31.68 F
New York, US
December 24, 2024
PreetNama
ਫਿਲਮ-ਸੰਸਾਰ/Filmy

ਅਕਸ਼ੇ ਕੁਮਾਰ ਨੇ ‘ਮਿਸ਼ਨ ਮੰਗਲ’ ਦਾ ਨਵਾਂ ਪੋਸਟਰ ਕੀਤਾ ਰਿਲੀਜ਼, ਇਸ ਦਿਨ ਆ ਰਿਹਾ ਟ੍ਰੇਲਰ

ਮੁੰਬਈਅਕਸ਼ੇ ਕੁਮਾਰ ਦੀ ਫ਼ਿਲਮ ‘ਮਿਸ਼ਨ ਮੰਗਲ’ ਦਾ ਨਵਾਂ ਪੋਸਟਰ ਰਿਲੀਜ਼ ਹੋ ਗਿਆ ਹੈ। ਪੋਸਟਰ ਰਿਲੀਜ਼ ਹੋਣ ਦੇ ਨਾਲ ਹੀ ਟ੍ਰੈਂਡ ਕਰ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਯੂਜ਼ਰਸ ਨੂੰ ਫ਼ਿਲਮ ਦਾ ਪੋਸਟਰ ਖੂਬ ਪਸੰਦ ਆ ਰਿਹਾ ਹੈ। ਇਸ ਪੋਸਟਰ ‘ਚ ‘ਮੰਗਲ’ ਮਿਸ਼ਨ’ ਦੀ ਪੂਰੀ ਸਟਾਰ ਕਾਸਟ ਨਜ਼ਰ ਆ ਰਹੀ ਹੈ।

ਅਕਸ਼ੇ ਦੇ ਨਾਲ ‘ਮੰਗਲ ਮਿਸ਼ਨ’ ‘ਚ ਸੋਨਾਕਸ਼ੀ ਸਿਨ੍ਹਾਤਾਪਸੀ ਪਨੂੰਵਿਦਿਆ ਬਾਲਨਕਿਰਤੀ ਕੁਲਹਰੀਨਿਤਿਆ ਮੇਨਨ ਨਾਲ ਸ਼ਰਮਨ ਜੋਸ਼ੀ ਜਿਹੇ ਕਲਾਕਾਰ ਨਜ਼ਰ ਆਉਣਗੇ। ਹੁਣ ‘ਮੰਗਲ ਮਿਸ਼ਨ’ ਦੇ ਪੋਸਟਰ ਨੂੰ ਖੁਦ ਅਕਸ਼ੇ ਕੁਮਾਰ ਨੇ ਆਪਣੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਇਸ ਦੇ ਨਾਲ ਉਨ੍ਹਾਂ ਨੇ ਕੈਪਸ਼ਨ ‘ਚ ਫ਼ਿਲਮ ਦੇ ਟ੍ਰੇਲਰ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕੀਤਾ ਹੈ।ਅੱਕੀ ਦੀ ਮਲਟੀਸਟਾਰਰ ਫ਼ਿਲਮ ਦਾ ਟ੍ਰੇਲਰ 18 ਜੁਲਾਈ ਨੂੰ ਰਿਲੀਜ਼ ਹੋ ਰਿਹਾ ਹੈ। ਫ਼ਿਲਮ ਦਾ ਡਾਇਰੈਕਸ਼ਨ ਜਗਨ ਸ਼ਕਤੀ ਨੇ ਕੀਤਾ ਹੈ। ਇਸ ਦੀ ਕਹਾਣੀ ਪੁਲਾੜ ‘ਚ ਪਹਿਲੇ ਮੰਗਲ ਯਾਨ ਨੂੰ ਭੇਜੇ ਜਾਣ ਦੇ ਮਿਸ਼ਨ ‘ਤੇ ਆਧਾਰਤ ਹੈ। ਇਹ ਫ਼ਿਲਮ 15 ਅਗਸਤ ਨੂੰ ਰਿਲੀਜ਼ ਹੋ ਰਹੀ ਹੈ।

Related posts

ਸੁਸ਼ਾਂਤ ਸਿੰਘ ਰਾਜਪੂਤ ਦੀ ਫਾਈਨਲ ਪੋਸਟਮਾਰਟਮ ਰਿਪੋਰਟ ਨੇ ਕੀਤਾ ਖੁਲਾਸਾ, ਸਾਹਮਣੇ ਆਈ ਮੌਤ ਦੀ ਅਸਲੀ ਵਜ੍ਹਾ

On Punjab

ਮਰਨ ਤੋਂ ਪਹਿਲਾਂ ਸ਼੍ਰੀਦੇਵੀ ਨੇ ਜਾਨਵੀ ਨੂੰ ਦਿੱਤੀ ਸੀ ਸਪੈਸ਼ਲ ਸਲਾਹ

On Punjab

ਕੰਗਨਾ ਰਣੌਤ : ਕੰਗਨਾ ਨੇ ਪੈਸਿਆਂ ਲਈ ਪਾਰਟੀ ‘ਚ ਡਾਂਸ ਕਰਨ ਵਾਲੇ ਸਿਤਾਰਿਆਂ ‘ਤੇ ਕੱਸਿਆ ਤਨਜ਼, ਉਸ ਨੇ ਕਿਹਾ- ਵੱਡੀ ਰਕਮ ਤੋਂ ਬਾਅਦ ਵੀ ਮੈਂ…

On Punjab