ਸਾਂਵਲੀ ਖੱਡ ਨੇੜੇ ਪੁਲ਼ ਤੋਂ ਕਾਰ ਡਿੱਗਣ ਨਾਲ ਦੋ ਔਰਤਾਂ ਸਮੇਤ ਕੁੱਲ ਤਿੰਨ ਜਣੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਜ਼ੋਨਲ ਹਸਪਤਾਲ ਮੰਡੀ ’ਚ ਦਾਖ਼ਲ ਕਰਵਾਇਆ ਗਿਆ ਹੈ। ਐਤਵਾਰ ਸਵੇਰੇ ਤਕਰੀਬਨ ਛੇ ਵਜੇ ਪੰਜਾਬ ਨੰਬਰ ਵਾਲੀ ਕਾਰ ਪੁਲ਼ ਤੋਂ ਹੇਠਾਂ ਸਾਂਵਲੀ ਖੱਡ ’ਚ ਡਿੱਗ ਪਈ। ਜ਼ਖ਼ਮੀਆਂ ਦੀ ਪਛਾਣ ਦਵਿੰਦਰ ਕੌਰ, ਸੁਮਨ ਦੋਵੇਂ ਵਾਸੀ ਪਟਿਆਲਾ ਅਤੇ ਵਿਵੇਕ ਗਰਗ ਵਜੋਂ ਹੋਈ।