ਭਗਵਾਨ ਰਾਮ ਤੇ ਮਾਤਾ ਸੀਤਾ ਦੇ ਅਦਭੁਤ ਪਿਆਰ ਨਾਲ ਸ਼ਿੰਗਾਰਿਆ ਆਦਿਪੁਰਸ਼ ਅਗਲੇ ਮਹੀਨੇ ਰਿਲੀਜ਼ ਹੋਣ ਲਈ ਤਿਆਰ ਹੈ। ਪ੍ਰਭਾਸ ਤੇ ਕ੍ਰਿਤੀ ਸੈਨਨ ਦੀ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਦੇ ਨਾਲ ਹੀ ਮੇਕਰਸ ਹੁਣ ਇਕ ਤੋਂ ਬਾਅਦ ਇਕ ਗਾਣੇ ਵੀ ਰਿਲੀਜ਼ ਕਰ ਰਹੇ ਹਨ।
ਪੰਜ ਭਾਸ਼ਾਵਾਂ ‘ਚ ਰਿਲੀਜ਼ ਹੋਇਆ ਗਾਣਾ
ਹਾਲ ਹੀ ‘ਚ ਫਿਲਮ ਦੇ ਦੂਜੇ ਗੀਤ ‘ਰਾਮ ਸੀਆ ਰਾਮ’ ਦੀ ਝਲਕ ਦਿਖਾਈ ਗਈ। ਸੀ। ਹੁਣ ਪੂਰਾ ਗੀਤ ਰਿਲੀਜ਼ ਹੋ ਗਿਆ ਹੈ। ਗੀਤ ਵਿਚ ਪ੍ਰਭਾਸ ਦੇ ਰੂਪ ਵਿੱਚ ਰਾਘਵ ਤੇ ਕ੍ਰਿਤੀ ਦੇ ਰੂਪ ਵਿੱਚ ਜਾਨਕੀ ਦੀ ਭਾਵਨਾਤਮਕ ਪ੍ਰੇਮ ਕਹਾਣੀ ਨੂੰ ਦਰਸਾਇਆ ਗਿਆ ਹੈ। ਇਸ ਗੀਤ ‘ਚ ਦੋਹਾਂ ਦੇ ਮਿਲਣ ਤੋਂ ਲੈ ਕੇ ਵੱਖ ਹੋਣ ਤਕ ਅਤੇ ਦੁਬਾਰਾ ਮਿਲਣ ਤਕ ਦੀ ਪੂਰੀ ਕਹਾਣੀ ਦਿਖਾਈ ਗਈ ਹੈ। ਇਸ ਗੀਤ ਨੂੰ ਹਿੰਦੀ ਸਮੇਤ ਪੰਜ ਭਾਸ਼ਾਵਾਂ ‘ਚ ਰਿਲੀਜ਼ ਕੀਤਾ ਗਿਆ ਹੈ।
ਪ੍ਰਸ਼ੰਸਕਾਂ ਨੇ ਕੀਤੇ ਇਹ ਕੁਮੈਂਟ‘
ਆਦਿਪੁਰਸ਼’ ਦਾ ਗੀਤ ‘ਰਾਮ ਸੀਆ ਰਾਮ’ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਹੈ। ਫਿਲਮ ਦਾ ਪਹਿਲਾ ਗੀਤ ‘ਜੈ ਸ਼੍ਰੀ ਰਾਮ’ ਕਰੀਬ ਅੱਠ ਦਿਨ ਪਹਿਲਾਂ ਰਿਲੀਜ਼ ਹੋਇਆ ਸੀ। ਹੁਣ ਦੂਜਾ ਗੀਤ ਰਿਲੀਜ਼ ਹੋਣ ਤੋਂ ਬਾਅਦ ਪ੍ਰਸ਼ੰਸਕਾਂ ‘ਚ ਫਿਲਮ ਦੇਖਣ ਦਾ ਉਤਸ਼ਾਹ ਵਧ ਗਿਆ ਹੈ। ਕੁਝ ਨੇ ਪਹਿਲਾਂ ਹੀ ਫਿਲਮ ਨੂੰ ਬਲਾਕਬਸਟਰ ਕਰਾਰ ਦਿੱਤਾ ਹੈ, ਜਦੋਂ ਕਿ ਕੁਝ ਨੇ ਪ੍ਰਭਾਸ ਦੇ ਐਕਸਪ੍ਰੈਸ਼ਨਜ਼ ਦੀ ਤਾਰੀਫ ਕੀਤੀ ਹੈ।
ਗੀਤ ਦਾ ਸੰਗੀਤ ਸਚੇਤ-ਪਰੰਪਰਾ ਦੀ ਜੋੜੀ ਨੇ ਤਿਆਰ ਕੀਤਾ ਹੈ, ਜਦੋਂਕਿ ਇਸ ਦੇ ਬੋਲ ਮਨੋਜ ਸ਼ੁਕਲਾ ਨੇ ਲਿਖੇ ਹਨ। ਇਸ ਗੀਤ ਨੂੰ ਹਿੰਦੀ, ਤਾਮਿਲ, ਤੇਲਗੂ, ਮਲਿਆਲਮ ਅਤੇ ਕੰਨੜ ਭਾਸ਼ਾਵਾਂ ‘ਚ ਰਿਲੀਜ਼ ਕੀਤਾ ਗਿਆ ਹੈ।
ਕਦੋਂ ਰਿਲੀਜ਼ ਹੋ ਰਹੀ ਹੈ ਫਿਲਮ
ਫਿਲਮ ‘ਆਦਿਪੁਰਸ਼’ 16 ਜੂਨ ਨੂੰ ਰਿਲੀਜ਼ ਹੋ ਰਹੀ ਹੈ। ਫਿਲਮ ‘ਚ ਪ੍ਰਭਾਸ ਤੇ ਕ੍ਰਿਤੀ ਤੋਂ ਇਲਾਵਾ ਸੈਫ ਅਲੀ ਖਾਨ ਅਤੇ ਦੇਵਦੱਤ ਨਾਗੇ ਵੀ ਨਜ਼ਰ ਆਉਣਗੇ। ਦਰਸ਼ਕ ਸੈਫ ਨੂੰ ਲੰਕੇਸ਼ ਦਾ ਕਿਰਦਾਰ ਨਿਭਾਉਂਦੇ ਦੇਖਣਗੇ। ਜਦਕਿ ਦੇਵਦਤ ਨਾਗੇ ਭਗਵਾਨ ਹਨੂੰਮਾਨ ਦੀ ਭੂਮਿਕਾ ‘ਚ ਨਜ਼ਰ ਆਉਣਗੇ।