ਪੰਜਾਬੀ ਸੰਗੀਤ ਜਗਤ ਵਿੱਚ ਅਨੇਕਾਂ ਚਰਚਿਤ ਗੀਤਾਂ ਦੇ ਨਾਲ ਅੱਜ ਇੱਕ ਵੱਖਰਾ ਮੁਕਾਮ ਹਾਸਲ ਕਰਨ ਵਾਲੇ ਨੌਜਵਾਨ ਗਾਇਕ ਨਿਰਵੈਰ ਪੰਨੂੰ ਅੱਜ ਕਲ ਆਸਟ੍ਰੇਲੀਆ ਪਹੁੰਚੇ ਹੋਏ ਹਨ ਜਿਸ ਦੇ ਚਲਦਿਆਂ ਮੈਲਬੌਰਨ ਵਿੱਖੇ ਚਹਿਲ ਪੌਡਕਸ਼ਨਜ਼ ਤੇ ਪਟਵਾਰੀ ਪ੍ਰੌਡਕਸ਼ਨਜ਼ ਵਲੋ ਇੱਕ ਸ਼ੋਅ ਦਾ ਆਯੋਜਨ ਸਥਾਨਕ “ਥੌਰਨਬਰੀ ਥਿਅੇਟਰ” ਵਿੱਖੇ ਕੀਤਾ ਗਿਆ। ਨਿਰਵੈਰ ਦੀ ਗਾਇਕੀ ਦਾ ਜਾਦੂ ਦਰਸ਼ਕਾਂ ਤੇ ਇਸ ਕਦਰ ਛਾਇਆ ਹੋਇਆ ਸੀ ਕਿ ਸਮੇ ਤੋ ਪਹਿਲਾਂ ਹੀ ਪਹੁੰਚ ਕੇ ਆਪਣੇ ਪਸੰਦੀਦਾ ਕਲਾਕਾਰ ਦੀ ਇੱਕ ਝਲਕ ਦੇਖਣ ਲਈ ਉਤਾਵਲੇ ਹੋਏ ਜਿਸ ਦੇ ਚਲਦਿਆਂ ਸਮਾਗਮ ਵਾਲਾ ਸਥਾਨ ਦਰਸ਼ਕਾਂ ਦੇ ਇੱਕਠ ਦੇ ਸਾਮਣੇ ਛੋਟਾ ਪੈ ਗਿਆ। ਪਰੋਗਰਾਮ ਦੀ ਸ਼ੂਰੁਆਤ ਸਥਾਨਕ ਗਾਇਕ ਅਗਮ ਸ਼ਾਹ ਨੇ ਕੀਤੀ ਤੇ ਜਿਸ ਨੇ ਆਪਣੇ ਵੰਨ ਸੁਵੰਨੇ ਗੀਤਾਂ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਇਸ ਤੋ ਮਗਰੋ ਸੁਮਨ ਸਿਧਾਨਾ ਨੇ ਜਿੱਥੇ ਲਾਭ ਹੀਰਾ ਤੇ ਨਛੱਤਰ ਛੱਤੇ ਦੇ ਗੀਤਾਂ ਰਾਂਹੀ ਵੱਖਰੀ ਛਾਪ ਛੱਡੀ ਉਥੇ ਹੀ ਗਾਇਕ ਜਸ਼ਨ ਨੇ ਵੀ ਆਪਣੇ ਗੀਤਾਂ ਰਾਂਹੀ ਸਿੱਧੂ ਮੂਸੇ ਵਾਲੇ ਨੂੰ ਯਾਦ ਕੀਤਾ। ਇਸ ਦੌਰਾਨ ਜਿਉਂ ਹੀ ਨਿਰਵੈਰ ਪੰਨੂੰ ਸਟੇਜ ਤੇ ਆਏ ਤਾਂ ਉਸ ਨੇ ਆਪਣੇ ਚਰਚਿਤ ਗੀਤ “ਜ਼ੁਲਫ” ਦੇ ਨਾਲ ਸ਼ੂਰੁਆਤ ਕੀਤੀ । ਨਿਰਵੈਰ ਦੀ ਗਾਇਕੀ ਦਾ ਜਾਦੂ ਇਸ ਕਦਰ ਛਾਇਆ ਹੋਇਆ ਸੀ ਕਿ ਹਾਲ ਖਚਾਖਚ ਭਰਿਆ ਹੋਇਆ ਸੀ ਤੇ ਦਰਸ਼ਕ ਤਾੜੀਆਂ ਅਤੇ ਕਿਲਕਾਰੀਆਂ ਦੇ ਨਾਲ ਚਹੇਤੇ ਗਾਇਕ ਦਾ ਸਵਾਗਤ ਕਰ ਰਹੇ ਸਨ। ਇਸ ਦੌਰਾਨ ਨਿਰਵੈਰ ਨੇ ਆਪਣੇ ਗੀਤਾਂ ਦੀ ਪਿਟਾਰੀ ਵਿੱਚੋਂ ਇਸ਼ਕ,ਮਾਝੇ ਵਾਲੇ, ਪੁੱਤ ਲਾਡਲਾ, ਸਿਟੀ ਆੱਫ ਗੋਲਡ ਵੱਖ ਵੱਖ ਰੰਗਾਂ ਦੇ ਗੀਤ ਪੇਸ਼ ਕੀਤੇ ਤੇ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਕੀਤਾ। ਇਸ ਮੌਕੇ ਮੰਚ ਸੰਚਾਲਨ ਮਨਿੰਦਰ ਬਰਾੜ ਨੇ ਕੀਤਾ ਜਿਸ ਨੇ ਆਪਣੀਆਂ ਗੱਲਾਂ ਨਾਲ ਵੱਖਰਾ ਮਾਹੋਲ ਸਿਰਜੀਆ। ਸਮਾਗਮ ਤੋ ਪਹਿਲਾਂ “ਪੰਜਾਬੀ ਗਰਿੱਲ ਸਨਸ਼ਾਇਨ” ਵਿੱਖੇ ਇੱਕ ਮਿਲਣੀ ਦੌਰਾਨ ਨਿਰਵੈਰ ਪੰਨੂ ਨੇ ਕਿਹਾ ਕਿ ਉਨਾਂ ਨੂੰ ਪੜਨ ਦਾ ਕਾਫੀ ਸ਼ੋਂਕ ਹੈ ਤੇ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਕੁਝ ਚੰਗਾ ਲਿਖੀਆ ਜਾਵੇ ਤੇ ਗਾਇਆ ਜਾਵੇ ਤੇ ਦੁਨੀਆਂ ਭਰ ਵਿੱਚ ਵਸਦੇ ਸਾਰੇ ਪ੍ਰਸੰਸਕਾ ਦੇ ਰਿਣੀ ਰਹਿਣਗੇ ਜਿੰਨਾ ਉਸ ਨੂੰ ਇਨਾਂ ਪਿਆਰ ਦਿੱਤਾ ਤੇ ਇਸ ਮੁਕਾਮ ਤੇ ਪਹੁੰਚਾਇਆ।ਚਹਿਲ ਪੌਡਕਸ਼ਨਜ਼ ਤੋ ਬਿਕਰਮਜੀਤ ਸਿੰਘ ਚਹਿਲ , ਤਰਨ ਚਹਿਲ ਅਤੇ ਪਟਵਾਰੀ ਪੌਡਕਸ਼ਨਜ਼ ਤੋ ਪਰਮਿੰਦਰ ਸਿੰਘ ਸੰਧੂ , ਇੰਦਰ ਸਿੱਧੂ,ਗੁਰਵਿੰਦਰ ਮੰਤਰੀ,ਸੁਮਨ ਸਿਧਾਣਾ,ਵਰਿੰਦਰ ਰੇਡੂ, ਉਪਮ ਖਹਿਰਾ,ਪਰਿੰਸ ਭੀਖੀ,ਖੁਸ਼ ਖਹਿਰਾ ਰਮਨ ਕਲੇਰ ਨੇ ਜਿੱਥੇ ਇੰਨੀ ਵੱਡੀ ਗਿਣਤੀ ਵਿੱਚ ਪੁੱਜੇ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਮੈਲਬੌਰਨ ਵਾਸੀਆਂ ਦੇ ਹਮੇਸ਼ਾ ਰਿਣੀ ਰਹਿਣਗੇ ਜਿੰਨਾਂ ਇੰਨੇ ਘੱਟ ਸਮੇਂ ਵਿੱਚ ਇਸ ਸ਼ੌਅ ਨੂੰ ਕਾਮਯਾਬ ਕਰਨ ਵਿੱਚ ਆਪਣਾ ਵਡਮੁੱਲਾ ਸਹਿਯੋਗ ਦਿੱਤਾ ਤੇ ਕਿਹਾ ਕਿ ਉਹ ਭਵਿੱਖ ਚ ਵੀ ਇਸ ਤਰਾਂ ਦੇ ਉਪਰਾਲੇ ਕਰਦੇ ਰਹਿਣਗੇ।