ਐਮਾਜ਼ੋਨ ਦੇ ਸੰਸਥਾਪਕ ਤੇ ਅਰਬਪਤੀ ਜੈਫ ਬੇਜੋਸ ਜੁਲਾਈ ‘ਚ ਬਲੂ ਓਰੀਜਨ ਦੇ ਨਿਊ ਸੈਫਰਡ ਦੀ ਪਹਿਲੀ ਪੁਲਾੜ ਉਡਾਣ ‘ਚ ਸ਼ਾਮਲ ਹੋਣਗੇ। ਇਸ ਉਡਾਣ ‘ਚ ਉਨ੍ਹਾਂ ਦੇ ਭਰਾ ਤੇ ਪੁਲਾੜ ਯਾਤਰਾ ਲਈ ਚੱਲ ਰਹੀ ਨਿਲਾਮੀ ‘ਚ ਜਿੱਤਣ ਵਾਲਾ ਵਿਅਕਤੀ ਸ਼ਾਮਲ ਹੋਵੇਗਾ। ਸੋਮਵਾਰ ਨੂੰ ਇੰਸਟਾਗ੍ਰਾਮ ‘ਤੇ ਬੇਜੋਸ ਨੇ ਇਹ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ 20 ਜੁਲਾਈ ਨੂੰ ਉਹ ਬਲੂ ਓਰੀਜਨ ਦੇ ਨਿਊ ਸ਼ੈਫਰਡ ਪੁਲਾੜ ਗੱਡੀ ਤੋਂ ਯਾਤਰਾ ਕਰਨਗੇ।
ਨਿਲਾਮੀ ‘ਚ 143 ਦੇਸ਼ਾਂ ਦੇ 6,000 ਲੋਕਾਂ ਨੇ ਹਿੱਸਾ ਲਿਆ
20 ਜੁਲਾਈ ਨੂੰ ਹੀ ਅਪੋਲੋ 11 ਦੇ ਚੰਦਰਮਾ ‘ਤੇ ਉਤਰਨ ਦੀ ਵਰ੍ਹੇਗੰਢ ਹੈ। ਪੁਲਾੜ ਦੀ ਉਡਾਣ ਟੈਕਸਾਸ ਤੋਂ ਹੋਵੇਗੀ। ਬੇਜੋਸ ਨੇ ਫਰਵਰੀ ਦੀ ਸ਼ੁਰੂਆਤ ‘ਚ ਕਿਹਾ ਸੀ ਕਿ ਬਲੂ ਓਰੀਜਨ ‘ਤੇ ਜ਼ਿਆਦਾ ਧਿਆਨ ਕੇਂਦ੍ਰਿਤ ਕਰਨ ਲਈ ਉਹ ਐਮਾਜ਼ੋਨ ਦੇ ਸੀਈਓ ਅਹੁਦੇ ਦੇ ਫਰਜ਼ ਤੋਂ ਮੁਕਤ ਹੋ ਰਹੇ ਹਨ। ਨਿਊ ਸ਼ੈਫਰਡ ਤੋਂ ਜਾਣ ਲਈ ਇਕ ਸੀਟ ਦੀ ਨਿਲਾਮੀ ਸ਼ਨਿਚਰਵਾਰ ਨੂੰ ਖ਼ਤਮ ਹੋ ਰਹੀ ਹੈ। ਇਸ ਨਿਲਾਮੀ ‘ਚ 143 ਦੇਸ਼ਾਂ ਦੇ 6,000 ਲੋਕਾਂ ਨੇ ਹਿੱਸਾ ਲਿਆ ਹੈ। ਵਿਜੇਤਾ ਬੋਲੀ ਹਾਲੇ ਵੀ 28 ਲੱਖ ਡਾਲਰ (ਕਰੀਬ 20 ਕਰੋੜ ਰੁਪਏ) ਹੈ। ਨਿਲਾਮੀ ਨਾਲ ਨਿਲਣ ਵਾਲੀ ਰਕਮ ਬਲੂ ਓਰੀਜਨ ਫਾਊਂਡੇਸ਼ਨ ਦੇ ਕਲੱਬ ਫਾਰ ਦਿ ਫਿਊਚਰ ਨੂੰ ਦਾਨ ‘ਚ ਦਿੱਤੀ ਜਾਵੇਗੀ।
ਜੈਫ ਬੇਜੋਸ ਦੁਨੀਆ ਦੇ ਸਭ ਤੋਂ ਧਨੀ ਵਿਅਕਤੀ
ਐਮਾਜ਼ੋਨ ਦੇ ਸੰਸਥਾਪਕ ਤੇ ਸੀਈਓ ਜੈਫ ਬੇਜੋਸ ਦੁਨੀਆ ਦੇ ਸਭ ਤੋਂ ਧਨੀ ਵਿਅਕਤੀ ਹਨ। ਆਧੁਨਿਕ ਇਤਿਹਾਸ ‘ਚ 200 ਅਰਬ ਡਾਲਰ ਦੀ ਜਾਇਦਾਦ ਅਰਜਿਤ ਕਰਨ ਵਾਲੇ ਪਹਿਲੇ ਅਰਬਪਤੀ ਬਣ ਗਏ ਹਨ। ਧਨੀ ਵਿਅਕਤੀ ਦੇ ਰੂਪ ‘ਚ ਹੀ ਨਹੀਂ ਉਹ ਹੋਰ ਕਾਰਨਾਂ ਕਰਕੇ ਵੀ ਸੁਰਖੀਆਂ ‘ਚ ਰਹੇ ਹਨ। ਕਦੇ ਉਹ ਤਲਾਕ ‘ਚ ਆਪਣੀ ਬੀਵੀ ਨੂੰ ਐਮਾਜ਼ੋਨ ‘ਚ ਆਪਣੀ ਹਿੱਸੇਦਾਰੀ ਦਾ ਇਕ-ਚੌਥਾਈ ਹਿੱਸਾ ਦੇ ਦਿੰਦੇ ਹਨ ਤਾਂ ਕਦੀ ਲਾਕਡਾਊਨ ‘ਚ ਸਭ ਤੋਂ ਵੱਧ ਕਮਾਈ ਦਾ ਅਨੋਖਾ ਰਿਕਾਰਡ ਦਰਜ ਕਰਵਾ ਲੈਂਦੇ ਹਨ। ਹੁਣ ਉਹ ਆਧੁਨਿਕ ਇਤਿਹਾਸ ‘ਚ 200 ਅਰਬ ਡਾਲਰ ਦੀ ਜਾਇਦਾਦ ਅਰਜਿਤ ਕਰਨ ਵਾਲੇ ਪਹਿਲੇ ਅਰਬਪਤੀ ਬਣ ਗਏ ਹਨ।
ਸਾਬਕਾ ਪਤਨੀ ਨੇ ਵੀ ਬਣਾਇਆ ਰਿਕਾਰਡ
ਬੇਜੋਸ ਦੀ ਸਾਬਕਾ ਪਤਨੀ ਮੈਕੇਂਜੀ ਸਕਾਟ 1.68 ਖਰਬ ਡਾਲਰ ਦੀ ਕੰਪਨੀ ‘ਚ 3.8 ਫੀਸਦ ਸਟੈਕਸ ਦੀ ਮਾਲਕਨ ਹੈ। ਸਟੈਕਸ ‘ਚ ਹੋਏ ਵਾਧੇ ਨਾਲ ਉਨ੍ਹਾਂ ਦੀ ਕਮਾਈ ‘ਚ ਵੀ ਰਿਕਾਰਡ ਤੋੜ ਇਜ਼ਾਫਾ ਹੋਇਆ ਹੈ। ਉਨ੍ਹਾਂ ਦੀ ਕੁੱਲ ਜਾਇਦਾਦ ਹੁਣ 63 ਅਰਬ ਡਾਲਰ ਤਕ ਪਹੁੰਚ ਚੁੱਕੀ ਹੈ। ਹੁਣ ਉਹ ਦੁਨੀਆ ਦੀ ਦੂਸਰੀ ਸਭ ਤੋਂ ਅਮੀਰ ਔਰਤ ਹਨ। ਉਨ੍ਹਾਂ ਲਾਰੀਅਲ ਦੀ ਮਾਲਕਨ ਫ੍ਰੈਂਕੋਇਸ ਬੇਟਨਕੋਰਟ ਮੀਅਰਸ ਨੂੰ ਵੀ ਪਛਾੜ ਦਿੱਤਾ ਹੈ। ਵਾਲਮਾਰਟ ਦੇ ਸੰਸਥਾਪਕ ਸੈਮ ਵਾਲਟਨ ਦੀ ਬੇਟੀ ਏਲਿਸ ਵਾਲਟਨ ਦੁਨੀਆ ਦੀ ਸਭ ਤੋਂ ਅਮੀਰ ਔਰਤ ਹੈ।