ਅਫ਼ਗਾਨਿਸਤਾਨ ’ਚ ਤਾਲਿਬਾਨੀ ਕਬਜ਼ੇ ਤੋਂ ਬਾਅਦ ਜ਼ਿਆਦਾਤਰ ਦੇਸ਼ ਉੱਥੋਂ ਆਪਣੇ ਨਾਗਰਿਕਾਂ ਨੂੰ ਕੱਢ ਰਹੇ ਹਨ। ਇਸ ਦੌਰਾਨ ਅਫ਼ਗ਼ਾਨਿਸਤਾਨ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਭਾਰਤ ਦੇ ਗ੍ਰਹਿ ਮੰਤਰੀ ਨੇ ਅਫ਼ਗਾਨੀ ਨਾਗਰਿਕਾਂ ਲਈ ਈ-ਐਮਰਜੈਂਸੀ ਵੀਜ਼ਾ e-Emergency X-Misc visa ਨੂੰ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ। ਹੁਣ ਅਫ਼ਗਾਨੀ ਨਾਗਰਿਕ ਭਾਰਤ ’ਚ ਸਿਰਫ਼ ਈ-ਵੀਜ਼ਾ ’ਤੇ ਸਫ਼ਰ ਕਰ ਸਕਣਗੇ।
ਭਾਰਤ ਆਉਣ ਲਈ ਸਾਰੇ ਅਫ਼ਗ਼ਾਨੀਆਂ ਨੂੰ ਬਣਾਉਣਾ ਪਵੇਗਾ ਈ-ਵੀਜ਼ਾ
ਗ੍ਰਹਿ ਮੰਤਰਾਲੇ ਦੇ ਇਸ ਫ਼ੈਸਲੇ ਤੋਂ ਬਾਅਦ ਭਾਰਤ ’ਚ ਆਉਣ ਲਈ ਹਰ ਇਕ ਅਫ਼ਗ਼ਾਨੀ ਨਾਗਰਿਕ ਨੂੰ ਆਨਲਾਈਨ ਈ-ਵੀਜ਼ਾ ਲਈ ਅਪਲਾਈ ਕਰਨਾ ਪਵੇਗਾ। ਕੁਝ ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਅਫ਼ਗ਼ਾਨੀ ਨਾਗਰਿਕਾਂ ਦੇ ਪਾਸਪੋਰਟ ਖੋਹ ਲਏ ਗਏ ਹਨ। ਅਜਿਹੇ ਸਾਰੇ ਲੋਕਾਂ ਕੋਲ ਪਹਿਲਾਂ ਤੋਂ ਰੱਖੇ ਵੀਜ਼ੇ ਨੂੰ ਤੁਰੰਤ ਰੱਦ ਕਰ ਦਿੱਤਾ ਗਿਆ ਹੈ। ਹੁਣ ਸਾਰਿਆਂ ਨੂੰ ਨਵੇਂ ਈ-ਵੀਜ਼ਾ ’ਤੇ ਹੀ ਭਾਰਤ ’ਚ ਯਾਤਰਾ ਕਰਨ ਦੀ ਆਗਿਆ ਹੋਵੇਗੀ।
ਇਸ ਤਰ੍ਹਾਂ ਕਰ ਸਕਦੇ ਹੋ ਅਪਲਾਈ
ਅਫ਼ਗਾਨਿਸਤਾਨ ’ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਉੱਥੋਂ ਕਈ ਨਾਗਰਿਕ ਭਾਰਤ ਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਹੁਣ ਭਾਰਤ ਆਉਣ ਲਈ ਈ-ਵੀਜ਼ਾਂ ਬਣਵਾਉਣਾ ਪਵੇਗਾ, ਜਿਸ ਲਈ ਅਫ਼ਗ਼ਾਨੀ ਨਾਗਰਿਕ www.indianvisaonline.gov.in ਸਾਈਟ ’ਤੇ ਜਾ ਅਪਲਾਈ ਕਰ ਸਕਦੇ ਹਨ।
ਗ੍ਰਹਿ ਮੰਤਰਾਲੇ ਨੇ ਈ-ਵੀਜ਼ਾਂ ਦੀ ਸਹੂਲਤ ਇਸ ਲਈ ਸ਼ੁਰੂ ਕੀਤਾ ਹੈ, ਤਾਂਕਿ ਅਫ਼ਗ਼ਾਨਿਸਤਾਨ ’ਚ ਫਸੇ ਲੋਕਾਂ ਨੂੰ ਜਲਦ ਤੋਂ ਜਲਦ ਵੀਜ਼ਾ ਮਿਲ ਸਕੇ। ਈ-ਵੀਜ਼ਾ ਲਈ ਭਾਰਤ ਆਉਣ ਦਾ ਇਛੁਕ ਕੋਈ ਵੀ ਅਫ਼ਗਾਨੀ ਨਾਗਰਿਕ ਅਪਲਾਈ ਕਰ ਸਕਦਾ ਹੈ। ਵੀਜ਼ਾ ਦੇਣ ਜਾਂ ਨਾ ਦੇਣ ਫ਼ੈਸਲਾ ਭਾਰਤੀ ਦੂਤਾਵਾਸ ਕਰੇਗਾ।