ਪਿਛਲੇ ਸਾਲ ਆਲੀਆ ਭੱਟ ਲਈ ਬਹੁਤ ਖਾਸ ਰਿਹਾ ਹੈ। ਸਾਲ ਦੀ ਸ਼ੁਰੂਆਤ ‘ਚ ਉਨ੍ਹਾਂ ਦੀ ਆਰਆਰਆਰ ਸਮੇਤ ਦੋ ਫਿਲਮਾਂ ਬਾਕਸ ਆਫਿਸ ਹਿੱਟ ਰਹੀਆਂ। ਇਸ ਲਈ ਅਪ੍ਰੈਲ ਮਹੀਨੇ ‘ਚ ਉਨ੍ਹਾਂ ਨੇ ਰਣਬੀਰ ਕਪੂਰ ਨਾਲ ਸੱਤ ਫੇਰੇ ਲਏ। ਤੁਰੰਤ ਬਾਅਦ ਉਨ੍ਹਾਂ ਨੇ ਆਪਣੀ ਪ੍ਰੈਗਨੈਂਸੀ ਦਾ ਐਲਾਨ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਹੁਣ ਆਲੀਆ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਕਰੀਅਰ ਦੇ ਸਿਖਰ ‘ਤੇ ਵਿਆਹ ਅਤੇ ਬੱਚੇ ਦਾ ਫੈਸਲਾ ਕਿਉਂ ਲਿਆ।
ਆਲੀਆ ਭੱਟ ਦਾ ਖੁਲਾਸਾ
ਈ-ਟਾਈਮਜ਼ ਨਾਲ ਗੱਲਬਾਤ ਕਰਦੇ ਹੋਏ ਆਲੀਆ ਭੱਟ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਚਿੰਤਾ ਨਹੀਂ ਕਿ ਮਾਂ ਬਣਨ ਨਾਲ ਉਨ੍ਹਾਂ ਦੇ ਕੰਮ ‘ਤੇ ਅਸਰ ਪਵੇਗਾ। ਉਨ੍ਹਾਂ ਕਿਹਾ, “ਹਾਂ, ਆਪਣੇ ਕਰੀਅਰ ਦੇ ਪੀਕ ‘ਤੇ ਮੈਂ ਵਿਆਹ ਕਰਨ ਤੇ ਇਕ ਬੱਚਾ ਪੈਦਾ ਕਰਨ ਦਾ ਫੈਸਲਾ ਕੀਤਾ। ਪਰ ਕੌਣ ਕਹਿੰਦਾ ਹੈ ਕਿ ਵਿਆਹ ਕਰਾਉਣਾ ਜਾਂ ਮਾਂ ਬਣਨ ਨਾਲ ਮੇਰੇ ਕੰਮ ਵਿਚ ਕੋਈ ਬਦਲਾਅ ਆਵੇਗਾ? ਬੇਸ਼ਕ ਅਜਿਹਾ ਹੋਵੇ ਵੀ, ਤਾਂ ਵੀ ਮੈਨੂੰ ਪਰਵਾਹ ਨਹੀਂ। ਮੈਂ ਜਾਣਦੀ ਹਾਂ ਕਿ ਜੀਵਨ ਵਿੱਚ ਮੈਨੂੰ ਬੱਚਾ ਪੈਦਾ ਕਰਨ ਦੇ ਫੈਸਲੇ ‘ਤੇ ਕਦੇ ਪਛਤਾਵਾ ਨਹੀਂ ਹੋਵੇਗਾ। ਇਹ ਕਰਨਾ ਇਕ ਸੁਭਾਵਿਕ ਕੰਮ ਹੈ ਤੇ ਇਹ ਮੇਰਾ ਹੁਣ ਤਕ ਦਾ ਸਭ ਤੋਂ ਚੰਗਾ ਫ਼ੈਸਲਾ ਹੈ।’
ਰਣਬੀਰ ਕਪੂਰ ਨਾਲ ਵਿਆਹ ਕਿਉਂ?
ਇਸ ਤੋਂ ਪਹਿਲਾਂ ਆਲੀਆ ਭੱਟ ਦੀ ਭੈਣ ਸ਼ਾਹੀਨ ਭੱਟ ਨੇ ਸੋਸ਼ਲ ਨੈੱਟਵਰਕਿੰਗ ਸਾਈਟਸ ‘ਤੇ ਅਦਾਕਾਰਾ ਦੇ ਵਿਆਹ ਤੋਂ ਪਹਿਲਾਂ ਗਰਭਵਤੀ ਹੋਣ ਬਾਰੇ ਕੀਤੀਆਂ ਟਿੱਪਣੀਆਂ ਦਾ ਜਵਾਬ ਦਿੱਤਾ ਸੀ। ਸ਼ਾਹੀਨ ਭੱਟ ਨੇ ਹਾਲ ਹੀ ‘ਚ ਇਕ ਇੰਟਰਵਿਊ ‘ਚ ਉਨ੍ਹਾਂ ਅਫਵਾਹਾਂ ‘ਤੇ ਵੀ ਚਰਚਾ ਕੀਤੀ ਸੀ ਕਿ ਆਲੀਆ ਕੰਮ ਕਰਨਾ ਬੰਦ ਕਰ ਦੇਵੇਗੀ, ਉਹ ਮਾਂ ਬਣ ਗਈ ਹੈ।
ਕੀ ਆਲੀਆ ਵਿਆਹ ਤੋਂ ਪਹਿਲਾਂ ਗਰਭਵਤੀ ਸੀ?
ਨਿਊਜ਼18 ਨਾਲ ਗੱਲ ਕਰਦੇ ਹੋਏ ਸ਼ਾਹੀਨ ਨੇ ਕਿਹਾ, ‘ਮੈਂ ਉਸ (ਆਲੀਆ) ਲਈ ਨਹੀਂ ਬੋਲਾਂਗੀ ਕਿਉਂਕਿ ਇਹ ਉਸ ਦੀ ਆਪਣੀ ਜਰਨੀ ਹੈ। ਉਸਨੇ ਜੋ ਵੀ ਕੀਤਾ ਉਸਦਾ ਫੈਸਲਾ ਹੈ ਤੇ ਉਹ ਆਪਣੇ ਫੈਸਲੇ ਤੋਂ ਪੂਰੀ ਤਰ੍ਹਾਂ ਖੁਸ਼ ਹੈ। ਸ਼ਾਹੀਨ ਨੇ ਅੱਗੇ ਕਿਹਾ, ‘ਇਸ ਲਿਰਾਜ ਨਾਲ ਇਹ ਸਾਡੇ ਪਰਿਵਾਰ ਲਈ ਸ਼ਾਨਦਾਰ ਸਾਲ ਰਿਹਾ ਹੈ। ਇਸ ਸਾਲ ਸਾਨੂੰ ਬਹੁਤ ਸਾਰੀਆਂ ਖੁਸ਼ੀਆਂ ਮਿਲੀਆਂ। ਆਉਣ ਵਾਲਾ ਸਾਲ ਵੀ ਚੰਗਾ ਹੋਵੇ।
ਕਰਨ ਜੌਹਰ ਦੀ ਫਿਲਮ ‘ਚ ਆਵੇਗੀ ਨਜ਼ਰ
ਵਰਕ ਫਰੰਟ ਦੀ ਗੱਲ ਕਰੀਏ ਤਾਂ ਆਲੀਆ ਭੱਟ ਇਸ ਸਾਲ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ‘ਚ ਨਜ਼ਰ ਆਵੇਗੀ, ਜਦੋਂਕਿ ਰਣਵੀਰ ਕਪੂਰ ਦੀ ਐਨੀਮਲ ਦਾ ਪਹਿਲਾ ਲੁੱਕ ਪੋਸਟਰ ਕੁਝ ਘੰਟੇ ਪਹਿਲਾਂ ਰਿਲੀਜ਼ ਕੀਤਾ ਗਿਆ ਸੀ।