PreetNama
ਫਿਲਮ-ਸੰਸਾਰ/Filmy

Actress Detained By NCB: ਬਾਲੀਵੁੱਡ ਡਰੱਗ ਕੇਸ ’ਚ ਇਕ ਹੋਰ ਅਦਾਕਾਰਾ ਹਿਰਾਸਤ ’ਚ, ਐੱਨਸੀਬੀ ਨੇ ਮਾਰਿਆ ਸੀ ਹੋਟਲ ’ਚ ਛਾਪਾ

ਨਾਰਕੋਟਿਕਸ ਕੰਟਰੋਲ ਬਿਊਰੋ (Narcotics Control Bureau) ਨੇ ਬਾਲੀਵੁੱਡ ਡਰੱਗ ਕੇਸ ’ਚ ਦੱਖਣੀ ਭਾਰਤੀ ਫਿਲਮਾਂ ’ਚ ਕੰਮ ਕਰਨ ਵਾਲੀ ਅਦਾਕਾਰਾ ਨੂੰ ਗਿ੍ਰਫਤਾਰ ਕੀਤਾ ਹੈ। ਅਦਾਕਾਰਾ ਨੂੰ ਮੁੰਬਈ ਦੇ ਮੀਰਾ ਮੋਡ ਇਲਾਕੇ ’ਚ ਸਥਿਤ ਇਕ ਹੋਟਲ ’ਚੋਂ ਸ਼ਨੀਵਾਰ ਰਾਤ ਨੂੰ ਗਿ੍ਰਫ਼ਤਾਰ ਕੀਤਾ ਗਿਆ ਸੀ।

ਐੱਨਸੀਬੀ ਨੇ ਇਕ ਪ੍ਰੈੱਸ ਰਿਲੀਜ਼ ਜਾਰੀ ਕਰ ਕੇ ਦੱਸਿਆ ਕਿ Drug supplier Saeed ਅਜੇ ਵੀ ਫ਼ਰਾਰ ਹੈ। ਐੱਨਸੀਬੀ ਦਾ ਕਹਿਣਾ ਹੈ ਕਿ ਅਦਾਕਾਰ ਨਾਲ ਉਹ ਵੀ ਡਰੱਗ ਦੇ ਕਾਰੋਬਾਰ ’ਚ ਸ਼ਾਮਿਲ ਸੀ। ਇਸ ਮਾਮਲੇ ’ਚ ਹੋਟਲ ਦੇ ਮਾਲਕਾਂ ਨਾਲ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।

ਸਮਾਚਾਰ ਏਜੰਸੀ ਏਐੱਨਆਈ ਦੀ ਰਿਪੋਰਟ ਅਨੁਸਾਰ, ਐੱਨਸੀਬੀ ਨੂੰ ਸਈਦ ਦੇ ਬਾਰੇ ਜਾਣਕਾਰੀ ਡਰੱਗ ਪੈਡਲਰ ਚਾਂਦ ਮੁਹੰਮਦ ਨਾਲ ਮਿਲੀ ਸੀ, ਜੋ ਸਈਦ ਨਾਲ ਡਰੱਗ ਲੈਂਦਾ ਸੀ। ਚਾਂਦ ਮੁਹੰਮਦ ਨੂੰ ਐੱਨਸੀਬੀ ਨੇ ਰੰਗੇ ਹੱਥੀ ਫੜਿਆ ਸੀ। ਐੱਨਸੀਬੀ ਨੂੰ ਉਸ ਕੋਲੋ 400 ਗ੍ਰਾਮ ਨਸ਼ੀਲੇ ਪਦਾਰਥ ਮਿਲੇ ਹਨ, ਜਿਨ੍ਹਾਂ ਦੀ ਕੀਮਤ 8 ਤੋਂ 10 ਲੱਖ ਰੁਪਏ ਦੱਸੀ ਜਾਂਦੀ ਹੈ।

ਸੁਸ਼ਾਂਤ ਸਿੰਘ ਰਾਜਪੂਤ ਦੇ ਦੇਹਾਂਤ ਦੀ ਜਾਂਚ ਦੌਰਾਨ ਮਿਲੇ ਸੁਰਾਗਾਂ ਦੇ ਆਧਾਰ ’ਤੇ ਐੱਨਸੀਬੀ ਬਾਲੀਵੁੱਡ ’ਚ ਡਰੱਗ ਖ਼ਿਲਾਫ਼ ਲਗਾਤਾਰ ਐਕਟਿਵ ਹੈ ਤੇ ਡਰੱਗ ਪੈਡਲਰਸ ਦੀ ਗਿ੍ਰਫ਼ਤਾਰੀ ਤੋਂ ਬਾਅਦ ਮਿਲੀ ਜਾਣਕਾਰੀ ਦੇ ਆਧਾਰ ’ਤੇ ਕਈ Celebrities ਤੋਂ ਪੁੱਛਗਿੱਛ ਕਰ ਚੁੱਕੀ ਹੈ। ਐੱਨਸੀਬੀ ਨੇ ਸਭ ਤੋਂ ਪਹਿਲਾ ਸੁਸ਼ਾਂਤ ਦੀ Girlfriends ਰੀਆ ਚੱਕਰਵਰਤੀ ਤੇ ਉਨ੍ਹਾਂ ਦੇ ਭਰਾ ਸ਼ੌਵਿਕ ਨੂੰ ਗਿ੍ਰਫਤਾਰ ਕੀਤਾ ਸੀ। ਫਿਲਹਾਲ ਦੋਵੇਂ ਕਾਫੀ ਸਮੇਂ ਜੇਲ੍ਹ ’ਚ ਗੁਜ਼ਾਰਨ ਤੋਂ ਬਾਅਦ ਜ਼ਮਾਨਤ ’ਤੇ ਹਨ।
ਡਰੱਗ ਮਾਮਲੇ ’ਚ ਟੀਵੀ ਕਲਾਕਾਰ ਭਾਰਤੀ ਸਿੰਘ ਤੇ ਉਨ੍ਹਾਂ ਦੇ ਪਤੀ ਹਰਸ਼ ਲਿਮਬਾਚਿਆ ਦੇ ਘਰ ਛਾਪੇਮਾਰੀ ਤੋਂ ਬਾਅਦ ਗਿ੍ਰਫ਼ਤਾਰੀ ਹੋਈ ਸੀ, ਜਿਨ੍ਹਾਂ ਨੂੰ ਬਾਅਦ ’ਚ ਜ਼ਮਾਨਤ ਮਿਲ ਗਈ ਸੀ। ਫਿਲਮ ਨਿਰਮਾਤਾ Firoz Nadiadwala ਦੇ ਘਰ ’ਚ ਵੀ ਐੱਨਸੀਬੀ ਨੇ ਛਾਪੇਮਾਰੀ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਦੀ ਪਤਨੀ ਨੂੰ ਗਿ੍ਰਫ਼ਤਾਰ ਕੀਤਾ ਸੀ। ਉਨ੍ਹਾਂ ਨੂੰ ਵੀ ਜ਼ਮਾਨਤ ਮਿਲ ਗਈ ਸੀ।

ਬਾਲੀਵੁੱਡ ਐਕਟਰ ਅਰਜੁਨ ਰਾਮਪਾਲ ਦੇ ਘਰ ਵੀ ਐੱਨਸੀਬੀ ਨੇ ਛਾਪਾ ਮਾਰਿਆ ਸੀ। ਅਰਜੁਨ ਤੇ ਉਨ੍ਹਾਂ ਦੀ ਲਿਵ-ਇਨ ਪਾਰਟਨਰ ਗੈਬਰੀਏਲਾ ਤੋਂ ਐੱਨਸੀਬੀ ਨੇ ਲੰਬੀ ਪੁੱਛਗਿੱਛ ਕੀਤੀ ਸੀ। ਦੀਪਿਕਾ ਪਾਦੂਕੌਣ, ਸਾਰਾ ਅਲੀ ਖ਼ਾਨ, ਸ਼ਰਧਾ ਕਪੂਰ ਤੇ ਰਕੁਲ ਪ੍ਰੀਤ ਸਿੰਘ ਤੋਂ ਵੀ ਪੁੱਛਗਿੱਛ ਕੀਤੀ ਗਈ ਸੀ।

ਦੱਸਣਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦਾ ਮਿ੍ਰਤਕ ਸਰੀਰ ਪਿਛਲੇ ਸਾਲ 14 ਜੂਨ ਨੂੰ ਉਨ੍ਹਾਂ ਦੇ ਬਾਂਦਰਾ ’ਚ ਸਥਿਤ ਘਰ ਤੋਂ ਬਰਾਮਦ ਕੀਤਾ ਗਿਆ ਸੀ। ਸ਼ੁਰੂਆਤ ’ਚ ਇਸ ਨੂੰ ਆਤਮ ਹੱਤਿਆ ਮੰਨਿਆ ਗਿਆ ਪਰ ਪਰਿਵਾਰ ਦੇ ਪੁਲਿਸ ਰਿਪੋਰਟ ਦਰਜ ਕਰਵਾਉਣ ਤੋਂ ਬਾਅਦ ਇਸ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਗਈ ਸੀ। ਸੁਸ਼ਾਂਤ ਕੇਸ ’ਚ ਸੀਬੀਆਈ ਤੋਂ ਇਲਾਵਾ ਐੱਨਸੀਬੀ ਵੀ ਜਾਂਚ ਕਰ ਰਹੀ ਹੈ।

Related posts

ਗਰਭਵਤੀ ਹੋਣ ਦੀਆਂ ਖ਼ਬਰਾਂ ’ਤੇ ਭਾਰਤੀ ਸਿੰਘ ਨੇ ਤੋੜੀ ਚੁੱਪੀ

On Punjab

ਕੋਰੋਨਾ: ਮਦਦ ਲਈ ਅੱਗੇ ਆਏ ਅਕਸ਼ੈ ਕੁਮਾਰ, ਪ੍ਰਧਾਨ ਮੰਤਰੀ ਰਿਲੀਫ ਫੰਡ ਵਿਚ ਦਿੱਤੇ 25 ਕਰੋੜ

On Punjab

ਜਦੋਂ ਮਲਕੀਤ ਸਿੰਘ ਨੇ ਹਨੀ ਸਿੰਘ ਸਾਹਮਣੇ ਰੱਖੀ ਵੱਡੀ ਸ਼ਰਤ…

On Punjab