PreetNama
ਫਿਲਮ-ਸੰਸਾਰ/Filmy

Amitabh Bachchan ਨੇ ਫੈਨਜ਼ ਨੂੰ ਕੋਰੋਨਾ ਖ਼ਿਲਾਫ਼ ਕੀਤਾ ‘ਖ਼ਬਰਦਾਰ’, ਕਿਹਾ – ਦਰਵਾਜ਼ੇ ਖਿੜਕੀਆਂ ਸਭ ਬੰਦ ਕਰ ਦਿਓ…’

ਕੋਰੋਨਾ ਵਾਇਰਸ ਦਾ ਕਹਿਰ ਫਿਲਹਾਲ ਭਾਵੇਂ ਘੱਟ ਹੋ ਗਿਆ ਹੈ, ਪਰ ਇਸਦੇ ਫੈਲਣ ਦਾ ਖ਼ਤਰਾ ਹਾਲੇ ਵੀ ਜਾਰੀ ਹੈ। ਅਜਿਹੇ ’ਚ ਸਰਕਾਰ ਨੇ ਸਾਰੇ ਲੋਕਾਂ ਨੂੰ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਹੈ। ਉਥੇ ਹੀ ਫਿਲਮੀ ਸਿਤਾਰੇ ਵੀ ਕਿਸੀ ਨਾ ਕਿਸੀ ਤਰ੍ਹਾਂ ਆਪਣੇ ਫੈਨਜ਼ ਅਤੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਦੀ ਅਪੀਲ ਕਰ ਰਹੇ ਹਨ। ਇਨ੍ਹਾਂ ’ਚ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਵੀ ਹਨ।

ਅਮਿਤਾਭ ਬੱਚਨ ਨੇ ਇਕ ਵਾਰ ਫਿਰ ਤੋਂ ਆਪਣੇ ਫੈਨਜ਼ ਨੂੰ ਕੋਰੋਨਾ ਵਾਇਰਸ ਤੋਂ ਸਾਵਧਾਨ ਰਹਿਣ ਅਤੇ ਜ਼ਰੂਰੀ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਇਕ ਕਵਿਤਾ ਰਾਹੀਂ ਫੈਨਜ਼ ਨੂੰ ਇਹ ਅਪੀਲ ਕੀਤੀ ਹੈ। ਅਮਿਤਾਭ ਬੱਚਨ ਨੇ ਸੋਸ਼ਲ ਮੀਡੀਆ ’ਤੇ ਇਕ ਕਵਿਤਾ ਸਾਂਝੀ ਕੀਤੀ ਹੈ। ਉਹ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੇ ਹਨ। ਆਪਣੇ ਫੈਨਜ਼ ਲਈ ਖ਼ਾਸ ਤਸਵੀਰਾਂ ਅਤੇ ਵੀਡੀਓ ਵੀ ਸਾਂਝੀ ਕਰਦੇ ਰਹਿੰਦੇ ਹਨ।

 

 

ਅਮਿਤਾਭ ਬੱਚਨ ਨੇ ਆਪਣੇ ਅਧਿਕਾਰਿਤ ਟਵਿੱਟਰ ਅਕਾਊਂਟ ’ਤੇ ਲਿਖਿਆ, ‘ਸੁਨੋ ਸੁਨੋ ਇਹ ਦੁਨੀਆ ਵਾਲੋ, ਇਹ ਵਾਇਰਸ ਘਰ ਲੱਭ ਰਿਹਾ ਹੈ ਅਤੇ ਉਸਦਾ ਘਰ ਹੈ ਇਨਸਾਨ ਦੇ ਫੇਫੜੇ, ਲੰਗਸ!!! ਖ਼ਬਰਦਾਰ ! ਦਰਵਾਜ਼ੇ ਖਿੜਕੀਆਂ ਸਭ ਬੰਦ ਕਰ ਦਿਓ !!! ਘਰ ’ਚ ਵੜਨ ਨਾ ਦਿਓ ਉਸਨੂੰ ! ਮਾਸਕ ਪਾਓ ਅਤੇ ਦੂਰੀ ਬਣਾ ਕੇ ਰੱਖੋ ਦੂਸਰਿਆਂ ਤੋਂ, ਭੀੜ ਤੋਂ, ਪਾਰਟੀ ਤੋਂ !!! ਅਤੇ ਹਾਂ, ਹੱਥ ਧੋਂਦੇ ਰਹਿਣਾ ਬਰਾਬਰ ! ਓਕੇ!’ ਸੋਸ਼ਲ ਮੀਡੀਆ ’ਤੇ ਅਮਿਤਾਭ ਬੱਚਨ ਦਾ ਇਹ ਟਵੀਟ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਬਿੱਗ ਬੀ ਦੇ ਫੈਨਜ਼ ਅਤੇ ਤਮਾਮ ਸੋਸ਼ਲ ਮੀਡੀਆ ਯੂਜ਼ਰਜ਼ ਉਨ੍ਹਾਂ ਨੇ ਟਵੀਟ ਨੂੰ ਖ਼ੂਬ ਪਸੰਦ ਕਰ ਰਹੇ ਹਨ। ਨਾਲ ਹੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

Related posts

ਕੈਂਸਰ ਨਾਲ ਪੀੜਤ ਸੰਜੇ ਦੱਤ ਦੀ ਮੀਡੀਆ ਨੂੰ ਖਾਸ ਅਪੀਲ, ਕਿਹਾ ਬਿਮਾਰ ਨਹੀਂ ਹਾਂ

On Punjab

‘RRR’ ਤੋਂ ਸਾਹਮਣੇ ਆਈ ਜੂਨੀਅਰ ਐਨਟੀਆਰ ਦੀ ਫਸਟ ਲੁੱਕ, ਵੀਡੀਓ ਵੇਖ ਫੈਨਸ ਹੋ ਜਾਣਗੇ ਐਕਸਾਇਟੀਡ

On Punjab

ਪਰਿਵਾਰ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਸਿੱਧੂ ਮੂਸੇਵਾਲਾ

On Punjab