PreetNama
ਫਿਲਮ-ਸੰਸਾਰ/Filmy

Akshay Kumar in Man vs WIld: ਖਤਰੋਂ ਕੇ ਖਿਡਾਰੀ ਅਕਸ਼ੇ ਹੁਣ ਕਰ ਰਹੇ ਐਡਵੈਂਚਰ ਦੀ ਤਿਆਰੀ, ਬੇਅਰ ਗ੍ਰਿਲਜ਼ ਨਾਲ ਆਉਣਗੇ ਨਜ਼ਰ, ਵੇਖੋ ਵੀਡੀਓ

ਮੁੰਬਈ: ਬਾਲੀਵੁੱਡ ਸੁਪਰਸਟਾਰ ਅਕਸ਼ੇ ਕੁਮਾਰ ਵੀ ਡਿਸਕਵਰੀ ਚੈਨਲ ਦੇ ਐਡਵੈਂਚਰ ਸ਼ੋਅ ‘ਇੰਟੂ ਦ ਵਾਈਲਡ’ ਵਿੱਚ ਨਜ਼ਰ ਆਉਣਗੇ। ਅਕਸ਼ੇ ਇਸ ਸ਼ੋਅ ਦੇ ਹੋਸਟ ਬੀਅਰ ਗ੍ਰਿਲਜ਼ ਨਾਲ ਜੰਗਲ ਵਿੱਚ ਐਡਵੈਂਚਰ ਦਾ ਅਨੰਦ ਲੈਂਦੇ ਨਜ਼ਰ ਆਉਣਗੇ। ਦੱਸ ਦਈਏ ਕਿ ਅਕਸ਼ੇ ਨੇ ਅੱਜ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਇਸ ਦਾ ਟੀਜ਼ਰ ਰਿਲੀਜ਼ ਕੀਤਾ ਹੈ।

ਅਕਸ਼ੇ ਨੇ ਆਪਣੇ ਟਵਿੱਟਰ ਅਕਾਊਂਟ ‘ਤੇ 20 ਸੈਕਿੰਡ ਦਾ ਟੀਜ਼ਰ ਵੀਡੀਓ ਪੋਸਟ ਕੀਤਾ, ਜਿਸ ਨਾਲ ਉਨ੍ਹਾਂ ਨੇ ਵੱਖਰੇ ਢੰਗ ਨਾਲ ਲਿਖਿਆ, “ਤੁਹਾਨੂੰ ਪਤਾ ਹੈ ਕਿ ਮੈਂ ਪਾਗਲ ਹਾਂ, ਪਰ ਸਿਰਫ ਜੰਗਲ ਵਿੱਚ ਜਾਣ ਲਈ ਪਾਗਲ ਹਾਂ। #IntoTheWildWithBearGrylls”
ਦੱਸ ਦਈਏ ਕਿ ਸ਼ੋਅ ਡਿਸਕਵਰੀ ਪਲੱਸ ਚੈਨਲ ‘ਤੇ 11 ਸਤੰਬਰ ਨੂੰ ਰਾਤ 8 ਵਜੇ ਪ੍ਰੀਮੀਅਰ ਹੋਵੇਗਾ। ਇਸ ਤੋਂ ਬਾਅਦ ਸ਼ੋਅ ਨੂੰ ਡਿਸਕਵਰੀ ਦੇ ਆਮ ਚੈਨਲ ‘ਤੇ ਸੋਮਵਾਰ 14 ਸਤੰਬਰ ਨੂੰ ਰਾਤ ਨੂੰ 8 ਵਜੇ ਵੀ ਦੇਖਿਆ ਜਾ ਸਕਦਾ ਹੈ। ਇਸ ਸ਼ੋਅ ਦੀ ਸ਼ੂਟਿੰਗ ਜਨਵਰੀ ਵਿੱਚ ਕੋਰੋਨਾਵਾਇਰਸ ਮਹਾਮਾਰੀ ਕਰਕੇ ਲੌਕਡਾਊਨ ਤੋਂ ਬਹੁਤ ਪਹਿਲਾਂ ਕੀਤੀ ਗਈ ਸੀ।

Related posts

Lata Mangeshkar: ਲਤਾ ਮੰਗੇਸ਼ਕਰ ਦੀ ਆਖਰੀ ਵੀਡੀਓ ਆਈ ਸਾਹਮਣੇ, ਬੇਹੱਦ ਕਮਜ਼ੋਰ ਹਾਲਤ ‘ਚ ਵਾਕ ਕਰਦੇ ਆਏ ਨਜ਼ਰ

On Punjab

ਅਕਸ਼ੇ ਨੇ ਕਰੀਨਾ, ਕਿਆਰਾ ਤੇ ਦਿਲਜੀਤ ਨਾਲ ਕੀਤਾ ਅਨੋਖਾ ਡਾਂਸ

On Punjab

ਕੈਂਸਰ ਹੋਣ ਮਗਰੋਂ ਪਹਿਲੀ ਵਾਰ ਨਜ਼ਰ ਆਈ ਕਿਰਨ ਖੇਰ, ਅਦਾਕਾਰਾ ਨੂੰ ਵੀਡੀਓ ’ਚ ਪਛਾਨਣਾ ਹੋ ਜਾਵੇਗਾ ਮੁਸ਼ਕਿਲ

On Punjab