ਚੰਦਰਯਾਨ 3 ਦੇ ਚੰਦਰਮਾ ‘ਤੇ ਸਫਲ ਲੈਂਡਿੰਗ ਤੋਂ ਬਾਅਦ ਵਿਕਰਮ ਲੈਂਡਰ ਅਤੇ ਪ੍ਰਗਿਆਨ ਰੋਵਰ ਨੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਹੁਣ ਸੂਰਜ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਲਾਂਚ ਕੀਤਾ ਗਿਆ ਆਦਿੱਤਿਆ ਐਲ1 ਲੈਂਡਰ ਵਾਂਗ ਚੰਦਰਮਾ ਦੇ ਨਾਲ-ਨਾਲ ਧਰਤੀ ਦੀਆਂ ਤਸਵੀਰਾਂ ਵੀ ਭੇਜ ਰਿਹਾ ਹੈ।ਆਦਿੱਤਿਆ-ਐਲ1 ਨੇ ਅੱਜ ਧਰਤੀ ਅਤੇ ਚੰਦਰਮਾ ਦੀ ਵਿਸ਼ੇਸ਼ ਸੈਲਫੀ ਲਈ ਹੈ, ਜਿਸ ਨੂੰ ਇਸਰੋ ਨੇ ਜਾਰੀ ਕੀਤਾ ਹੈ।