ਅਖਿਲ ਭਾਰਤੀ ਫੁੱਟਬਾਲ ਮਹਾਸੰਘ (AIFF) ਨੇ ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਦਿੱਲੀ ‘ਚ ਹੋਣ ਵਾਲੀ ਭਾਰਤੀ ਮਹਿਲਾ ਲੀਗ (IEWL) ਲਈ ਪਲੇਅ-ਆਫ ਮੁਕਾਬਲਾਂ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ। ਇਨ੍ਹਾਂ ਮੁਕਾਬਲਿਆਂ ਦਾ ਆਯੋਜਨ 7 ਅਪ੍ਰੈਲ ਤੋਂ ਹੋਣਾ ਸੀ। AIFF ਨੇ ਇਕ ਬਿਆਨ ਜਾਰੀ ਕਰ ਕੇ ਕਿਹਾ, ‘ਕਲੱਬ ਤੇ ਸੂਬਾ ਸੰਘਾਂ ਨਾਲ ਚਰਚਾ ਤੇ ਗੱਲਬਾਤ ਤੋਂ ਬਾਅਦ ਤੇ ਪੂਰੇ ਦੇਸ਼ ‘ਚ ਕੋਵਿਡ-19 ਮਾਮਲੇ ‘ਚ ਵਾਧੇ ਦੇ ਮੱਦੇਨਜ਼ਰ ਖਿਡਾਰੀਆਂ ਤੇ ਅਧਿਕਾਰੀਆਂ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦਿਆਂ ਹੀਰੋ ਇੰਡੀਅਨ ਮਹਿਲਾ ਲੀਗ ਲਈ ਪਲੇਅ-ਆਫ ਨੂੰ ਅਗਲੀ ਸੂਚਨਾ ਤਕ ਮੁਲਤਵੀ ਕਰ ਦਿੱਤਾ ਗਿਆ ਹੈ।’