ਅਫਗਾਨਿਸਤਾਨ ’ਤੇ ਤਾਲਿਬਾਨ ਦਾ ਕਬਜ਼ਾ ਹੋਣ ਤੋਂ ਬਾਅਦ ਕਾਬੁਲ ਤੋਂ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਉਹ ਦਿਲ ਦਹਿਲਾ ਦੇਣ ਵਾਲੀਆਂ ਹਨ। ਸੜਕਾਂ ਤੋਂ ਲੈ ਕੇ ਏਅਰਪੋਰਟ ਤਕ ਹਜ਼ਾਰਾਂ ਦੀ ਗਿਣਤੀ ’ਚ ਭੀੜ੍ਹ ਨਜ਼ਰ ਆ ਰਹੀ ਹੈ। ਲੋਕ ਕਿਸੀ ਵੀ ਕੀਮਤ ’ਤੇ ਕਾਬੁਲ ਛੱਡ ਕੇ ਜਾਣਾ ਚਾਹੁੰਦੇ ਹਨ, ਪਰ ਏਅਰਪੋਰਟ ’ਤੇ ਵੱਧ ਭੀੜ੍ਹ ਹੋਣ ਤੋਂ ਬਾਅਦ ਇਥੇ ਜਹਾਜ਼ਾਂ ਦੇ ਸੰਚਾਲਨ ’ਤੇ ਰੋਕ ਲਗਾ ਦਿੱਤੀ ਗਈ ਹੈ। ਕਾਬੁਲ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸਾਰੀਆਂ ਕਮਰਸ਼ੀਅਲ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਉਥੋਂ ਸਿਰਫ਼ ਆਰਮੀ ਜਹਾਜ਼ਾਂ ਦੇ ਸੰਚਾਲਨ ਨੂੰ ਆਗਿਆ ਦਿੱਤੀ ਗਈ।ਅਫਗਾਨਿਸਤਾਨ ਤੋਂ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਹਨ, ਉਨ੍ਹਾਂ ਨੂੰ ਦੇਖ ਕੇ ਹਰ ਕਿਸੇ ਨੂੰ ਉਥੋਂ ਦੇ ਲੋਕਾਂ ਦੀ ਚਿੰਤਾ ਸਤਾ ਰਹੀ ਹੈ। ਅਜਿਹੇ ’ਚ ਕੁਝ ਬਾਲੀਵੁੱਡ ਅਦਾਕਾਰਾਵਾਂ ਨੇ ਵੀ ਉਥੋਂ ਦੀਆਂ ਔਰਤਾਂ ਅਤੇ ਆਬਾਦੀ ਨੂੰ ਲੈ ਕੇ ਆਪਣੀ ਫ਼ਿਕਰ ਜ਼ਾਹਰ ਕੀਤੀ ਹੈ। ਰੀਆ ਚੱਕਰਵਰਤੀ, ਆਲਿਆ ਭੱਟ ਦੀ ਮਾਂ ਸੋਨੀ ਰਾਜ਼ਦਾਨ, ਟਿਸਕਾ ਚੋਪੜਾ, ਸੰਵਰਾ ਭਾਸਕਰ ਨੇ ਟਵੀਟ ਕਰਕੇ ਅਫਗਾਨਿਸਤਾਨ ਦੇ ਹਾਲਾਤ ’ਤੇ ਚਿੰਤਾ ਪ੍ਰਗਟਾਈ ਹੈ। ਰੀਆ ਨੇ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ‘ਜਦੋਂ ਪੂਰੀ ਦੁਨੀਆ ’ਚ ਔਰਤਾਂ ਦੀ ਬਰਾਬਰ ਸੈਲਰੀ ਲਈ ਲੜ ਰਹੀ ਹੈ, ਅਜਿਹੇ ’ਚ ਅਫਗਾਨਿਸਤਾਨ ’ਚ ਔਰਤਾਂ ਨੂੰ ਵੇਚਿਆ ਜਾ ਰਿਹਾ ਹੈ। ਉਥੇ ਔਰਤਾਂ ਖ਼ੁਦ ਸੈਲਰੀ ਬਣ ਗਈ ਹੈ। ਅਫਗਾਨਿਸਤਾਨ ’ਚ ਔਰਤਾਂ ਅਤੇ ਅਲਪ-ਸੰਖਿਅਕਾਂ ਦੀ ਸਥਿਤੀ ਦਿਲ ਤੋੜਨ ਵਾਲੀ ਹੈ। ਗਲੋਬਲ ਲੀਡਰਸ ਨੂੰ ਅਪੀਲ ਕਰਦੀ ਹਾਂ ਕਿ ਇਸਦੇ ਖ਼ਿਲਾਫ਼ ਖੜ੍ਹੇ ਹੋਵੋ। #SmashthePatriarchy। ਔਰਤਾਂ ਵੀ ਇਨਸਾਨ ਨੇ।’
ਬਾਲੀਵੁੱਡ ਐਕਟਰੈੱਸ ਸੰਵਰਾ ਭਾਸਕਰ ਨੇ ਵੀ ਆਪਣੇ ਅਧਿਕਾਰਿਤ ਟਵਿੱਟਰ ਹੈਂਡਲ ’ਤੇ ਇਕ ਵੀਡੀਓ ਨੂੰ ਰੀ-ਟਵੀਟ ਕੀਤਾ ਹੈ ਜਿਸ ’ਚ ਕਾਬੁਲ ਏਅਰਪੋਰਟ ’ਤੇ ਪਬਲਿਕ ਪਲੇਨ ’ਚ ਚੜ੍ਹਨ ਦੀ ਜੱਦੋ-ਜਹਿਦ ਕਰਦੀ ਦਿਸ ਰਹੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਐਕਟਰੈੱਸ ਨੇ ਦਿਲ ਟੁੱਟਣ ਵਾਲੀਆਂ ਤਿੰਨ ਇਮੋਜ਼ੀ ਬਣਾਈਆਂ ਹਨ।
ਟਿਸਕਾ ਚੋਪੜਾ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਬਚਪਨ ਦੀ ਇਕ ਫੋਟੋ ਸ਼ੇਅਰ ਕੀਤੀ ਹੈ, ਜਿਸ ’ਚ ਉਹ ਬਰਫ਼ ਨਾਲ ਖੇਡਦੀ ਦਿਸ ਰਹੀ ਹੈ। ਇਸ ਫੋਟੋ ਦੇ ਨਾਲ ਐਕਟਰੈੱਸ ਨੇ ਲਿਖਿਆ, ‘ਕਾਬੁਲ ’ਚ ਵੱਡੇ ਹੋਣਾ ਬੇਹੱਦ ਖ਼ੂਬਸੂਰਤ ਰਿਹਾ। ਹੁਣ ਜੋ ਹੋ ਰਿਹਾ ਹੈ ਉਹ ਦਿਲ ਤੋੜ ਦੇਣ ਵਾਲਾ ਹੈ। ਇਕ ਬੇਹੱਦ ਸੁੰਦਰ ’ਤੇ ਦੁਖਦ ਦੇਸ਼ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਦੀ ਹਾਂ।’ #Kabul6alls #1fghanistan
ਆਲਿਆ ਭੱਟ ਦੀ ਮਾਂ ਸੋਨੀ ਰਾਜ਼ਦਾਨ ਨੇ ਟਵੀਟ ਕਰਦੇ ਹੋਏ ਲਿਖਿਆ, ‘ਜਿਥੇ ਇਕ ਦੇਸ਼ ਆਪਣੀ ਆਜ਼ਾਦੀ ਦਾ ਜਸ਼ਨ ਮਨਾ ਰਿਹਾ ਹੈ, ਉਥੇ ਦੂਸਰਾ ਆਪਣਾ ਆਜ਼ਾਦੀ ਗੁਆ ਰਿਹਾ ਹੈ।’