Air Canada cancels flights: ਓਟਾਵਾ: ਚੀਨ ਵਿੱਚ ਕੋਰੋਨਾ ਵਾਇਰਸ ਕਾਰਨ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ । ਜਿਸ ਤੋਂ ਬਾਅਦ ਹੁਣ ਇਹ ਜਾਨਲੇਵਾ ਬਿਮਾਰੀ ਚੀਨ ਤੋਂ ਬਾਹਰ ਵੀ ਆਪਣੇ ਪੈਰ ਪਸਾਰ ਰਹੀ ਹੈ । ਬਿਮਾਰੀ ਦੇ ਫੈਲਣ ਕਾਰਨ ਏਅਰ ਕੈਨੇਡਾ ਵੱਲੋਂ ਇੱਕ ਇੱਕ ਮਹੱਤਵਪੂਰਨ ਫੈਸਲਾ ਲਿਆ ਗਿਆ ਹੈ, ਜਿਸ ਵਿੱਚ ਏਅਰ ਕੈਨੇਡਾ ਨੇ ਕੋਰੋਨਾ ਵਾਇਰਸ ਕਾਰਨ 10 ਅਪ੍ਰੈਲ ਤੱਕ ਚੀਨ ਨੂੰ ਜਾਣ ਵਾਲੀਆਂ ਫਲਾਈਟਸ ਦੀ ਸਰਵਿਸ ਮੁਲਤਵੀ ਕਰ ਦਿੱਤੀ ਹੈ ।
ਦਰਅਸਲ, ਕੈਨੇਡਾ ਦੀ ਸਭ ਤੋਂ ਵੱਡੀ ਘਰੇਲੂ ਅਤੇ ਅੰਤਰਰਾਸ਼ਟਰੀ ਏਅਰਲਾਈਨ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਬੀਜਿੰਗ ਅਤੇ ਸ਼ੰਘਾਈ ਦੀ ਫਲਾਈਟਸ ਸਰਵਿਸ 10 ਅਪ੍ਰੈਲ ਤੱਕ ਲਈ ਰੱਦ ਕਰ ਦਿੱਤੀ ਗਈ ਹੈ । ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੰਪਨੀ ਵਲੋਂ 29 ਫਰਵਰੀ ਤੱਕ ਉਡਾਣਾਂ ਨੂੰ ਰੱਦ ਕਰਨ ਦੀ ਘੋਸ਼ਣਾ ਕੀਤੀ ਗਈ ਸੀ ।
ਦਰਅਸਲ, ਏਅਰ ਕੈਨੇਡਾ ਵੱਲੋਂ ਆਮ ਤੌਰ ’ਤੇ ਟੋਰਾਂਟੋ, ਮਾਂਟਰੀਅਲ ਅਤੇ ਵੈਨਕੂਵਰ ਤੋਂ ਬੀਜਿੰਗ ਤੇ ਸ਼ੰਘਾਈ ਲਈ ਸਿੱਧੀਆਂ ਉਡਾਣਾਂ ਚਲਾਈਆਂ ਜਾਂਦੀਆਂ ਹਨ । ਉੱਥੇ ਹੀ, ਮੰਗ ਘੱਟ ਹੋਣ ਕਾਰਨ ਕੰਪਨੀ ਨੇ ਟੋਰਾਂਟੋ-ਹਾਂਗਕਾਂਗ ਦੀਆਂ ਰੋਜ਼ਾਨਾ ਉਡਾਣਾਂ ਨੂੰ ਵੀ 30 ਅਪ੍ਰੈਲ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ ।