ਸਾਲ 2020 ਨੂੰ ਲੰਘਣ ਨੂੰ ਹੈ ਪਰ ਇਹ ਸਾਲ 2020 ਬਾਲੀਵੁੱਡ ਲਈ ਇਕ ਬੁਰੇ ਸਪਨੇ ਦੀ ਤਰ੍ਹਾਂ ਰਿਹਾ ਹੈ, ਜਿਸ ‘ਚ ਕੋਰੋਨਾ ਵਾਇਰਸ ਪੈਨਡੇਮਿਕ ਦੀ ਥਾਂ ਫਿਲਮ ਉਦਯੋਗ ‘ਤੇ ਲਾਕਡਾਊਨ ਦੀ ਮਾਰ ਪਈ, ਉੱਥੇ ਮਨੋਰੰਜਨ ਜਗਤ ਦੀ ਬਹੁਤ
ਜੇਐੱਨਐੱਨ, ਨਵੀਂ ਦਿੱਲੀ : ਸਾਲ 2020 ਨੂੰ ਲੰਘਣ ਨੂੰ ਹੈ ਪਰ ਇਹ ਸਾਲ 2020 ਬਾਲੀਵੁੱਡ ਲਈ ਇਕ ਬੁਰੇ ਸਪਨੇ ਦੀ ਤਰ੍ਹਾਂ ਰਿਹਾ ਹੈ, ਜਿਸ ‘ਚ ਕੋਰੋਨਾ ਵਾਇਰਸ ਪੈਨਡੇਮਿਕ ਦੀ ਥਾਂ ਫਿਲਮ ਉਦਯੋਗ ‘ਤੇ ਲਾਕਡਾਊਨ ਦੀ ਮਾਰ ਪਈ, ਉੱਥੇ ਮਨੋਰੰਜਨ ਜਗਤ ਦੀ ਬਹੁਤ ਸਾਰੀ ਹਸਤੀਆਂ ਨੂੰ ਵੀ ਖੋਹ ਦਿੱਤਾ। ਇਨ੍ਹਾਂ ‘ਚ ਇਰਫ਼ਾਨ ਖ਼ਾਨ, ਰਿਸ਼ੀ ਕਪੂਰ ਵਰਗੇ ਦਿੱਗਜ ਅਦਾਕਾਰ ਸ਼ਾਮਲ ਹਨ ਤੇ ਬਾਲੀਵੁੱਡ ਦੀ ਸਭ ਤੋਂ ਮਸ਼ਹੂਰ ਸਾਜਿਦ-ਵਾਜਿਦ ਦੀ ਵੀ ਜੋੜੀ ਟੁੱਟ ਗਈ।
ਇਰਫ਼ਾਨ ਖ਼ਾਨ
ਬਾਲੀਵੁੱਡ ਅਦਾਕਾਰਾ ਇਰਫ਼ਾਨ ਖ਼ਾਨ ਨਿਊਰੋਐਂਡੋਕ੍ਰਾਈਮ ਟਿਊਮਰ ਤੋਂ ਪੀੜਤ ਸਨ। ਉਨ੍ਹਾਂ ਨੂੰ ਆਪਣੀ ਇਸ ਬਿਮਾਰੀ ਦੇ ਬਾਰੇ ਸਾਲ 2018 ‘ਚ ਪਤਾ ਲੱਗਿਆ ਸੀ। ਕਈ ਮਹੀਨਿਆਂ ਤਕ ਲੰਡਨ ‘ਚ ਉਨ੍ਹਾਂ ਦਾ ਇਲ਼ਾਜ ਵੀ ਚੱਲਿਆ ਪਰ 29 ਅਪ੍ਰੈਲ ਨੂੰ ਉਨ੍ਹਾਂ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।
ਰਿਸ਼ੀ ਕਪੂਰ
ਬਾਲੀਵੁੱਡ ਅਜੇ ਇਰਫ਼ਾਨ ਖ਼ਾਨ ਦੀ ਮੌਤ ਤੋਂ ਉਬਰਿਆ ਨਹੀਂ ਸੀ ਕਿ ਅਗਲੇ ਹੀ ਦਿਨ 30 ਅਪ੍ਰੈਲ ਨੂੰ ਬਾਲੀਵੁੱਡ ਦਿੱਗਜ ਰਿਸ਼ੀ ਕਪੂਰ ਦਾ ਦੇਹਾਂਤ ਹੋ ਗਿਆ। ਦੱਸ ਦੇਈਏ ਕਿ ਰਿਸ਼ੀ ਕਪੂਰ ਕੈਂਸਰ ਤੋਂ ਪੀੜਤ ਸਨ ਪਰ ਫਿਰ ਵੀ ਉਹ ਆਪਣੇ ਆਖਿਰੀ ਸਮੇਂ ਤਕ ਬਾਲੀਵੁੱਡ ‘ਚ ਸਰਗਰਮ ਰਹੇ।
Year Ender 2020: ਅਮਿਤਾਭ ਬਚਨ ਤੋਂ ਲੈ ਕੇ ਮਲਾਇਕਾ ਅਰੋੜਾ ਖ਼ਾਨ ਤਕ, ਇਹ ਸੈਲੀਬ੍ਰਿਟੀਜ਼ ਹੋਏ COVID-19 ਦੇ ਸ਼ਿਕਾਰ
ਸੁਸ਼ਾਂਤ ਸਿੰਘ ਰਾਜਪੂਤ
ਸੁਸ਼ਾਂਤ ਸਿੰਘ ਰਾਜਪੂਤ ਦੇ ਪ੍ਰਸ਼ੰਸਕਾਂ ਲਈ ਉਨ੍ਹਾਂ ਦੀ ਮੌਤ ‘ਤੇ ਯਕੀਨ ਕਰਨਾ ਥੋੜ੍ਹਾ ਮੁਸ਼ਕਲ ਸੀ। ਸੁਸ਼ਾਂਤ 14 ਜੂਨ ਨੂੰ ਆਪਣੇ ਬਾਂਦਰਾ ਅਪਾਰਟਮੈਂਟ ‘ਚ ਮ੍ਰਿਤਕ ਪਾਏ ਗਏ ਸਨ। ਸੁਸ਼ਾਂਤ ਨੇ ਸਾਲ 2013 ‘ਚ ਫਿਲਮ ‘ਕਾਈ ਪੋ ਚੇ’ ਤੋਂ ਬਾਲੀਵੁੱਡ ‘ਚ ਐਂਟਰੀ ਕੀਤੀ ਸੀ, ਇਸ ਤੋਂ ਪਹਿਲਾਂ ਉਹ ਟੀਵੀ ਸ਼ੋਜ਼ ‘ਚ ਕੰਮ ਕਰਦੇ ਸਨ
ਵਾਜਿਦ ਖ਼ਾਨ
ਬਾਲੀਵੁੱਡ ਦੀ ਮਸ਼ਹੂਰ ਸਾਜਿਦ-ਵਾਜਿਦ ਦੀ ਜੋੜੀ ਇੰਡਸਟਰੀ ‘ਚ ਮਿਊਜ਼ਿਕ ਲਈ ਫੇਮਸ ਸੀ ਪਰ 1 ਜੂਨ ਨੂੰ ਇਹ ਜੋੜੀ ਟੁੱਟ ਗਈ। ਦੱਸ ਦੇਈਏ ਕਿ ਆਪਣੇ ਮੌਤ ਤੋਂ ਕੁਝ ਦਿਨ ਪਹਿਲਾਂ ਵਾਜਿਦ ਨੇ ਕਿਡਨੀ ਟਰਾਂਸਪਲਾਂਟ ਕਰਵਾਈ ਸੀ ਤੇ ਉਨ੍ਹਾਂ ਦੀ ਕਿਡਨੀ ‘ਚ ਸੰਕ੍ਰਮਣ ਹੋ ਗਿਆ ਸੀ ਤੇ ਉਹ ਵੈਂਟੀਲੇਂਟਰ ‘ਤੇ ਸਨ।
ਬਾਸੂ ਚੈਟਰਜੀ
ਬਾਲੀਵੁੱਡ ਦੇ ਮਹਾਨ ਨਿਰਦੇਸ਼ਕ ਬਾਸੂ ਚਟਰਜੀ ਦਾ ਦੇਹਾਂਤ 4 ਜੂਨ ਨੂੰ 90 ਸਾਲ ਦੀ ਉਮਰ ਚ ਹੋਇਆ। ਬਾਸੂ ਚਟਰਜੀ ਨੂੰ ਹਿੰਦੀ ਫਿਲਮਾਂ ਨਾਲ-ਨਾਲ ਬੰਗਾਲੀ ਫਿਲਮਾਂ ‘ਤੇ ਟੀਵੀ ਸੀਰੀਅਲਾਂ ਲਈ ਜਾਣਾ ਜਾਦਿਆ ਸੀ।
ਜਗਦੀਪ
ਕਾਮੇਡੀਅਨ ਜਗਦੀਪ, ਜਿਨ੍ਹਾਂ ਨੇ ਆਪਣੇ ਸ਼ਾਨਦਾਰ ਕਰੀਅਰ ‘ਚ ਕਈ ਤਰ੍ਹਾਂ ਦੇ ਕਿਰਦਾਰਾਂ ਨਾਲ ਕਰੋੜਾਂ ਭਾਰਤੀਆਂ ਦਾ ਮੰਨੋਰਜੰਨ ਕੀਤਾ ਸੀ, ਉਨ੍ਹਾਂ ਦਾ ਦੇਹਾਂਤ 9 ਜੁਲਾਈ ਨੂੰ ਹੋਇਆ।
ਸਰੋਜ ਖ਼ਾਨ
ਬਾਲੀਵੁੱਡ ਦੀ ਦਿੱਗਜ ਕੋਰੀਓਗ੍ਰਾਫਰ ਸਰੋਜ਼ ਖ਼ਾਨ ਦਾ ਦੇਹਾਂਤ 2 ਜੁਲਾਈ ਨੂੰ ਕਾਰਡਿਕ ਅਰਸੈਟ ਕਾਰਨ ਹੋਇਆ। ਸਰੋਜ਼ ਖ਼ਾਨ ਬਾਲ ਕਲਾਕਾਰ ਦੇ ਰੂਪ ‘ਚ ਫਿਲਮ ਜਗਤ ਨਾਲ ਜੁੜੀ ਸੀ।
ਆਸਿਫ ਬਸਰਾ
ਕਈ ਹਿੰਦੀ ਫਿਲਮਾਂ ‘ਚ ਯਾਦਗਾਰ ਚੱਰਿਤਰ ਕਿਰਦਾਰ ਨਿਭਾਉਣ ਵਾਲੇ ਬਾਲੀਵੁੱਡ ਅਦਾਕਾਰ ਆਸਿਫ ਬਸਰਾ ਨੂੰ 12 ਨਵੰਬਰ ਨੂੰ ਧਰਮਸ਼ਾਲਾ ‘ਚ ਮ੍ਰਿਤਕ ਪਾਇਆ ਗਿਆ।