72.05 F
New York, US
May 11, 2025
PreetNama
ਫਿਲਮ-ਸੰਸਾਰ/Filmy

Afghanistan Crisis: 20 ਸਾਲ ਪਹਿਲਾਂ ਅਫ਼ਗਾਨਿਸਤਾਨ ਛੱਡ ਭਾਰਤ ਆ ਗਿਆ ਸੀ ਵਰੀਨਾ ਹੁਸੈਨ ਦਾ ਪਰਿਵਾਰ, ਐਕਟਰੈੱਸ ਨੇ ਦੱਸੀ ਦਰਦਨਾਕ ਕਹਾਣੀ

 ਇਨ੍ਹੀਂ ਦਿਨੀਂ ਅਫ਼ਗਾਨਿਸਤਾਨ ’ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਹਫੜਾ-ਦਫੜੀ ਦਾ ਮਾਹੌਲ ਹੈ। ਰਾਜਧਾਨੀ ਕਾਬੁਲ ਦੇ ਤਾਲਿਬਾਨੀਆਂ ਦੇ ਕਬਜ਼ੇ ’ਚ ਆ ਜਾਣ ਤੋਂ ਬਾਅਦ ਤੋਂ ਉਥੋਂ ਦੇ ਆਮ ਨਾਗਰਿਕ ਦੇਸ਼ ਛੱਡਣ ਤੋਂ ਲੈ ਕੇ ਉਤਾਰੂ ਹਨ। 20 ਸਾਲ ਪਹਿਲਾਂ ਵੀ ਤਾਲਿਬਾਨੀਆਂ ਨੇ ਅਫ਼ਗਾਨਿਸਤਾਨ ਨੂੰ ਆਪਣੇ ਕਬਜ਼ੇ ’ਚ ਕਰ ਲਿਆ ਸੀ। ਉਸ ਸਮੇਂ ਵੀ ਬਹੁਤ ਸਾਰੇ ਨਾਗਰਿਕਾਂ ਦਾ ਪਲਾਇਨ ਹੋਇਆ ਸੀ, ਜਿਸ ’ਚ ਬਾਲੀਵੁੱਡ ਅਦਾਕਾਰਾ ਵਰੀਨਾ ਹੁਸੈਨ ਦਾ ਪਰਿਵਾਰ ਵੀ ਅਫ਼ਗਾਨਿਸਤਾਨ ਛੱਡ ਕੇ ਭਾਰਤ ਆ ਕੇ ਵਸ ਗਿਆ ਸੀ।

ਉਸ ਸਮੇਂ ਅਦਾਕਾਰਾ ਦੇ ਪਰਿਵਾਰ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਅਫ਼ਗਾਨਿਸਤਾਨ ’ਚ ਫਿਰ ਤੋਂ ਵੱਧਦੇ ਤਾਲਿਬਾਨ ਦੇ ਪ੍ਰਭਾਵ ਨੂੰ ਦੇਖਦੇ ਹੋਏ ਵਰੀਨਾ ਹੁਸੈਨ ਦਾ ਇਕ ਵਾਰ ਫਿਰ ਤੋਂ ਦਰਦ ਛਲਕ ਗਿਆ ਹੈ। ਵਰੀਨਾ ਹੁਸੈਨ ਨੇ ਅਫ਼ਗਾਨਿਸਤਾਨ ਦੇ ਮੁੱਦੇ ’ਤੇ ਹਾਲ ਹੀ ’ਚ ਅੰਗਰੇਜ਼ੀ ਵੈਬਸਾਈਟ ਹਿੰਦੁਸਤਾਨ ਟਾਈਮਜ਼ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਆਪਣੇ ਉਸ ਦਰਦ ਨੂੰ ਵੀ ਸ਼ੇਅਰ ਕੀਤਾ ਜਦੋਂ ਤਾਲਿਬਾਨ ਦੇ ਡਰ ਨਾਲ ਉਨ੍ਹਾਂ ਦਾ ਪਰਿਵਾਰ ਭਾਰਤ ਆ ਕੇ ਵਸ ਗਿਆ ਸੀ।

ਵਰੀਨਾ ਹੁਸੈਨ ਨੇ ਕਿਹਾ, ‘ਹਾਲੇ ਜੋ ਅਫ਼ਗਾਨਿਸਤਾਨ ਦੇ ਹਾਲਾਤ ਹਨ, ਉਸ ਨਾਲ ਮੈਂ ਅਤੇ ਮੇਰਾ ਪਰਿਵਾਰ ਕਾਫੀ ਪਰੇਸ਼ਾਨ ਹੈ। ਇਹ ਵੈਸੇ ਹੀ ਹਾਲਾਤ ਹਨ ਜਿਵੇਂ 20 ਸਾਲ ਪਹਿਲਾਂ ਸਨ, ਜਿਸ ਕਾਰਨ 20 ਸਾਲ ਪਹਿਲਾਂ ਮੇਰੇ ਪਰਿਵਾਰ ਨੂੰ ਅਫ਼ਗਾਨਿਸਤਾਨ ਛੱਡ ਕੇ ਜਾਣ ਲਈ ਮਜਬੂਰ ਹੋਣਾ ਪਿਆ ਸੀ। ਹੁਣ ਸਾਲਾਂ ਬਾਅਦ ਫਿਰ ਤੋਂ ਬਹੁਤ ਸਾਰੇ ਪਰਿਵਾਰਾਂ ਨੂੰ ਆਪਣਾ ਘਰ ਛੱਡਣਾ ਪੈ ਰਿਹਾ ਹੈ।’ ਵਰੀਨਾ ਹੁਸੈਨ ਨੇ ਕਿਹਾ ਕਿ ਜਦੋਂ ਉਹ ਛੋਟੀ ਸੀ ਤਾਂ ਉਦੋਂ ਹੀ ਅਫ਼ਗਾਨਿਸਤਾਨ ਤੋਂ ਉਨ੍ਹਾਂ ਦਾ ਪਰਿਵਾਰ ਭਾਰਤ ਆ ਗਿਆ ਸੀ।

ਅਦਾਕਾਰਾ ਅਨੁਸਾਰ ਉਹ ਭਾਰਤ ’ਚ 10 ਸਾਲ ਤੋਂ ਵੱਧ ਸਮੇਂ ਤੋਂ ਰਹਿ ਰਹੀ ਹੈ ਪਰ ਉਹ ਮੰਨਦੀ ਹੈ ਕਿ ਬਿਹਤਰ ਜ਼ਿੰਦਗੀ ਦੀ ਤਲਾਸ਼ ’ਚ ਇਕ ਦੇਸ਼ ਤੋਂ ਦੂਸਰੇ ਦੇਸ਼ ਭਟਕਣ ਕਿੰਨਾ ਮੁਸ਼ਕਿਲ ਹੁੰਦਾ ਹੈ। ਵਰੀਨਾ ਹੁਸੈਨ ਨੇ ਕਿਹਾ, ਉਹ ਖੁਸ਼ਕਿਸਮਤ ਹੈ ਕਿ ਭਾਰਤ ’ਚ ਉਨ੍ਹਾਂ ਨੂੰ ਸ਼ਰਨ ਮਿਲੀ ਤਾਂ ਉਦੋਂ ਤੋਂ ਹੀ ਉਹ ਇਥੇ ਰਹਿ ਰਹੀ ਹੈ। ਅਜਿਹੀਆਂ ਸਥਿਤੀਆਂ ’ਚ ਅਫ਼ਗਾਨਿਸਤਾਨ ਦੇ ਲੋਕ ਗੁਆਂਢੀ ਦੇਸ਼ਾਂ ’ਚ ਜਾਣਗੇ ਅਤੇ ਇੰਨੀ ਵੱਡੀ ਗਿਣਤੀ ’ਚ ਲੋਕਾਂ ਨੂੰ ਸ਼ਰਣ ਦੇਣੀ ਕਿਸੇ ਵੀ ਦੇਸ਼ ਲਈ ਕਾਫੀ ਮੁਸ਼ਕਿਲ ਕੰਮ ਹੈ।’

Related posts

ਪਾਰਦਰਸ਼ੀ ਜੈਕਟ ਪਾ ਕੇ ਜਿੰਮ ਪਹੁੰਚੀ ਜਾਨ੍ਹਵੀ ਕਪੂਰ

On Punjab

ਨਸ਼ਾ ਕਰ ਫਿਲਮ ਦੇ ਸੈੱਟ ‘ਤੇ ਆਇਆ ਸੀ ਅਦਾਕਾਰ, ਵਿਲੇਨ ਦੇ ਮਾਰਿਆ ਸੀ ਥੱਪੜ

On Punjab

Salman Khan 55th Birthday : ਸਲਮਾਨ ਖ਼ਾਨ ਦੇ ਜਨਮ-ਦਿਨ ’ਤੇ ਪੜ੍ਹੋ 10 ਰੌਚਕ ਤੱਥ

On Punjab