PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important News

‘ਆਪ’ ਵਲੰਟੀਅਰਾਂ ਵੱਲੋਂ ਨਸ਼ਿਆਂ ਖਿਲਾਫ਼ ਮਾਰਚ , ਬੀਬੀ ਮਾਣੂੰਕੇ ਬੋਲੀ – ਅਮਲੀ ਕਿਸੇ ਨੂੰ ਕਹਿਣ ਨਹੀਂ ਦੇਣਾ, ਪੰਜਾਬ ‘ਚ ਨਸ਼ਾ ਰਹਿਣ ਨਹੀਂ ਦੇਣਾ

ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨਾਂ, ਸਰਕਲ ਪ੍ਰਧਾਨਾਂ ਅਤੇ ਬੂਥ ਵਲੰਟੀਅਰਾਂ ਨੇ ਇਕੱਠੇ ਹੋ ਕੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦੀ ਰਹਿਨੁਮਾਈ ਹੇਠ ਖਾਲਸੇ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਵਜੋਂ ਜਾਣੇ ਜਾਂਦੇ ਹੋਲੇ ਮੁਹੱਲੇ ਨੂੰ ਸਮਰਪਿਤ ਨਸ਼ਿਆਂ ਪ੍ਰਤੀ ਲੋਕਾਂ ਨੂੰ ਜਾਗ੍ਰਿਤ ਕਰਦਾ ਪਿੰਡ ਕਾਉਂਕੇ ਕਲਾਂ ਤੋਂ ਮਾਣੂੰਕੇ ਤੱਕ ਵਿਸ਼ਾਲ ਮਾਰਚ ਕੱਢਿਆ ਗਿਆ। ਇਸ ਮਾਰਚ ਨੂੰ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਵੱਲੋਂ ਰਵਾਨਾਂ ਕੀਤਾ ਗਿਆ ਤੇ ਇਸ ਦੀ ਅਗਵਾਈ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪ੍ਰੋਫੈਸਰ ਸੁਖਵਿੰਦਰ ਸਿੰਘ ਵੱਲੋਂ ਕੀਤੀ ਗਈ।
ਇਸ ਮਾਰਚ ਦੌਰਾਨ ਵਲੰਟੀਅਰਾਂ ਦੇ ਹੱਥਾਂ ਵਿੱਚ ਲੋਕਾਂ ਨੂੰ ਜਾਗ੍ਰਿਤ ਕਰਦੇ ਸਲੋਗਨਾਂ ਦੀਆਂ ਤਖਤੀਆਂ ਫੜੀਆਂ ਹੋਈਆਂ ਸਨ, ਜਿੰਨਾਂ ਉਪਰ ਵੱਖ ਵੱਖ ਨਾਹਰੇ ‘ਪੱਕੀ ਬੱਦਲਾਂ ਦੀ ਛਾਂ ਕੋਈ ਨਾ, ਵੇ ਪੁੱਤਰੋ ਹੋਸ਼ ਕਰੋ ਇਹਨਾਂ ਨਸ਼ਿਆਂ ਦੀ ਮਾਂ ਕੋਈ ਨਾ, ‘ਪੰਜਾਬੀਓ ਜਾਗੋ, ਨਸ਼ੇ ਤਿਆਗੋ, ‘ਨਸ਼ੇ ਨਾਲੋਂ ਤੋੜੋ ਯਾਰੀ, ਜੀਵਨ ਦੇ ਨਾਲ ਜੋੜੋ ਯਾਰੀ, ਨਸ਼ੇ ਦੇ ਸ਼ੌਕ ਅਵੱਲੇ, ਭੀਖ ਮੰਗਾਵੇ ਕੁੱਝ ਨਾ ਛੱਡੇ ਪੱਲੇ ਆਦਿ ਲਿਖੇ ਹੋਏ ਸਨ। ਇਸ ਮੌਕੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਲੋਕਾਂ ਨੂੰ ਜਾਗ੍ਰਿਤ ਕਰਦਿਆਂ ‘ਅਮਲੀ ਕਿਸੇ ਨੂੰ ਕਹਿਣ ਨਹੀਂ ਦੇਣਾ, ਪੰਜਾਬ ‘ਚ ਨਸ਼ਾ ਰਹਿਣ ਨਹੀਂ ਦੇਣਾ, ਦਾ ਨਾਹਰਾ ਦਿੰਦੇ ਹੋਏ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਜੰਗੀ ਪੱਧਰ ਤੇ ਮੁਹਿੰਮ ਵਿੱਢੀ ਹੋਈ ਹੈ ਅਤੇ ਉਹਨਾਂ ਹਲਕਾ ਜਗਰਾਉਂ ਅਧੀਨ ਨੌਜੁਆਨਾਂ ਵੱਲੋਂ ਇਕੱਠੇ ਹੋ ਕੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਕਰਦਾ ਮਾਰਚ ਕੱਢਣਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ।
ਉਹਨਾਂ ਆਖਿਆ ਕਿ ਮਾਪਿਆਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਆਪਣੇ ਧੀਆਂ-ਪੁੱਤਰਾਂ ਦਾ ਖਿਆਲ ਰੱਖਣ ਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਬੱਚਿਆਂ ਨੂੰ ਸਿੱਖਿਆ ਦੇਣ ਤੇ ਚੰਗੀ ਸੰਗਤ ਵਿੱਚ ਰਹਿਣ ਲਈ ਪ੍ਰੇਰਣਾ ਦੇਣ। ਉਹਨਾਂ ਆਖਿਆ ਕਿ ਜੇਕਰ ਕੋਈ ਨੌਜੁਆਨ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਉਹ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ, ਸਰਕਲ ਪ੍ਰਧਾਨ ਜਾਂ ਐਮ.ਐਲ.ਏ. ਦਫਤਰ ਜਗਰਾਉਂ ਵਿਖੇ ਸੰਪਰਕ ਕਰ ਸਕਦਾ ਹੈ, ਨਸ਼ਿਆਂ ਤੋਂ ਪੀੜਿਤ ਵਿਅਕਤੀ ਦਾ ਨਸ਼ਾ ਛੁਡਾਉਣ ਲਈ ਪੂਰੀ ਸਹਾਇਤਾ ਕੀਤੀ ਜਾਵੇਗੀ। ਇਸ ਮੌਕੇ ਪ੍ਰੋਫੈਸਰ ਸੁਖਵਿੰਦਰ ਸਿੰਘ ਵੱਲੋਂ ਵੱਡੀ ਗਿਣਤੀ ਵਿੱਚ ਇਕੱਤਰ ਹੋਏ ‘ਆਪ’ ਵਲੰਟੀਅਰਾਂ ਤੇ ਆਗੂਆਂ ਨੂੰ ਸਫ਼ਲ ਮਾਰਚ ਕੱਢਣ ਦੀ ਵਧਾਈ ਦਿੱਤੀ।

Related posts

Pakistan Minorities : ਪਾਕਿਸਤਾਨ ‘ਚ ਘੱਟ ਗਿਣਤੀਆਂ ‘ਤੇ ਵੱਧ ਰਹੇ ਅੱਤਿਆਚਾਰ; ਸਿੱਖ ਫਾਰ ਜਸਟਿਸ ਦੇ ਝੂਠੇ ਦਾਅਵੇ ਫੇਲ੍ਹ

On Punjab

Pakistan : Imran Khan ਦਾ ਦਾਅਵਾ – ਉਨ੍ਹਾਂ ਨੂੰ ਮਾਰਨ ਦੀ ਰਚੀ ਜਾ ਰਹੀ ਹੈ ਸਾਜ਼ਿਸ਼, ਅਦਾਲਤ ‘ਚ Virtually ਸ਼ਾਮਲ ਹੋਣ ਦੀ ਮੰਗੀ ਇਜਾਜ਼ਤ

On Punjab

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਐਤਵਾਰ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਦੀ ਦੇ 352ਵੇਂ ਪ੍ਰਕਾਸ਼ ਪੁਰਬ ’ਤੇ ਉਨ੍ਹਾਂ ਦੀ ਯਾਦ ’ਚ ਸਿੱਕਾ ਜਾਰੀ ਕੀਤਾ। ਇਸ ਮੌਕੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਉਨ੍ਹਾਂ ਨਾਲ ਮੰਚ ’ਤੇ ਹਾਜ਼ਰ ਸਨ। ਮੋਦੀ ਨੇ ਕਰਤਾਰਪੁਰ ਲਾਂਘੇ ਸਬੰਧੀ ਕੇਂਦਰ ਸਰਕਾਰ ਦੀ ਪਹਿਲ ਬਾਰੇ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ 1947 ਵਿੱਚ ਜੋ ਸਾਡੇ ਕੋਲੋਂ ਕੁਤਾਹੀ ਹੋਈ ਸੀ, ਇਹ ਉਸ ਦਾ ਪਛਤਾਵਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਡੇ ਗੁਰੂ ਦਾ ਸਭ ਤੋਂ ਮਹੱਤਵਪੂਰਨ ਸਥਾਨ ਸਿਰਫ ਕੁਝ ਹੀ ਕਿੱਲੋਮੀਟਰ ਦੂਰ ਸੀ, ਪਰ ਉਸ ਨੂੰ ਆਪਣੇ ਵੱਲ ਨਹੀਂ ਲਿਆਂਦਾ ਗਿਆ। ਹੁਣ ਇਹ ਲਾਂਘਾ ਉਸ ਨੁਕਸਾਨ ਨੂੰ ਘੱਟ ਕਰਨ ਦਾ ਨਤੀਜਾ ਹੈ। ਇਸ ਬਿਆਨ ਤੋਂ ਪਹਿਲਾਂ ਪੀਐਮ ਮੋਦੀ ਨੇ ਟਵੀਟ ਕਰਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕੀਤਾ। ਯਾਦ ਰਹੇ ਕਿ ਦੋ ਸਾਲ ਪਹਿਲਾਂ ਪੀਐਮ ਨਰੇਂਦਰ ਮੋਦੀ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ ਡਾਕ ਟਿਕਟ ਜਾਰੀ ਕੀਤੀ ਸੀ। ਪਿਛਲੇ ਸਾਲ 30 ਦਸੰਬਰ ਨੂੰ ਮੋਦੀ ਨੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਉਨ੍ਹਾਂ ਦੇ ਬਲੀਦਾਨ ਤੇ ਦੇਸ਼ ਪ੍ਰੇਮ ਦੀ ਤਾਰੀਫ਼ ਵੀ ਕੀਤੀ ਸੀ।

Pritpal Kaur