PreetNama
ਖੇਡ-ਜਗਤ/Sports News

AFC Asian Cup : ਕੈਂਪ ਲਈ ਭਾਰਤੀ ਫੁੱਟਬਾਲ ਟੀਮ ਦਾ ਐਲਾਨ, ਜੂਨ ‘ਚ ਹੋਣਾ ਹੈ ਏਐੱਫਸੀ ਏਸ਼ੀਆ ਕੱਪ

ਭਾਰਤੀ ਮਰਦ ਫੁੱਟਬਾਲ ਟੀਮ ਦੇ ਮੁੱਖ ਕੋਚ ਇਗੋਰ ਸਟੀਮਕ ਨੇ ਜੂਨ ਵਿਚ ਹੋਣ ਵਾਲੇ ਏਐੱਫਸੀ ਏਸ਼ੀਆ ਕੱਪ ਦੇ ਆਖ਼ਰੀ ਗੇੜ ਦੇ ਕੁਆਲੀਫਾਇਰ ਦੇ ਤਿਆਰੀ ਕੈਂਪ ਲਈ 41 ਸੰਭਾਵਿਤ ਖਿਡਾਰੀਆਂ ਦਾ ਐਲਾਨ ਕੀਤਾ ਹੈ। ਖਿਡਾਰੀ ਤੇ ਸਹਿਯੋਗੀ ਸਟਾਫ 23 ਅਪ੍ਰੈਲ ਨੂੰ ਬੇਲਾਰੀ ਵਿਚ ਇਕੱਠੇ ਹੋਣਗੇ ਤੇ ਅੱਠ ਮਈ ਤਕ ਉਥੇ ਅਭਿਆਸ ਕਰਨਗੇ। ਇਸ ਤੋਂ ਬਾਅਦ ਟੀਮ ਕੋਲਕਾਤਾ ਆਏਗੀ ਜਿੱਥੇ ਕੁਆਲੀਫਾਇਰ ਹੋਣ ਤਕ ਕੈਂਪ ਜਾਰੀ ਰਹੇਗਾ। ਭਾਰਤ ਨੂੰ ਏਐੱਫਸੀ ਏਸ਼ੀਆ ਕੱਪ ਚੀਨ 2023 ਦੇ ਆਖ਼ਰੀ ਗੇੜ ਦੇ ਕੁਆਲੀਫਾਇਰ ਵਿਚ ਹਾਂਗਕਾਂਗ, ਅਫ਼ਗਾਨਿਸਤਾਨ ਤੇ ਕੰਬੋਡੀਆ ਨਾਲ ਗਰੁੱਪ ਡੀ ਮਿਲਿਆ ਹੈ। ਮੁਕਾਬਲੇ ਅੱਠ ਜੂਨ ਤੋਂ ਕੋਲਕਾਤਾ ਵਿਚ ਖੇਡੇ ਜਾਣਗੇ।

ਸੰਭਾਵਿਤ ਖਿਡਾਰੀ :

ਗੋਲਕੀਪਰ : ਗੁਰਪ੍ਰਰੀਤ ਸਿੰਘ ਸੰਧੂ, ਅਮਰਿੰਦਰ ਸਿੰਘ, ਪ੍ਰਭਸੁਖਨ ਗਿੱਲ, ਮੁਹੰਮਦ ਨਵਾਜ, ਟੀਪੀ ਰੇਹੇਨੇਸ਼।

ਡਿਫੈਂਡਰ : ਪ੍ਰਰੀਤਮ ਕੋਤਾਲ, ਆਸ਼ੁਤੋਸ਼, ਮਹਿਤਾ, ਆਸ਼ੀਸ਼ ਰਾਏ, ਹੋਰਮੀਪਮ ਰੂਈਵਾ, ਰਾਹੁਲ ਭੇਕੇ, ਸੰਦੇਸ਼ ਝੀਂਗਨ, ਨਰੇਂਦਰ ਗਹਿਲੋਤ, ਚਿੰਗਲੇਨਸਨਾ ਸਿੰਘ, ਅਨਵਰ ਅਲੀ, ਸ਼ੁਭਾਸ਼ੀਸ਼ ਬੋਸ, ਆਕਾਸ਼ ਮਿਸ਼ਰਾ, ਰੋਸ਼ਨ ਸਿੰਘ, ਹਰਮਨਜੋਤ ਸਿੰਘ ।

ਮਿਡਫੀਲਡਰ : ਉਦਾਂਤਾ ਸਿੰਘ, ਵਿਕਰਮ ਪ੍ਰਤਾਪ ਸਿੰਘ, ਅਨਿਰੁੱਧ ਥਾਪਾ, ਪ੍ਰਣਯ ਹਲਧਰ, ਜੈਕਸਨ ਸਿੰਘ, ਗਲੇਨ ਮਾਰਟਿਸ, ਵੀਪੀ ਸੁਹੇਰ, ਲਾਲੇਂਗਮਾਵੀਆ, ਸਹਲ ਅਬਦੁਲ ਸਮਾਦ, ਯਾਸਿਰ ਮੁਹੰਮਦ, ਲਾਲਿਆਂਜੁਆਲਾ ਛਾਂਗਟੇ, ਸੁਰੇਸ਼ ਸਿੰਘ, ਬਰੈਂਡਨ ਫਰਨਾਂਡਿਸ, ਰਿਤਵਿਕ ਕੁਮਾਰ ਦਾਸ, ਲਾਲਥਾਥਾਂਗਾ ਕੇ, ਰਾਹੁਲ ਕੇਪੀ, ਲਿਸਟਨ ਕੋਲਾਸੋ, ਬਿਪਿਨ ਸਿੰਘ, ਆਸ਼ਿਸ਼ ਕੁਰੂਨਿਯਾਨ।

ਫਾਰਵਰਡ : ਮਨਵੀਰ ਸਿੰਘ, ਸੁਨੀਲ ਛੇਤਰੀ, ਰਹੀਮ ਅਲੀ, ਇਸ਼ਾਨ ਪੰਡਿਤਾ।

Related posts

ਕੋਰੋਨਾ ਨਿਯਮਾਂ ਦਾ ਉਲੰਘਣ ਕਰਨਾ ਪਾਕਿਸਤਾਨੀ ਗੇਂਦਬਾਜ਼ ’ਤੇ ਪਿਆ ਭਾਰੀ, PSL ਤੋਂ ਹੋਇਆ ਬਾਹਰ

On Punjab

ਕੋਰੋਨਾ ਵਾਇਰਸ ਕਾਰਨ ਬਾਸਕਿਟਬਾਲ ਲੀਗ ਐਨਬੀਏ ‘ਤੇ ਸਪੇਨ ‘ਚ ਕੋਪਾ ਡੇਲ ਰੇਅ ਦਾ ਫਾਈਨਲ ਰੱਦ

On Punjab

ਭਾਰਤ ਅਤੇ ਵੈਸਟ ਇੰਡੀਜ਼ ਦਾ ਮੁਕਾਬਲਾ

On Punjab