ਭਾਰਤੀ ਅਮਰੀਕੀ ਸਿੱਖ ਪੁਲਿਸ ਅਧਿਕਾਰੀ ਨੂੰ ਹੁਣ ਜਾ ਕੇ ਸੱਚੀ ਸ਼ਰਧਾਂਜ਼ਲੀ ਦਿੱਤੀ ਗਈ ਹੈ। 2019 ’ਚ ਅਮਰੀਕੀ ਸੂਬਾ ਟੇਕਸਾਸ ’ਚ ਡਿਊਟੀ ਦੌਰਾਨ ਸੰਦੀਪ ਸਿੰਘ ਧਾਲੀਵਾਲ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਹੁਣ ਦਿੱਗਜ ਸਿੱਖ ਪੁਲਿਸ ਅਧਿਕਾਰੀ ਧਾਲੀਵਾਲ ਦੇ ਨਾਂ ’ਤੇ ਪੱਛਮੀ ਹਿਊਸਟਨ ’ਚ ਇਕ ਡਾਕਘਰ ਦਾ ਨਾਂ ਰੱਖਿਆ ਗਿਆ ਹੈ। ਧਾਲੀਵਾਲ 42 ਹੈਰਿਸ ਕਾਉਂਟੀ ਦੇ ਡਿਪਟੀ ਸ਼ੈਰਿਫ ਤੇ ਤਿੰਨ ਬੱਚਿਆਂ ਦੇ ਪਿਤਾ ਨੂੰ 27 ਸਤੰਬਰ 2019 ਨੂੰ ਟ੍ਰੈਫਿਕ ਸੰਭਾਲਣ ਵੇਲੇ ਗੋਲੀ ਮਾਰ ਦਿੱਤੀ ਗਈ ਸੀ। ਧਾਲੀਵਾਲ 2015 ‘ਚ ਸੁਰਖੀਆਂ ‘ਚ ਆਏ ਸਨ ਜਦੋਂ ਉਹ ਟੈਕਸਾਸ ‘ਚ ਇਕ ਸਿੱਖ ਵਜੋਂ ਸੇਵਾ ਕਰਨ ਵਾਲੇ ਪਹਿਲੇ ਪੁਲਿਸ ਅਧਿਕਾਰੀ ਬਣੇ ਸਨ। ਉਹ ਅਮਰੀਕਾ ਦੇ ਪਹਿਲੇ ਸਿੱਖ ਪੁਲਿਸ ਅਧਿਕਾਰੀ ਸਨ ਜਿਨ੍ਹਾਂ ਨੂੰ ਦਾੜ੍ਹੀ ਵਧਾਉਣ ਤੇ ਪੱਗ ਬੰਨ੍ਹਣ ਦੀ ਇਜਾਜ਼ਤ ਸੀ।
ਹੈਰਿਸ ਕਾਉਂਟੀ ਸ਼ੈਰਿਫ ਦਫਤਰ (ਐਚਸੀਐਸਓ) ਨੇ ਬੁੱਧਵਾਰ ਨੂੰ ਇਕ ਟਵੀਟ ‘ਚ ਕਿਹਾ, ਸਾਡੇ ਭਰਾ ਡਿਪਟੀ ਸੰਦੀਪ ਸਿੰਘ ਧਾਲੀਵਾਲ ਨੂੰ ਉਨ੍ਹਾਂ ਦੀ ਯਾਦ ‘ਚ ਵੈਸਟ ਹੈਰਿਸ ਕਾਉਂਟੀ ‘ਚ ਇਕ ਡਾਕਘਰ ਦਾ ਨਾਮ ਬਦਲ ਕੇ ਸਨਮਾਨਿਤ ਕੀਤਾ ਗਿਆ। ਅਸੀਂ ਟੈਕਸਾਸ ਡੈਲੀਗੇਸ਼ਨ ਹੈਰਿਸ ਕਮਿਊਨਿਟੀ ਕਮਿਸ਼ਨਰ ਕੋਰਟ ਯੂਨਾਈਟਿਡ ਸਟੇਟਸ ਡਾਕਘਰ ਤੇ ਸਿੱਖ ਭਾਈਚਾਰੇ ਦੇ ਧੰਨਵਾਦੀ ਹਾਂ ਕਿ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।
ਹਿਊਸਟਨ ਦੇ ਸਿੱਖ ਭਾਈਚਾਰੇ ਦੇ ਮੈਂਬਰ ਤੇ ਸਥਾਨਕ ਚੁਣੇ ਹੋਏ ਅਧਿਕਾਰੀ ਤੇ ਕਾਨੂੰਨ ਲਾਗੂ ਕਰਨ ਵਾਲੇ ‘ਡਿਪਟੀ ਸੰਦੀਪ ਸਿੰਘ ਧਾਲੀਵਾਲ ਪੋਸਟ ਆਫਿਸ’ ਨੂੰ ਸਮਰਪਿਤ ਕਰਨ ਲਈ 315 ਐਡਿਕਸ-ਹੌਵੇਲ ਰੋਡ ‘ਤੇ ਮੰਗਲਵਾਰ ਨੂੰ ਇਕ ਸਮਾਰੋਹ ‘ਚ ਇਕੱਠੇ ਹੋਏ। ਯੂਐਸ ਹਿਊਸਟਨ ਆਫ ਰਿਪ੍ਰੈਜ਼ੈਂਟੇਟਿਵਜ਼ ‘ਚ ਨਾਮ ਬਦਲਣ ਦੇ ਕਾਨੂੰਨ ਨੂੰ ਪੇਸ਼ ਕਰਨ ਵਾਲੇ ਕਾਂਗਰਸੀ ਲੀਜ਼ੀ ਫਲੇਚਰ ਨੇ ਕਿਹਾ, ਡਿਪਟੀ ਧਾਲੀਵਾਲ ਦੇ ਨਿਰਸਵਾਰਥ ਸੇਵਾ ਦੇ ਸ਼ਾਨਦਾਰ ਜੀਵਨ ਦੀ ਯਾਦ ‘ਚ ਭੂਮਿਕਾ ਨਿਭਾਉਣ ‘ਚ ਮੈਨੂੰ ਮਾਣ ਹੈ।
ਸ਼ੈਰਿਫ ਦੇ ਅਨੁਸਾਰ, ਧਾਲੀਵਾਲ 2009 ‘ਚ ਏਜੰਸੀ ਦੇ ਨਾਲ ਨਜ਼ਰਬੰਦ ਅਫਸਰ ਦੇ ਰੂਪ ‘ਚ ਕਾਨੂੰਨ ਲਾਗੂ ਕਰਨ ਤੇ ਸਿੱਖ ਭਾਈਚਾਰੇ ਦੇ ‘ਚ ਪਾੜੇ ਨੂੰ ਦੂਰ ਕਰਨ ਲਈ ਜੁੜੇ ਸਨ ਬਾਅਦ ‘ਚ ਉਹ ਡਿਪਟੀ ਬਣ ਗਿਆ, ਜਿਸ ਨਾਲ ਹੋਰ ਸਿੱਖਾਂ ਲਈ ਹੈਰਿਸ ਕਾਉਂਟੀ ਸ਼ੈਰਿਫ ਦੇ ਦਫਤਰ ‘ਚ ਸੇਵਾ ਕਰਨ ਦਾ ਰਾਹ ਪੱਧਰਾ ਹੋਇਆ।