ਕੋਰੋਨਾ ਦੇ ਇਲਾਜ ’ਚ ਸਭ ਤੋਂ ਜ਼ਿਆਦਾ ਜ਼ਰੂਰਤ ਪ੍ਰੋਟੀਨ ਦੀ ਹੁੰਦੀ ਹੈ। ਸੱਤੂ ’ਚ ਕਿਸੀ ਵੀ ਖ਼ਾਦ ਪਦਾਰਥ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਪ੍ਰੋਟੀਨ ਪਾਇਆ ਜਾਂਦਾ ਹੈ। ਆਯੁਰਵੈਦ ਹਸਪਤਾਲ ਬਿਲਾਸਪੁਰ ਦੇ ਡਾਕਟਰ ਬਿ੍ਰਜੇਸ਼ ਸਿੰਘ ਅਨੁਸਾਰ ਸੱਤੂ ’ਚ ਭਰਪੂਰ ਮਾਤਰਾ ’ਚ ਪ੍ਰੋਟੀਨ ਦੇ ਨਾਲ ਹੀ ਫਾਈਬਰ, ਕੈਲਸ਼ੀਅਮ, ਆਇਰਨ, ਮੈਗਨੀਜ਼ ਅਤੇ ਮੈਗਨੀਸ਼ੀਅਮ ਜਿਹੇ ਕਈ ਜ਼ਰੂਰੀ ਪੋਸ਼ਕ ਤੱਤ ਹੁੰਦੇ ਹਨ। ਸਰੀਰ ਨੂੰ ਚੁਸਤ-ਦਰੁਸਤ ਰੱਖਣ ਲਈ ਸੱਤੂ ਇਕ ਪੌਸ਼ਟਿਕ ਆਹਾਰ ਹੈ। ਉੱਤਰ ਪ੍ਰਦੇਸ਼ ਤੇ ਬਿਹਾਰ ਸਮੇਤ ਪੰਜਾਬ, ਮੱਧ ਪ੍ਰਦੇਸ਼, ਬੰਗਾਲ ’ਚ ਸੱਤੂ ਕਾਫੀ ਪ੍ਰਚਲਿੱਤ ਹੈ। ਇਹ ਭੁੱਜੇ ਛੋਲੇ, ਜੌਂ ਅਤੇ ਮੱਕੇ ਨੂੰ ਪੀਸ ਕੇ ਤਿਆਰ ਕੀਤਾ ਜਾਂਦਾ ਹੈ। ਜ਼ਿਆਦਾਤਰ ਲੋਕ ਗਰਮੀਆਂ ’ਚ ਸੱਤੂ ਦਾ ਪ੍ਰਯੋਗ ਪੀਣ ਦੇ ਰੂਪ ’ਚ ਕਰਦੇ ਹਨ।
ਇਨ੍ਹਾਂ ਸਮੱਸਿਆਵਾਂ ਤੋਂ ਮੁਕਤੀ
ਸੱਤੂ ਮੋਟਾਪਾਜਿਹੀ ਗੰਭੀਰ ਬਿਮਾਰੀ ਨੂੰ ਦੂਰ ਕਰਦਾ ਹੈ। ਅੱਖਾਂ ਹੇਠਲੇ ਕਾਲੇ ਘੇਰੇ ਰੋਕਣ ਅਤੇ ਢਿੱਡ ਦੀਆਂ ਅੰਤੜੀਆਂ ਲਈ ਕਾਫੀ ਲਾਭਦਾਇਕ ਹੈ। ਗਰਮੀ ’ਚ ਲੂ ਅਤੇ ਡੀ-ਹਾਈਡ੍ਰੇਸ਼ਨ ਤੋਂ ਬਚਾਉਂਦਾ ਹੈ। ਪਾਚਨ ਸ਼ਕਤੀ ਨੂੰ ਮਜ਼ਬੂਤ ਕਰਦਾ ਹੈ। ਸ਼ੂਗਰ ਦੇ ਰੋਗੀਆਂ ਲਈ ਕਾਫੀ ਫਾਇਦੇਮੰਦ ਹੈ। ਹਾਈ ਕੋਲੈਸਟ੍ਰੋਲ ਨੂੰ ਰੋਕਦਾ ਹੈ। ਦਿਲ ਨਾਲ ਜੁੜੀਆਂ ਬਿਮਾਰੀਆਂ, ਥਕਾਨ ਦੂਰ ਕਰਨ ਅਤੇ ਬੱਚਿਆਂ ਦੇ ਵਿਕਾਸ ਲਈ ਲਾਭਦਾਇਕ ਹੈ।
ਇਸ ਤਰ੍ਹਾਂ ਕਰ ਸਕਦੇ ਹਾਂ ਪ੍ਰਯੋਗ
– ਸੱਤੂ ਦਾ ਸ਼ਰਬਤ ਬਣਾ ਕੇ ਪੀ ਸਕਦੇ ਹੋ।
– ਪਰਾਂਠਾ ਬਣਾ ਕੇ ਖਾ ਸਕਦੇ ਹਾਂ।
– ਘਰ ’ਚ ਆਸਾਨੀ ਨਾਲ ਕਚੌਰੀ ਬਣਾ ਸਕਦੇ ਹਾਂ।
– ਸਵਾਦਿਸ਼ਟ ਲੱਡੂ ਬਣਾ ਕੇ ਸੇਵਨ ਕਰ ਸਕਦੇ ਹਾਂ।
ਇਸ ਤਰ੍ਹਾਂ ਵਧਾਓ ਸਵਾਦ
ਸੱਤੂ ਵੈਸੇ ਤਾਂ ਆਪਣੇ-ਆਪ ’ਚ ਸਵਾਦਿਸ਼ਟ ਹੁੰਦਾ ਹੈ। ਗਰਮ ਸੱਤੂ ਦੀ ਖੁਸ਼ਬੂ ਵੀ ਮਨ ਨੂੰ ਭਾਉਂਦੀ ਹੈ। ਫਿਰ ਵੀ ਸਵਾਦ ਲਈ ਗਰਮੀਆਂ ’ਚ ਲੋਕ ਇਸ ’ਚ ਪਿਆਜ, ਮਿਰਚ, ਮੂੰਗਫਲੀ ਦਾਣਾ ਅਤੇ ਜ਼ੀਰਾ ਪਾਊਡਰ ਮਿਲਾ ਕੇ ਪੌਸ਼ਟਿਕਤਾ ਵਧਾਉਣ ਦੇ ਨਾਲ ਜ਼ਾਇਕੇਦਾਰ ਬਣਾਉਂਦੇ ਹਾਂ।
