ਸਾਊਥ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ Akanksha Puri ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਨੂੰ ਦੇਖ ਕੇ ਲੋਕ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ। ਇਸ ਵੀਡੀਓ ਨੂੰ Akanksha Puri ਨੇ ਹੀ ਆਪਣੇ ਇੰਸਟਾਗ੍ਰਾਮ ’ਤੇ ਸ਼ੇਅਰ ਕੀਤਾ ਹੈ। ਵੀਡੀਓ ’ਚ Akanksha Puri ਮਸ਼ਹੂਰ ਬਾਲੀਵੁੱਡ ਗੀਤਕਾਰ ਮੀਕਾ ਸਿੰਘ ਦੇ ਨਾਲ ਨਜ਼ਰ ਆ ਰਹੀ ਹੈ।
ਵੀਡੀਓ ’ਚ ਮੀਕਾ ਸਫੇਦ ਰੰਗ ਦੀ ਸ਼ਰਟ ਪਹਿਨੇ ਨਜ਼ਰ ਆ ਰਹੇ ਹਨ ਤੇ ਉੱਥੇ ਹੀ Akanksha Puri ਨੇ Red and gray color ਦਾ ਸੂਟ ਪਾਇਆ ਹੋਇਆ ਹੈ ਤੇ ਦੋਵੇਂ ਇਕ ਗੁਰਦੁਆਰੇ ’ਚ ਬੈਠੇ ਅਰਦਾਸ ਸੁਣ ਰਹੇ ਹਨ। ਮੀਕਾ ਤੇ akanksha ਦਾ ਇਹ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਲੋਕ ਇਸ ਵੀਡੀਓ ਨੂੰ ਦੇਖ ਕੇ ਇਹ ਅੰਦਾਜ਼ਾ ਲੱਗਾ ਰਹੇ ਹਨ ਕਿ ਦੋਵਾਂ ਨੇ ਵਿਆਹ ਕਰ ਲਿਆ ਹੈ ਤੇ ਮੱਥਾ ਟੇਕਣ ਗੁਰਦੁਆਰੇ ਗਏ ਹਨ। ਲੋਕਾਂ ਦੇ ਵਿਆਹ ਦਾ ਅੰਦਾਜ਼ਾ ਲਗਾਉਣ ਦੀ ਹੈ ਵੀਡੀਓ ਦੇ ਨਾਲ Akanksha ਪੂਰੀ ਦਾ ਕੈਪਸ਼ਨ।
ਵੀਡੀਓ ਦੇ ਨਾਲ Akanksha ਨੇ ਲੋਕਾਂ ਤੋਂ ਦੁਆਵਾਂ ਮੰਗੀਆਂ ਹਨ ਨਾਲ ਹੀ ਮੀਕਾ ਸਿੰਘ ਨੂੰ ਟੈਕ ਕਰਦੇ ਹੋਏ ਦਿਲ ਬਣਾਇਆ ਹੈ। ਕੈਪਸ਼ਨ ’ਚ ਅਦਾਕਾਰਾ ਨੇ ਜਿਸ ਹੈਸ਼ਟੈਗਜ਼ ਦਾ ਇਸਤੇਮਾਲ ਕੀਤਾ ਹੈ ਉਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜਾਂ ਤਾਂ ਦੋਵੇਂ ਰਿਲੇਸ਼ਨਸ਼ਿਪ ’ਚ ਹਨ ਜਾਂ ਵਿਆਹ ਕਰ ਲਿਆ ਹੈ ਜਾਂ ਕਰਨ ਵਾਲੇ ਹਨ। ਅਦਾਕਾਰਾ ਨੇ ਹੈਸ਼ਟੈਗ ’ਚ ਲਿਖਿਆ ਹੈ, #yearsoftogetherness #feelingblessed #togetherforlife #bond #life #beingme #akankshapuri। ਹਾਲਾਂਕਿ ਦੋਵਾਂ ਦੇ ਵਿਆਹ ਜਾਂ ਰਿਲੇਸ਼ਨਸ਼ਿਪ ਨੂੰ ਲੈ ਕੇ ਨਾ ਤਾਂ ਹੁਣ ਤਕ ਕੋਈ ਖ਼ਬਰ ਸਾਹਮਣੇ ਆਈ ਹੈ ਤੇ ਨਾ ਹੀ ਫੋਟੋ। akanksha ਤੋਂ ਇਲਾਵਾ ਮੀਕਾ ਨੇ ਵੀ ਗੁਰਦੁਆਰੇ ਦੀਆਂ ਕੁਝ ਵੀਡੀਓਜ਼ ਆਪਣੇ ਇੰਲਟਾਗ੍ਰਾਮ ’ਤੇ ਸ਼ੇਅਰ ਕੀਤੀਆਂ ਹਨ।