ਸਮੇਂ ਤਕ ਸਾਧਨਾ ਕਰਨੀ ਚਾਹੀਦੀ ਹੈ।
• ਇਹ ਸਮਾਂ ਪੂਜਾ–ਪਾਠ ਤੇ ਧਾਰਮਿਕ ਕੰਮਾਂ ਦੇ ਲਿਹਾਜ਼ ਨਾਲ ਸਭ ਤੋਂ ਵਧੀਆ ਹੈ।
• ਆਤਮਵਿਸ਼ਵਾਸ ਪ੍ਰਾਪਤੀ ਲਈ ਇਹ ਸਮਾਂ ਸਭ ਤੋਂ ਠੀਕ ਹੁੰਦਾ ਹੈ।
• ਗ੍ਰਹਿਣ ਨੂੰ ਖੁੱਲ੍ਹੀ ਅੱਖਾਂ ਨਾਲ ਦੇਖਣਾ ਨੁਕਸਾਨ–ਦਾਇਕ ਹੋ ਸਕਦਾ ਹੈ।
• ਗ੍ਰਹਿਣ ਦੇ ਸਮੇਂ ਰੱਬ ਦੀ ਪੂਜਾ ਤੇ ਮੰਤਰਾਂ ਦਾ ਜਾਪ ਕਰੋ