ਵਿਧਾਨ ਸਭਾ ਚੋਣਾਂ ਤੋਂ ਬਾਅਦ ਬੰਗਾਲ ‘ਚ ਵਧਦੇ ਕੋਰੋਨਾ ਮਾਮਲਿਆਂ ‘ਤੇ ਅੱਜ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸਹੁੰ ਚੁੱਕ ਤੋਂ ਬਾਅਦ ਸਮੀਖਿਆ ਬੈਠਕ ਕੀਤੀ। ਇਸ ਬੈਠਕ ‘ਚ ਬੰਗਾਲ ‘ਚ ਪਾਬੰਦੀਆਂ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ। ਮਮਤਾ ਨੇ ਇਸ ਸਮੀਖਿਆ ਬੈਠਕ ਤੋਂ ਬਾਅਦ ਕਿਹਾ ਕਿ ਬੰਗਾਲ ਦੇ ਹਿੱਸੇ ਦੀ ਆਕਸੀਜਨ ਹੋਰ ਕਹੀ ਜਾ ਰਹੀ ਹੈ ਤੇ ਅਸੀਂ ਇੰਡਰਸਟ੍ਰੀਅਲ ਆਕਸੀਜਨ ਦਾ ਇਸਤੇਮਾਲ ਕਰ ਰਹੇ ਹਨ।
ਵੀਰਵਾਰ ਤੋਂ ਸੂਬੇ ‘ਚ ਸਾਰੀਆਂ ਲੋਕਲ ਟਰੇਨਾਂ ਬੰਦ ਰਹਿਣਗੀਆਂ। ਇਸ ਨਾਲ ਹੀ ਮਮਤਾ ਨੇ ਆਸ਼ਿੰਕ ਲਾਕਡਾਊਨ ਨੂੰ ਵਧਾਉਂਦਿਆਂ ਕਿਹਾ ਕਿ ਸਾਰੇ ਮਾਲ, ਸ਼ਾਪਿੰਗ ਸੈਂਟਰ, ਸਿਨੇਮਾ ਹਾਲ, ਜਿਮ ਅਗਲੇ ਆਦੇਸ਼ ਤਕ ਬੰਦ ਰਹਿਣਗੇ। ਵਿਆਹ ਤੇ ਹੋਰ ਸਮਾਜਿਕ ਸਮਾਗਮਾਂ ‘ਚ ਜ਼ਿਆਦਾਤਰ 50 ਲੋਕਾਂ ਦੇ ਸ਼ਾਮਲ ਹੋਣ ਦੀ ਮਨਜ਼ੂਰੀ ਹੋਵੇਗੀ। ਇਸ ਲਈ ਸਥਾਨਕ ਪ੍ਰਸ਼ਾਸਨ ਤੋਂ ਇਜਾਜ਼ਤ ਲੈਣੀ ਹੋਵੇਗੀ। ਇਸ ਤੋਂ ਇਲਾਵਾ ਬਾਜ਼ਾਰ-ਹਾਟ ਸਵੇਰੇ 7 ਤੋਂ 10 ਹੀ ਜਦਕਿ ਸ਼ਾਮ ਨੂੰ ਤਿੰਨ ਤੋਂ ਪੰਜ ਦੀ ਬਜਾਇ ਪੰਜ ਤੋਂ ਸੱਤ ਤਕ ਖੁਲ੍ਹਣਗੇ। ਜਿਓਲਰੀ ਦੁਕਾਨਾਂ ਦੁਪਹਿਰ 12 ਤੋਂ 3 ਵਜੇ ਤਕ ਖੁਲ੍ਹਣਗੀਆਂ। ਆਨਲਾਈਨ ਹੋਮ ਡਲਿਵਰੀ ਜਾਰੀ ਰਹੇਗੀ।