51.73 F
New York, US
October 18, 2024
PreetNama
ਖਬਰਾਂ/News

ਜੇਲ੍ਹ ‘ਚੋਂ ਆਇਆ ਅੰਮ੍ਰਿਤਪਾਲ ਸਿੰਘ ਦਾ ਫੋਨ, ਕਥਿਤ ਆਡੀਓ ਹੋਈ ਵਾਇਰਲ

ਅਸਮ ਦੇ ਡਿਬਰੂਗੜ੍ਹ ਦੀ ਜੇਲ ‘ਚ ਬੰਦ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਇੱਕ ਆਡੀਓ ਵਾਇਰਲ ਹੋਈ ਹੈ ਜਿਸ ਵਿੱਚ ਉਸ ਵੱਲੋਂ ਵੱਡੇ ਇਲਜ਼ਾਮ ਲਗਾਏ ਜਾ ਰਹੇ ਹਨ। ਅੰਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਪਿਛਲੇ ਇੱਕ ਸਾਲ ਤੋਂ ਸਾਡੇ ਨਾਲ ਤਾੜਨਾ ਕੀਤੀ ਜਾ ਰਹੀ ਹੈ , ਸਾਡੇ ਕਮਰੇ ਅਤੇ ਬਾਥਰੂਮ ‘ਚ ਹਿਡਨ ਕੈਮਰੇ ਲਗਾਏ ਗਏ ਹਨ। ਇਹ ਕੈਮਰੇ ਬਲੱਬ ਹੋਲਡਰ ‘ਚ ਲਗਾਏ ਗਏ ਹਨ। ਇਜਸ ਬਾਰੇ ਉਨ੍ਹਾਂ ਨੇ DM ਨੂੰ ਬੁਲਾ ਕੇ ਸਾਰੀ ਕਰਤੂਤ ਦਿਖਾਈ ਹੈ। ਅੰਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਸਾਡੇ ਕੋਲੋ ਮੋਬਾਈਲ ਮਿਲਣ ਦਾ ਝੂਠਾ ਪਰਚਾ ਪਾ ਰਹੇ ਹਨ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਸਾਨੂੰ ਖਾਣੇ ‘ਚ ਵੀ ਕੁੱਝ ਮਿਲਾ ਕੇ ਦੇਣਾ ਚਾਹੁੰਦੇ ਨੇ ਪਰ ਅਸੀਂ ਕਦੇ ਵੀ ਮੌਤ ਤੋਂ ਨਹੀਂ ਡਰਦੇ। ਅੰਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਪਿਛਲੇ 4 ਦਿਨਾਂ ਤੋਂ ਜੇਲ੍ਹ ‘ਚ ਅਸੀਂ ਅੰਨ-ਜਲ ਛੱਡਿਆ ਹੋਇਆ ਹੈ।

ਦੂਜੇ ਪਾਸੇ ਅੰਮ੍ਰਿਤਪਾਲ ਸਿੰਘ ਦੇ ਵਕੀਲ ਇਮਾਨ ਸਿੰਘ ਖਾਰਾ ਨੇ ਦੱਸਿਆ ਕਿ ਅੰਮ੍ਰਿਤਪਾਲ ਦਾ ਅੱਜ ਸ਼ਾਮ 4 ਵਜੇ ਜੇਲ੍ਹ ਤੋਂ ਫੋਨ ਆਇਆ ਸੀ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ, ਕੱਲ੍ਹ ਨੂੰ ਉਨ੍ਹਾਂ ਦੇ ਖਾਣੇ ‘ਚ ਵੀ ਜ਼ਹਿਰ ਦਿੱਤਾ ਜਾ ਸਕਦਾ ਹੈ। ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਕੁਝ ਵੀ ਕਰ ਸਕਦੀ ਹੈ।

ਦਰਅਸਲ ਅਸਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ NSA ਤਹਿਤ ਬੰਦ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਵੱਲੋਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਭੁੱਖ ਹੜਤਾਲ ਕਰਨ ਦੀ ਵਜ੍ਹਾ ਉਨ੍ਹਾਂ ਵੱਲੋਂ ਜੇਲ੍ਹ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਬੈਰਕ ਤੇ ਪਖਾਨਿਆਂ ਵਿੱਚ ਲਾਏ ਗਏ ਕੈਮਰੇ ਦੱਸਿਆ ਜਾ ਰਿਹਾ ਹੈ।

ਇਸ ਤੋਂ ਪਹਿਲਾਂ ਆਸਾਮ ਦੀ ਡਿਬਰੂਗੜ੍ਹ ਕੇਂਦਰੀ ਜੇਲ੍ਹ ਤੋਂ ਸੁਰੱਖਿਆ ਦੀ ਵੱਡੀ ਉਲੰਘਣਾ ਹੋਣ ਦੀ ਸੂਚਨਾ ਮਿਲੀ ਸੀ । ‘ਵਾਰਿਸ ਪੰਜਾਬ ਦੇ’ ਸੰਸਥਾ ਦਾ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ 9 ਸਾਥੀ ਬੰਦ ਹਨ। ਦਰਅਸਲ ਅੰਮ੍ਰਿਤਪਾਲ ਸਿੰਘ ਦੀ ਬੈਰਕ ’ਚੋਂ ਸ਼ਨੀਵਾਰ ਇੱਕ ਜਾਸੂਸੀ ਕੈਮਰਾ, ਇੱਕ ਸਮਾਰਟ ਫ਼ੋਨ, ਇੱਕ ਕੀ-ਪੈਡ ਫ਼ੋਨ, ਪੈੱਨ ਡਰਾਈਵ, ਬਲਿਊਟੁੱਥ ਹੈੱਡਫ਼ੋਨ, ਸਪੀਕਰ, ਇੱਕ ਸਮਾਰਟ-ਵਾਚ ਅਤੇ ਹੋਰ ਇਤਰਾਜ਼ਯੋਗ ਵਸਤਾਂ ਬਰਾਮਦ ਹੋਈਆਂ ਸਨ।

ਇਸ ਸਬੰਧੀ ‘ਐਕਸ’ ’ਤੇ ਜਾਣਕਾਰੀ ਦਿੰਦੇ ਹੋਏ ਆਸਾਮ ਪੁਲਿਸ ਦੇ ਅਧਿਕਾਰੀ ਜੀ. ਪੀ. ਸਿੰਘ ਨੇ ਕਿਹਾ ਕਿ ਡਿਬਰੂਗੜ੍ਹ ਜੇਲ੍ਹ ’ਚ ਐੱਨ. ਐੱਸ. ਏ. ਅਧੀਨ ਨਜ਼ਰਬੰਦ ਕੈਦੀਆਂ ਦੇ ਸੈੱਲਾਂ ’ਚ ਹੋਣ ਵਾਲੀਆਂ ਗੈਰ- ਕਾਨੂਨੀ ਸਰਗਰਮੀਆਂ ਦੀ ਸੂਚਨਾ ਮਿਲਣ ’ਤੇ ਉੱਥੇ ਵਾਧੂ ਸੀ. ਸੀ. ਟੀ. ਵੀ. ਕੈਮਰੇ ਲਾਏ ਗਏ ਸਨ।

ਗੈਰ-ਕਾਨੂਨੀ ਸਰਗਰਮੀਆਂ ਦੀ ਪੁਸ਼ਟੀ ਹੋਣ ’ਤੇ ਜੇਲ੍ਹ ਸਟਾਫ ਨੇ ਸ਼ਨੀਵਾਰ ਸਵੇਰੇ ਐੱਨ. ਐੱਸ. ਏ. ਸੈੱਲ ਦੇ ਕੰਪਲੈਕਸ ਦੀ ਤਲਾਸ਼ੀ ਲਈ ਸੀ । ਇਸ ਦੌਰਾਨ ਸਿਮ ਵਾਲਾ ਇੱਕ ਸਮਾਰਟ ਫੋਨ, ਇੱਕ ਕੀ-ਪੈਡ ਫੋਨ, ਕੀ-ਬੋਰਡ ਵਾਲਾ ਟੀ.ਵੀ. ਰਿਮੋਟ, ਜਾਸੂਸੀ-ਕੈਮ ਪੈੱਨ, ਪੈਨ ਡਰਾਈਵ, ਬਲਿਊਟੁੱਥ ਹੈੱਡਫੋਨ, ਸਪੀਕਰ ਅਤੇ ਇੱਕ ਸਮਾਰਟ ਘੜੀ ਨੂੰ ਜੇਲ੍ਹ ਸਟਾਫ਼ ਨੇ ਜ਼ਬਤ ਕਰ ਲਿਆ ਸੀ । ਇਨ੍ਹਾਂ ਅਣਅਧਿਕਾਰਤ ਵਸਤੂਆਂ ਨੂੰ ਇੱਥੇ ਪਹੁੰਚਾਉਣ ਵਾਲੇ ਸੋਮਿਆਂ ਅਤੇ ਢੰਗ ਦਾ ਪਤਾ ਲਾਇਆ ਜਾ ਰਿਹਾ ਹੈ।

Related posts

ਮੁੱਖ ਮੰਤਰੀ ਮਾਨ ਦੀ ਅਗਵਾਈ ‘ਚ ਮੰਤਰੀ ਮੰਡਲ ਨੇ ਵਿਧਾਨ ਸਭਾ ‘ਚ ਸਾਲ 2023-24 ਲਈ ਸਾਲਾਨਾ ਬਜਟ ਅਨੁਮਾਨ ਦੀ ਪੇਸ਼ਕਾਰੀ ਨੂੰ ਪ੍ਰਵਾਨਗੀ

On Punjab

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੋਲੋ ਲੈਬ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਟੈੱਸਟ ਕੈਂਪ ਦਾ ਆਯੋਜਨ

Pritpal Kaur

ਸੁਰੱਖਿਆ ਪ੍ਰੀਸ਼ਦ ’ਚ ਕਸ਼ਮੀਰ ਦਾ ਮੁੱਦਾ ਚੁੱਕਣ ’ਤੇ ਭਾਰਤ ਨੇ ਅੱਤਵਾਦ ’ਤੇ ਪਾਕਿਸਤਾਨ ਨੂੰ ਘੇਰਿਆ, ਮਕਬੂਜ਼ਾ ਕਸ਼ਮੀਰ ਤੋਂ ਨਾਜਾਇਜ਼ ਕਬਜ਼ਾ ਹਟਾਏ ਪਾਕਿਸਤਾਨ

On Punjab