PreetNama
ਖਾਸ-ਖਬਰਾਂ/Important News

Afghanistan: ਤਾਲਿਬਾਨ ਨੇ ਅਫਗਾਨਿਸਤਾਨ ਦੀ ਪਹਿਲੀ ਮਹਿਲਾ ਗਵਰਨਰ ਨੂੰ ਕੀਤਾ ਗ੍ਰਿਫ਼ਤਾਰ, ਵਿਰੋਧ ‘ਚ ਚੁੱਕੇ ਸਨ ਹਥਿਆਰ

ਤਾਲਿਬਾਨ ਇਕ ਪਾਸੇ ਔਰਤਾਂ ਨੂੰ ਆਜ਼ਾਦੀ ਦੇਣ, ਸਰਕਾਰ ‘ਚ ਸ਼ਾਮਲ ਕਰਨ ਦੀ ਗੱਲ ਕਰ ਰਿਹਾ ਹੈ ਤਾਂ ਦੂਜੇ ਪਾਸੇ ਔਰਤ ਆਗੂਆਂ ਖ਼ਿਲਾਫ਼ ਕਾਰਵਾਈ ਵੀ ਕਰ ਰਿਹਾ ਹੈ। ਤਾਲਿਬਾਨੀ ਲੜਾਕਿਆਂ ਨੇ ਅਫਗਾਨਿਸਤਾਨ ਦੀ ਪਹਿਲੀ ਮਹਿਲਾ ਗਵਰਨਰ ਸਲੀਮਾ ਮਾਜ਼ਰੀ (Salima Mazari) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਜ਼ਾਰਾ ਭਾਈਚਾਰਾ ਦੇ ਸੂਤਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।

ਸਲੀਮਾ ਮਜਾਰੀ ਬਲਖ਼ ਪ੍ਰਾਂਤ ਦੀ ਚਾਰਕਿੰਤ ਜ਼ਿਲ੍ਹੇ ਦੀ ਮਹਿਲਾ ਗਵਰਨਰ ਹੈ, ਜੋ ਬੀਤੇ ਕੁਝ ਦਿਨਾਂ ਤੋਂ ਤਾਲਿਬਾਨ ਤੋਂ ਲੋਹਾ ਲੈਣ ਲਈ ਆਪਣੀ ਫ਼ੌਜ ਬਣਾ ਰਹੀ ਸੀ। ਸਲੀਮਾ ਨੇ ਤਾਲਿਬਾਨ ਤੋਂ ਲੜਨ ਲਈ ਆਪਣੀ ਆਰਮੀ ਬਣਾਈ ਸੀ ਤੇ ਖ਼ੁਦ ਵੀ ਹਥਿਆਰ ਚੁੱਕੇ ਸਨ। ਸਲੀਮਾ ਆਖਰੀ ਸਮੇਂ ਤਕ ਤਾਲਿਬਾਨ ਦਾ ਸਾਹਮਣਾ ਕਰਦੀ ਰਹੀ। ਜਦੋਂ ਅਫਗਾਨਿਸਤਾਨ ‘ਚ ਤਾਲਿਬਾਨ ਕਤਲੇਆਮ ਮਚਾ ਰਿਹਾ ਸੀ ਤੇ ਬਾਕੀ ਦੇ ਆਗੂ ਦੇਸ਼ ਛੱਡ ਦੇ ਭੱਜ ਰਹੇ ਸਨ ਜਾਂ ਫਿਰ ਸਰੇਂਡਰ ਕਰ ਰਹੇ ਸਨ। ਉਦੋਂ ਆਪਣੇ ਲੋਕਾਂ ਨੂੰ ਬਚਾਉਣ ਲਈ ਮਹਿਲਾ ਗਵਰਨਰ ਸਲੀਮਾ ਮਾਜਰੀ ਆਪਣੀ ਫ਼ੌਜ ਖੜ੍ਹੀ ਕਰ ਰਹੀ ਸੀ।

ਸਲੀਮਾ ਨੇ ਆਪਣੇ ਲੋਕਾਂ ਨੂੰ ਬਚਾਉਣ ਲਈ ਤਾਲਿਬਾਨ ਨਾਲ ਡਟ ਕੇ ਮੁਕਾਬਲਾ ਕੀਤਾ ਤੇ ਫੜ੍ਹੇ ਜਾਣ ਤੋਂ ਪਹਿਲਾਂ ਬੰਦੂਕ ਚੁੱਕ ਕੇ ਆਪਣੇ ਲੋਕਾਂ ਦੀ ਰੱਖਿਆ ਕੀਤੀ। ਤਾਲਿਬਾਨ ਆਪਣੇ ਖ਼ਿਲਾਫ਼ ਖੜ੍ਹੇ ਹੋਣ ਵਾਲੀ ਸਾਰੀ ਆਵਾਜ਼ਾਂ ਨੂੰ ਕੁਚਲਣ ‘ਚ ਜੁਟਿਆ ਹੈ। ਪਹਿਲੇ ਤਾਲਿਬਾਨ ਨੇ ਵਾਰਲਾਰਡ ਈਸਮਾਈਲ ਖ਼ਾਨ ਨੂੰ ਫੜ੍ਹਿਆ ਸੀ, ਹੁਣ ਬਲਖ਼ ਪ੍ਰਾਂਤ ਦੀ ਚਾਰਕਿੰਤ ਜ਼ਿਲ੍ਹੇ ਦੀ ਗਵਰਨਰ ਵੀ ਉਸ ਦੇ ਕਬਜ਼ੇ ‘ਚ ਹਨ।

Related posts

ਗਣਤੰਤਰ ਦਿਵਸ ਪਰੇਡ: ਉੱਤਰ ਪ੍ਰਦੇਸ਼ ਦੀ ਝਾਕੀ ਪਹਿਲੇ ਸਥਾਨ ’ਤੇ

On Punjab

US Government Emails Hacked : ਚੀਨੀ ਹੈਕਰਾਂ ਨੇ ਅਮਰੀਕੀ ਸਰਕਾਰ ਦੀਆਂ 60,000 ਈਮੇਲਾਂ ਕੀਤੀਆਂ ਹੈਕ, ਸੈਨੇਟ ਕਰਮਚਾਰੀ ਨੇ ਕੀਤਾ ਦਾਅਵਾ

On Punjab

ਪਾਕਿਸਤਾਨ ਨੇ 72 ਸਾਲ ਬਾਅਦ ਖੋਲ੍ਹਿਆ ਮੰਦਰ

On Punjab