ਬਾਲੀਵੁੱਡ ਅਭਿਨੇਤਾ ਆਮਿਰ ਖਾਨ ਦੀ ਬੇਟੀ ਈਰਾ ਖਾਨ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੀਆਂ ਬੋਲਡ ਫੋਟੋਆਂ ਕਾਰਨ ਅਕਸਰ ਸੁਰਖੀਆਂ ਵਿਚ ਰਹਿੰਦੀ ਹੈ ਪਰ ਈਰਾ ਕੁਝ ਦਿਨ ਪਹਿਲਾਂ ਆਪਣੇ ਡਿਪ੍ਰੈਸ਼ਨ ਦੇ ਖੁਲਾਸੇ ਬਾਰੇ ਖ਼ਬਰਾਂ ਵਿਚ ਆਈ ਸੀ। 10 ਅਕਤੂਬਰ ਨੂੰ ਵਿਸ਼ਵ ਮਾਨਸਿਕ ਸਿਹਤ ਦਿਵਸ (World Mental Health Day) ‘ਤੇ ਈਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ’ ਤੇ ਇਕ ਵੀਡੀਓ ਸ਼ੇਅਰ ਕੀਤਾ, ਜਿਸ ਵਿਚ ਈਰਾ ਨੇ ਖੁਲਾਸਾ ਕੀਤਾ ਕਿ ਉਹ ਚਾਰ ਸਾਲਾਂ ਤੋਂ ਡਿਪ੍ਰੈਸ਼ਨ ਵਿਚ ਹੈ। ਉਸਦਾ ਇਲਾਜ ਵੀ ਕੀਤਾ ਜਾ ਰਿਹਾ ਹੈ ਅਤੇ ਉਹ ਬਹੁਤ ਬਿਹਤਰ ਹੈ। ਇਸ ਦੇ ਨਾਲ ਹੀ ਈਰਾ ਨੇ ਆਪਣੀ ਜ਼ਿੰਦਗੀ ਬਾਰੇ ਇਕ ਹੋਰ ਅਜਿਹਾ ਖੁਲਾਸਾ ਕੀਤਾ ਹੈ, ਜਿਸ ਨੂੰ ਸੁਣ ਕੇ ਤੁਸੀਂ ਜ਼ਰੂਰ ਹੈਰਾਨ ਹੋ ਜਾਓਗੇ।
ਈਰਾ ਨੇ ਫਿਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿਚ ਉਹ ਉਸ ਨਾਲ ਵਾਪਰੀਆਂ ਚੰਗੀਆਂ ਮਾੜੀਆਂ ਘਟਨਾਵਾਂ ਦਾ ਜ਼ਿਕਰ ਕਰ ਰਹੀ ਹੈ। ਈਰਾ ਨੇ ਇਸ ਵੀਡੀਓ ਵਿਚ ਸਭ ਕੁਝ ਦੱਸਿਆ ਹੈ ਕਿ ਕਿਹੜੇ ਕਿਹੜੇ ਕਾਰਨਾਂ ਕਰਕੇ ਬਚਪਨ ਤੋਂ ਲੈ ਕੇ ਅੱਜ ਤਕ ਰੋਈ ਹੈ ਜਾਂ ਕਿਹੜੇ ਕਾਰਨਾਂ ਕਰਕੇ ਉਹ ਮਜਬੂਤ ਬਣੀ। ਵੀਡੀਓ ਵਿੱਚ ਈਰਾ ਆਪਣੇ ਮਾਪਿਆਂ ਦੇ ਤਲਾਕ ਬਾਰੇ ਵੀ ਦੱਸਦੀ ਹੈ। ਪਰ ਇਨ੍ਹਾਂ ਸਭ ਚੀਜ਼ਾਂ ਤੋਂ ਇਲਾਵਾ ਈਰਾ ਨੇ ਆਪਣੇ ਬਾਰੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਈਰਾ ਨੇ ਦੱਸਿਆ ਹੈ ਕਿ ਜਦੋਂ ਉਹ 14 ਸਾਲਾਂ ਦੀ ਸੀ ਤਾਂ ਉਸ ਨਾਲ ਸਰੀਰਕ ਸੋਸ਼ਣ ਹੋਇਆ ਸੀ।
ਈਰਾ ਨੇ ਵੀਡੀਓ ਵਿਚ ਦੱਸਿਆ ਕਿ ਉਸਦਾ ਸਰੀਰਕ ਸ਼ੋਸ਼ਣ 14 ਸਾਲ ਦੀ ਉਮਰ ਵਿਚ ਹੋਇਆ। ਤਦ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਉਹ ਵਿਅਕਤੀ ਕੀ ਕਰ ਰਿਹਾ ਸੀ ਪਰ ਇੱਕ ਸਾਲ ਬਾਅਦ ਸਮਝ ਆਈ ਕਿ ਉਹ ਕੀ ਸੀ। ਆਦਮੀ ਦਾ ਇਰਾਦਾ ਕੀ ਸੀ। ਇਸ ਤੋਂ ਬਾਅਦ ਮੈਂ ਆਪਣੇ ਮਾਪਿਆਂ ਨੂੰ ਇਸ ਬਾਰੇ ਦੱਸਿਆ ਅਤੇ ਫਿਰ ਚੀਜ਼ਾਂ ਹੌਲੀ-ਹੌਲੀ ਠੀਕ ਹੋ ਗਈਆਂ। ਹਾਲਾਂਕਿ ਬਾਅਦ ਵਿਚ, ਮੈਂ ਇਸ ਗੱਲ ਤੋਂ ਨਾਰਾਜ਼ ਸੀ ਕਿ ਮੈਂ ਇਸ ਨੂੰ ਕਿਵੇਂ ਹੋਣ ਦਿੱਤਾ ਪਰ ਫਿਰ ਜੋ ਹੋ ਗਿਆ, ਉਹ ਹੋ ਗਿਆ।
ਈਰਾ ਨੇ ਇਸ ਵੀਡੀਓ ਵਿਚ ਦੱਸਿਆ ਹੈ ਕਿ ਬਹੁਤ ਸਾਰੇ ਲੋਕ ਉਸ ਨੂੰ ਪੁੱਛਦੇ ਹਨ ਕਿ ਉਹ ਡਿਪ੍ਰੈਸ਼ਨ ਵਿਚ ਕਿਉਂ ਹੈ? ਪਰ ਉਸਨੂੰ ਖੁਦ ਜਵਾਬ ਵੀ ਨਹੀਂ ਪਤਾ। ਈਰਾ ਦੇ ਅਨੁਸਾਰ, ਤਲਾਕ ਦੇ ਬਾਵਜੂਦ, ਉਸਦੇ ਮਾਤਾ-ਪਿਤਾ ਚੰਗੇ ਦੋਸਤ ਹਨ, ਉਸਦੇ ਦੋਸਤ ਬਹੁਤ ਚੰਗੇ ਹਨ, ਉਸਨੂੰ ਪੈਸੇ ਦੀ ਕੋਈ ਘਾਟ ਨਹੀਂ ਹੈ .. ਪਰ ਇਸ ਸਭ ਦੇ ਬਾਵਜੂਦ, ਉਹ ਤਣਾਅ ਵਿੱਚ ਹੈ।