ਅਮਰੀਕਾ ਦੇ ਟੈਕਸਾਸ ਸੂਬੇ ਵਿਚ 3 ਸਾਲ ਦੀ ਬੱਚੀ ਨੇ ਆਪਣੀ 4 ਸਾਲਾ ਭੈਣ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਅਸਲ ਵਿਚ ਬੱਚੀ ਦੇ ਹੱਥ ਲੋਡਿਡ ਸੈਮੀ-ਆਟੋਮੈਟਿਕ ਬੰਦੂਕ ਲੱਗ ਗਈ।
ਘਟਨਾ ਉਦੋਂ ਹੋਈ ਜਦੋਂ ਘਰ ਵਿਚ ਬੱਚੀਆਂ ਦੇ ਮਾਪੇ ਵੀ ਸਨ। ਜਾਣਕਾਰੀ ਮਿਲੀ ਹੈ ਕਿ ਹਥਿਆਰ ਲਾਪ੍ਰਵਾਹੀ ਨਾਲ ਰੱਖਿਆ ਹੋਇਆ ਸੀ। ਇਸ ਦੌਰਾਨ ਇਹ ਬੰਦੂਕ ਬੱਚੀ ਦੇ ਹੱਥ ਲੱਗ ਗਈ। ਇਸ ਤੋਂ ਬਾਅਦ ਖੇਡ-ਖੇਡ ਵਿਚ ਬੱਚੀ ਨੇ ਗੋਲੀ ਚਲਾ ਦਿੱਤੀ। ਸਾਹਮਣੇ ਖੜ੍ਹੀ ਉਸ ਦੀ ਭੈਣ ਇਸ ਫਾਇਰਿੰਗ ਦੀ ਜਦ ਵਿਚ ਆ ਗਈ ਤੇ ਮਾਰ ਗਈ।
ਹੈਰਿਸ ਕਾਉਂਟੀ ਦੇ ਸ਼ੈਰਿਫ ਐਡ ਗੋਂਜ਼ਾਲੇਜ਼ ਨੇ ਕਿਹਾ ਕਿ ਇੱਕ ਤਿੰਨ ਸਾਲ ਦੀ ਬੱਚੀ ਇੱਕ ਲੋਡਡ ਅਰਧ-ਆਟੋਮੈਟਿਕ ਪਿਸਤੌਲ ਲੈ ਕੇ ਪਹੁੰਚੀ ਅਤੇ ਗੋਲੀ ਚਲਾ ਦਿੱਤੀ ਅਤੇ ਆਪਣੀ ਵੱਡੀ ਭੈਣ ਨੂੰ ਮਾਰ ਮੁਕਾਇਆ। ਉਸ ਨੇ ਦੱਸਿਆ ਕਿ ਜਦੋਂ ਪਰਿਵਾਰਕ ਮੈਂਬਰਾਂ ਨੇ ਗੋਲੀ ਚੱਲਣ ਦੀ ਆਵਾਜ਼ ਸੁਣੀ ਤਾਂ ਉਹ ਭੱਜ ਕੇ ਪਹੁੰਚੇ। ਉੱਥੇ ਉਨ੍ਹਾਂ ਦੀ ਚਾਰ ਸਾਲ ਦੀ ਬੇਟੀ ਫਰਸ਼ ‘ਤੇ ਬੇਹੋਸ਼ ਪਈ ਸੀ। ਮਾਪਿਆਂ ਨੇ ਤੁਰੰਤ 911 ‘ਤੇ ਕਾਲ ਕੀਤੀ।
ਜਾਣਕਾਰੀ ਮਿਲੀ ਹੈ ਕਿ ਗੋਲੀਬਾਰੀ ਤਿੰਨ ਸਾਲ ਦੀ ਬੱਚੀ ਤੋਂ ਅਣਜਾਣੇ ਵਿਚ ਹੋਈ ਸੀ। ਪੁਲਿਸ ਨੇ ਲੋਕਾਂ ਨੂੰ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਕਿ ਹਥਿਆਰ ਉੱਥੇ ਨਾ ਰੱਕੇ ਜਾਣ ਜਿੱਥੇ ਬੱਚੇ ਉਨ੍ਹਾਂ ਤੱਕ ਨਹੀਂ ਪਹੁੰਚ ਸਕਦੇ ਹਨ। ਖ਼ਾਸਕਰ ਜਦੋਂ ਬੱਚੇ ਛੁੱਟੀਆਂ ਲਈ ਘਰ ਹੋਣ।
ਦੱਸ ਦਈਏ ਕਿ ਹਾਲ ਹੀ ਵਿਚ ਵਰਜੀਨੀਆ ਵਿੱਚ ਇੱਕ 6 ਸਾਲ ਦੇ ਬੱਚੇ ਨੇ ਆਪਣੇ ਪ੍ਰਾਇਮਰੀ ਸਕੂਲ ਦੇ ਅਧਿਆਪਕ ਨੂੰ ਗੋਲੀ ਮਾਰ ਦਿੱਤੀ ਸੀ।