ਅਮਰੀਕੀ ਪ੍ਰਸ਼ਾਸਨ ’ਚ ਅੱਧੀ ਆਬਾਦੀ ਦਾ ਦਬਦਬਾ ਹੈ। ਜੀ ਹਾਂ, ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋ ਬਾਈਡਨ ਦੀ ਟੀਮ ’ਚ ਔਰਤਾਂ ਦੀ ਹਿੱਸੇਦਾਰੀ ਪਹਿਲਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਹੈ। ਬਾਈਡਨ ਪ੍ਰਸ਼ਾਸਨ ’ਚ ਔਰਤਾਂ ਨੂੰ ਖਾਸ ਤਵੱਜੋ ਦਿੱਤੀ ਗਈ ਹੈ। ਅਮਰੀਕਾ ਨੇ ਨਵੇਂ ਰਾਸ਼ਟਰਪਤੀ ਬਾਈਡਨ ਨੇ ਆਪਣੇ ਪ੍ਰਸ਼ਾਸ਼ਨ ’ਚ ਆਪਣੇ ਪ੍ਰਸ਼ਾਸਨ ’ਚ ਮਹੱਤਵਪੂਰਨ ਪੋਸਟਾਂ ’ਤੇ 13 ਔਰਤਾਂ ਨੂੰ ਜਗ੍ਹਾ ਦਿੱਤੀ ਹੈ। ਇਸ ’ਚ ਕਈ ਭਾਰਤੀ ਮੂਲ ਦੀਆਂ ਔਰਤਾਂ ਵੀ ਸ਼ਾਮਲ ਹਨ। ਬਾਈਡਨ ਇਹ ਸੰਕੇਤ ਦੇ ਚੁੱਕੇ ਹਨ ਕਿ ਉਨ੍ਹਾਂ ਦੇ ਪ੍ਰਸ਼ਾਸਨ ’ਚ ਹਾਲੇ ਹੋਰ ਔਰਤਾਂ ਨੂੰ ਜਗ੍ਹਾ ਦਿੱਤੀ ਜਾਵੇਗੀ। ਬਾਈਡਨ ਨੇ ਕਿਹਾ ਕਿ ਉਹ ਆਪਣੇ ਪ੍ਰਸ਼ਾਸਨ ਨੂੰ ਮਜ਼ਬੂਤ ਬਣਾਉਣਗੇ ਜੋ ਦੇਸ਼ ਦੀ ਸੰਸਕ੍ਰਿਤੀ ਨੂੰ ਦਰਸਾਏਗਾ।
ਕਮਲਾ ਤੇ ਜੇਨੇਟ ਨੂੰ ਮਿਲੀ ਵੱਡੀ ਜ਼ਿੰਮੇਵਾਰੀ
ਭਾਰਤੀ ਮੂਲ ਦੀ ਪਹਿਲੀ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਲਗਾਤਾਰ ਸੁਰਖੀਆਂ ’ਚ ਰਹੀ ਹੈ। ਹੁਣ ਅਮਰੀਕਾ ’ਚ ਪਹਿਲੀ ਵਾਰ ਇਕ ਮਹਿਲਾ ਨੂੰ ਵਿੱਤ ਮੰਤਰੀ ਦੀ ਪੋਸਟ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਅਮਰੀਕਾ ਦੀ ਹੁਨਰਮੰਦ ਅਰਥਸ਼ਾਸਤਰੀ ਜੇਨੇਟ ਯੇਲਨ ਨੇ ਮੰਗਲਵਾਰ ਨੂੰ ਅਮਰੀਕਾ ਦੀ ਪਹਿਲੀ ਮਹਿਲਾ ਵਿੱਤ ਮੰਤਰੀ ਦੇ ਤੌਰ ’ਤੇ ਅਹੁਦਾ ਸੰਭਾਲਿਆ।
ਕੇਟ ਬੇਡਿੰਗਫੀਲਡ ਤੇ ਨੀਰਾ ਟੰਡਨ ਨੂੰ ਮਿਲੀ ਮੁੱਖ ਜਗ੍ਹਾ
ਬਾਈਡਨ ਨੇ ਆਪਣੀ ਪੈ੍ਰੱਸ ਟੀਮ ’ਚ ਮਹਿਲਾਵਾਂ ਨੂੰ ਹੀ ਸਥਾਨ ਦਿੱਤਾ ਹੈ। ਅਜਿਹਾ ਕਰਨ ਵਾਲੇ ਉਹ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਹਨ। ਪ੍ਰੈੱਮ ਟੀਮ ਦੀ ਸੱਤ ਮੈਂਬਰੀ ਟੀਮ ਦੀ ਅਗਵਾਈ ਕੇਟ ਬੈਡਿੰਗਫੀਲਡ ਕਰੇਗੀ। ਕੇਟ ਇਸ ਤੋਂ ਪਹਿਲਾਂ ਬਾਈਡਨ ਦੇ ਚੁਣਾਵੀ ਕੈਂਪਨ ਦੀ ਡਿਪਟੀ ਕਮਿਊਨੀਕੇਸ਼ਨ ਡਾਇਰੈਕਟਰ ਰਹਿ ਚੁੱਕੀ ਹੈ।
ਵਨੀਤਾ, ਉਜਰਾ, ਗਰਿਮਾ, ਆਇਸ਼ਾ ਤੇ ਸਮੀਰਾ ਨੂੰ ਮਿਲੀ ਜਗ੍ਹਾ
ਵਨੀਤਾ ਗੁਪਤਾ ਨੂੰ ਕਾਨੂੰਨ ਮੰਤਰਾਲੇ ਦਾ ਐਸੋਸੀਏਟ ਅਟਾਰਨੀ ਜਨਰਲ ਦੇ ਰੂਪ ’ਚ ਨੌਮੀਨੇਟ ਕੀਤਾ ਗਿਆ ਹੈ। ਬਾਈਡਨ ਨੇ ਵਿਦੇਸ਼ ਸੇਵਾ ਦੀ ਸਾਬਕਾ ਅਧਿਕਾਰੀ ਉਜਰਾ ਜੇਆ ਨੂੰ ਫੌਜੀ ਸੁਰੱਖਿਆ, ਲੋਕਤੰਤਰ ਤੇ ਮਨੁੱਖ ਅਧਿਕਾਰ ਲਈ ਵਿਦੇਸ਼ ਮੰਤਰੀ ਨਿਯੁਕਤ ਕੀਤਾ ਗਿਆ ਹੈ।
ਮਾਲਾ ਅਡਿੰਗਾ ਨੂੰ ਪਹਿਲਾ ਮਹਿਲਾ ਡਾ. ਜਿਲ ਬਾਈਡਨ ਦੀ ਨੀਤੀ ਨਿਰਦੇਸ਼ਕ ਤੇ ਗਰਿਮਾ ਵਰਮਾ ਨੂੰ ਪਹਿਲਾ ਮਹਿਲਾ ਦੇ ਕਾਰਜਕਾਲ ਦੀ ਡਿਜੀਟਲ ਨਿਰਦੇਸ਼ਕ ਨਿਯੁਕਤ ਕੀਤਾ ਗਿਆ ਹੈ। ਸਬਰੀਨਾ ਸਿੰਘ ਨੂੰ ਉਨ੍ਹਾਂ ਦੀ ਉਪ ਪੈ੍ਰਸ ਮੰਤਰੀ ਨਿਯੁਕਤ ਕੀਤਾ ਗਿਆ ਹੈ। ਕਸ਼ਮੀਰ ਦੇ ਸਬੰਧ ਰੱਖਣ ਵਾਲੀ ਆਇਸ਼ਾ ਸ਼ਾਹ ਨੂੰ ਵ੍ਹਾਈਟ ਹਾਊਸ ਦਫ਼ਤਰ ਦੀ ਡਿਜੀਟਲ ਰਣਨੀਤੀ ਦੀ ਪਾਰਟਨਰਸ਼ਿਪ ਮੈਨੇਜਰ ਤੇ ਸਮੀਰਾ ਫਾਜਲੀ ਨੂੰ ਵ੍ਹਾਈਟ ਹਾਊਸ ’ਚ ਅਮਰੀਕੀ ਕੌਮੀ ਆਰਥਿਕ ਪ੍ਰੀਸ਼ਦ ਦੀ ਉਪ ਨਿਰਦੇਸ਼ਕ ਬਣਿਆ ਹੈ।