ਨਾਈਜੀਰੀਆ ਦਾ ਉੱਤਰ ਪੱਛਮੀ ਜਮਫਾਰਾ ਰਾਜ ਆਤਮ ਸਮਰਪਣ ਕਰਨ ਵਾਲੇ ਹਰੇਕ ਡਾਕੂ ਨੂੰ ਏਕੇ 47 ਰਾਈਫਲ ਬਦਲੇ ਦੋ ਗਾਵਾਂ ਦੇਣ ਜਾ ਰਿਹਾ ਹੈ। ਜਾਮਫਾਰਾ ਦੇ ਰਾਜਪਾਲ ਬੇਲੋ ਮਟਾਵਲੇ ਨੇ ਕਿਹਾ ਹੈ ਕਿ ਇਹ ਸਰਕਾਰ ਦੀ ਕੋਸ਼ਿਸ਼ ਹੈ ਕਿ ਉਹ ਜੁਰਮ ਦੀ ਜ਼ਿੰਦਗੀ ਤਿਆਗਣ ਤੇ ਉਨ੍ਹਾਂ ਨੂੰ ਇੱਕ ਜ਼ਿੰਮੇਵਾਰ ਨਾਗਰਿਕ ਵਜੋਂ ਆਮ ਜ਼ਿੰਦਗੀ ਜਿਊਣ ਲਈ ਪ੍ਰੇਰਿਤ ਕਰਨ। ਮੋਟਰਸਾਈਕਲ ਸਵਾਰਾਂ ਨੇ ਇਸ ਸੂਬੇ ‘ਚ ਦਹਿਸ਼ਤ ਫੈਲਾ ਰੱਖੀ ਹੈ।
ਇੱਥੋਂ ਦਾ ਫੂਲਾਨੀ ਚਰਵਾਹਾ ਭਾਈਚਾਰਾ ਗਾਵਾਂ ਨੂੰ ਬਹੁਤ ਮਹੱਤਵਪੂਰਣ ਮੰਨਦਾ ਹੈ ਤੇ ਉਨ੍ਹਾਂ ‘ਤੇ ਇਨ੍ਹਾਂ ਹਮਲਿਆਂ ਦਾ ਦੋਸ਼ ਲੱਗਦਾ ਰਿਹਾ ਹੈ। ਹਾਲਾਂਕਿ, ਇਸ ਭਾਈਚਾਰੇ ਦੇ ਲੋਕ ਇਨ੍ਹਾਂ ਸਾਰੇ ਦੋਸ਼ਾਂ ਨੂੰ ਨਕਾਰਦੇ ਹਨ ਤੇ ਕਹਿੰਦੇ ਹਨ ਕਿ ਉਹ ਖੁਦ ਇਸ ਤੋਂ ਪੀੜਤ
ਉੱਤਰੀ ਨਾਈਜੀਰੀਆ ਵਿੱਚ ਔਸਤਨ ਇੱਕ ਗਾਂ ਦੀ ਕੀਮਤ 1 ਲੱਖ ਨਾਇਰਾ (260 ਡਾਲਰ) ਹੁੰਦੀ ਹੈ, ਜਦਕਿ ਬਲੈਕ ਮਾਰਕੀਟ ਵਿੱਚ ਇੱਕ ਏਕੇ 47 ਰਾਈਫਲ ਦੀ ਕੀਮਤ 5 ਲੱਖ ਨਾਇਰਾ (1,200 ਡਾਲਰ) ਹੈ।
ਇਹ ਹਮਲਾਵਰ ਸੰਘਣੇ ਜੰਗਲਾਂ ਰਾਹੀਂ ਆਪਣੇ ਨੈੱਟਵਰਕ ਚਲਾਉਂਦੇ ਹਨ ਤੇ ਗੁਆਂਢੀ ਰਾਜਾਂ ਨੂੰ ਲੁੱਟਦੇ ਹਨ। ਉਹ ਅਕਸਰ ਦੁਕਾਨਾਂ, ਜਾਨਵਰਾਂ, ਅਨਾਜ ਨੂੰ ਲੁੱਟਦੇ ਹਨ ਤੇ ਫਿਰੌਤੀ ਲਈ ਲੋਕਾਂ ਨੂੰ ਬੰਧਕ ਬਣਾ ਲੈਂਦੇ ਹਨ।