ਪੁਲਿਸ ਲਈ ਸਿਰਦਰਦੀ ਬਣੇ ਖ਼ਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਦਾ ਪਾਸਪੋਰਟ ਉਸ ਦੇ ਘਰੋਂ ਨਹੀਂ ਮਿਲਿਆ। ਵੀਰਵਾਰ ਨੂੰ ਪੁਲਿਸ ਅਧਿਕਾਰੀ ਅੰਮ੍ਰਿਤਪਾਲ ਦੇ ਘਰ ਪੁੱਜੇ ਤੇ ਪਰਿਵਾਰਕ ਮੈਂਬਰਾਂ ਤੋਂ ਉਸ ਦਾ ਪਾਸਪੋਰਟ ਮੰਗਿਆ। ਪਰ ਪਰਿਵਾਰ ਨੇ ਦੱਸਿਆ ਕਿ ਉਸ ਦਾ ਪਾਸਪੋਰਟ ਘਰ ਨਹੀਂ ਹੈ। ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਫ਼ਰਾਰ ਹੋਣ ਤੋਂ ਤੁਰੰਤ ਬਾਅਦ ਅੰਮ੍ਰਿਤਪਾਲ ਦੇ ਪਰਿਵਾਰਕ ਮੈਂਬਰਾਂ ਨੇ ਉਸ ਦਾ ਪਾਸਪੋਰਟ ਕਿਤੇ ਭੇਜ ਦਿੱਤਾ ਸੀ। ਤਾਂ ਜੋ ਮੌਕਾ ਮਿਲਦੇ ਹੀ ਪਾਸਪੋਰਟ ਉਸ ਤੱਕ ਪਹੁੰਚ ਜਾਵੇ ਤੇ ਵਿਦੇਸ਼ ਭੱਜ ਸਕੇ। ਇਹ ਵੀ ਕਿਹਾ ਜਾ ਰਿਹਾ ਹੈ ਕਿ ਅੰਮ੍ਰਿਤਪਾਲ 20 ਮਾਰਚ ਤੱਕ ਇੰਟਰਨੈੱਟ ਮੀਡੀਆ ਰਾਹੀਂ ਆਪਣੇ ਪਰਿਵਾਰ ਦੇ ਸੰਪਰਕ ’ਚ ਸੀ।
ਐੱਲਓਸੀ ਦਾ ਰਿਮਾਈਂਡਰ ਭੇਜਿਆ
ਅੰਮ੍ਰਿਤਪਾਲ ਦੇ ਵਿਦੇਸ਼ ਭੱਜਣ ਦੇ ਖ਼ਦਸ਼ਿਆਂ ਦੌਰਾਨ ਪੁਲਿਸ ਨੇ ਏਅਰਪੋਰਟ ਤੇ ਲੈਂਡ-ਪੋਰਟ ’ਤੇ ਉਸ ਖ਼ਿਲਾਫ਼ ਜਾਰੀ ਲੁੱਕ ਆਊਟ ਸਰਕੂਲਰ (ਐੱਲਓਸੀ) ਦਾ ਰਿਮਾਂਈਂਡਰ ਭੇਜਿਆ ਹੈ। ਕਿਹਾ ਹੈ ਜਾ ਰਿਹਾ ਹੈ ਕਿ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐੱਸਆਈ ਨੇ ਭਾਰਤ ’ਚ ਬੈਠੇ ਆਪਣੇ ਏਜੰਟਾਂ ਨੂੰ ਅੰਮ੍ਰਿਤਪਾਲ ਦਾ ਸੁਰੱਖਿਆ ਘੇਰਾ ਮਜ਼ਬੂਤ ਕਰਨ ਦੇ ਹੁਕਮ ਦਿੱਤੇ ਹਨ।