ਐਜੂਕੇਸ਼ਨ ਸੈਕਟਰ ‘ਚ ਭਾਰਤ ਨਾਲ ਵਪਾਰ ‘ਚ ਤੇਜ਼ੀ ਲਿਆਉਣ ਲਈ ਅਮਰੀਕਾ ਨੂੰ ਆਪਣੀ ਵੀਜ਼ਾ ਪਾਲਸੀ ‘ਚ ਤਬਦੀਲੀ ਕਰਨੀ ਪਵੇਗੀ। ਇਸ ਲਈ ਵਾਸ਼ਿੰਗਟਨ ਨੂੰ ਵੀਜ਼ਾ ‘ਚ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਦੂਰ ਕਰਨਾ ਪਵੇਗਾ। ਯੂਐਸ ਇੰਡੀਆ ਸਟੈਰਟੇਜਿਕ ਐਂਡ ਪਾਰਟਨਰਸ਼ਿਪ ਫੋਰਮ ਨੇ ਕਿਹਾ ਹੈ ਕਿ 2019-20 ਦੇ ਸਿੱਖਿਆ ਸੈਸ਼ਨ ‘ਚ ਭਾਰਤ ਇੰਟਰਨੈਸ਼ਨਲ ਸਟੂਡੈਂਟ ਦੇ ਮਾਮਲੇ ‘ਚ ਵਿਸ਼ਵ ‘ਚ ਦੂਜੇ ਨੰਬਰ ‘ਤੇ ਸੀ। ਹਾਲਾਂਕਿ ਇਸ ਵਾਰ ਚਾਰ ਫੀਸਦੀ ਗਿਰਾਵਟ ਤੋਂ ਬਾਅਦ ਵੀ ਇਕ ਲੱਖ 93 ਹਜ਼ਾਰ ਤੋਂ ਜ਼ਿਆਦਾ ਵਿਦਿਆਰਥੀ ਅਮਰੀਕਾ ਗਏ ਸੀ। ਇਸ ਦਾ ਆਧਾਰ ਓਪਨ ਡੋਰ ਰਿਪੋਰਟ 2020 ਹੈ। ਰਿਪੋਰਟ ਨੂੰ ਅਮਰੀਕੀ ਵਿਦੇਸ਼ ਮੰਤਰਾਲੇ ਨੇ ਜਾਰੀ ਕੀਤਾ ਹੈ।
ਫੋਰਮ ਨੇ ਕਿਹਾ ਹੈ ਕਿ ਵੀਜ਼ਾ ਦੀ ਪ੍ਰਕਿਰਿਆ ‘ਚ ਦਿੱਕਤਾਂ ਨੂੰ ਦੂਰ ਕਰ ਕੇ ਵਿਦਿਆਰਥੀਆਂ ਦੀ ਆਵਾਜਾਈ ਨੂੰ ਆਸਾਨ ਬਣਾਉਣ ਨਾਲ ਐਜੂਕੇਸ਼ਨ ਸੈਕਟਰ ‘ਚ ਅਮਰੀਕਾ ਨੂੰ ਮਜ਼ਬੂਤੀ ਮਿਲੇਗੀ। ਇਸ ਨਾਲ ਦੋਵੇਂ ਹੀ ਦੇਸ਼ਾਂ ਨੂੰ ਫਾਇਦਾ ਹੋਵੇਗਾ। ਭਾਰਤੀਆਂ ਨੂੰ ਆਪਣੀ ਨੌਕਰੀ ਸੁਰੱਖਿਅਤ ਕਰਨ ‘ਚ ਮਦਦ ਮਿਲੇਗੀ।