ਆਮਿਰ ਖ਼ਾਨ ’ਤੇ ਮਰਹੂਮ ਅਦਾਕਾਰ ਅਨੁਪਮ ਸ਼ਿਆਮ ਦੇ ਭਰਾ ਨੇ ਗੰਭੀਰ ਦੋਸ਼ ਲਗਏ ਹਨ। ਉਨ੍ਹਾਂ ਇਕ ਇੰਟਰਵਿਊ ’ਚ ਕਿਹਾ ਕਿ ਆਮਿਰ ਖਾਨ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਉਹ ਪ੍ਰਤਾਪਗੜ੍ਹ ’ਚ Dialysis Center ਬਣਾ ਕੇ ਦੇਣਗੇ ਪਰ ਬਾਅਦ ’ਚ ਉਨ੍ਹਾਂ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ ਸੀ। ਸਦਾਬਹਾਰ ਅਦਾਕਾਰ ਅਨੁਪਮ ਸ਼ਿਆਮ ਦਾ ਸੋਮਵਾਰ ਨੂੰ ਦੇਹਾਂਤ ਹੋ ਗਿਆ। ਉਹ ਕਿਡਨੀ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਸਨ। ਉਨ੍ਹਾਂ ਦੇ ਪਰਿਵਾਰ ਨੇ ਪੈਸਿਆਂ ਦੀ ਮਦਦ ਵੀ ਮੰਗੀ ਸੀ।
ਹੁਣ ਅਨੁਪਮ ਸ਼ਿਆਮ ਦੇ ਭਰਾ ਅਨੁਰਾਗ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਨੂੰ ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ’ਚ Dialysis center ਲਈ ਮਦਦ ਮੰਗੀ ਸੀ। ਇੰਟਰਵਿਊ ’ਚ ਅਨੁਰਾਗ ਕਹਿੰਦੇ ਹਨ ਕਿ ਆਮਿਰ ਖ਼ਾਨ ਨੇ ਉਨ੍ਹਾਂ ਨੂੰ Dialysis center ਬਣਾ ਕੇ ਦੇਣ ਦਾ ਭਰੋਸਾ ਦਿੱਤਾ ਸੀ। ਹਾਲਾਂਕਿ ਬਾਅਦ ’ਚ ਉਨ੍ਹਾਂ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ ਸੀ। ਉਨ੍ਹਾਂ ਦੇ ਭਰਾ ਨੇ ਇਹ ਵੀ ਕਿਹਾ ਕਿ ਅਨੁਪਮ ਦੁਖੀ ਸਨ ਕਿਉਂਕਿ ਉਹ ਮਾਂ ਦੀ ਬਿਮਾਰੀ ਦੌਰਾਨ ਜਾ ਕੇ ਮਿਲ ਨਹੀਂ ਸਕੇ।
ਅਨੁਰਾਗ ਨੇ ਕਿਹਾ ਕਿ ਅਨੁਪਮ ਪ੍ਰਤਾਪਗੜ੍ਹ ਨਹੀਂ ਆ ਸਕੇ ਕਿਉਂਕਿ ਉੱਥੇ ਡਾਇਲਸਿਸ ਸੈਂਟਰ ਨਹੀਂ ਸੀ। ਕਿਡਨੀ ਦੀ ਬਿਮਾਰੀ ਦੇ ਚੱਲਦੇ ਅਨੁਪਮ ਸ਼ਿਆਮ ਨੂੰ ਨਿਯਮਿਤ ਤੌਰ ’ਤੇ dialysis ਕਰਵਾਉਣਾ ਪੈਂਦਾ ਸੀ। ਅਨੁਰਾਗ ਨੇ ਇਹ ਵੀ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਇਕ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ ਕਿਉਂਕਿ ਉਨ੍ਹਾਂ ਨੇ ਜ਼ਰੂਰਤ ਤੋਂ ਜ਼ਿਆਦਾ ਪਾਣੀ ਪੀ ਲਿਆ ਸੀ। ਇਸ ਦੌਰਾਨ ਉਨ੍ਹਾਂ ਦੇ ਲੰਗਸ ’ਚ ਪ੍ਰਭਾਵ ਪੈ ਗਿਆ ਸੀ। ਉਨ੍ਹਾਂ ਦੀ ਸਿਹਤ ’ਚ ਸੁਧਾਰ ਹੋ ਰਿਹਾ ਸੀ। ਡਾਕਟਰਾਂ ਨੇ ਵੀ ਉਨ੍ਹਾਂ ਨੂੰ ਵੈਂਟੀਲੇਟਰ ਤੋਂ ਹੱਟਾ ਦਿੱਤਾ ਸੀ ਪਰ ਉਦੋਂ ਅਨੁਪਮ ਦਾ ਬਲਡ ਪ੍ਰੈਸ਼ਰ ਡਿੱਗ ਗਿਆ ਸੀ। ਇਸ ਦੇ ਚੱਲਦੇ ਉਨ੍ਹਾਂ ਨੂੰ ਅਟੈਕ ਆਇਆ ਤੇ ਉਨ੍ਹਾਂ ਦਾ ਦੇਹਾਂਤ ਹੋ ਗਿਆ। ਦੱਸਣਯੋਗ ਹੈ ਕਿ ਅਨੁਪਮ ਸ਼ਿਆਮ ਨੇ ਕਈ ਫਿਲਮਾਂ ਤੇ ਟੈਲੀਵਿਜਨ ਸ਼ੋਅ ’ਚ ਕੰਮ ਕੀਤਾ ਸੀ। ਉਹ ‘ਸੱਜਣ ਸਿੰਘ’ ਦੀ ਭੂਮਿਕਾ ਲਈ ਹਰਮਨਪਿਆਰੇ ਸਨ।