PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਪਾਕਿਸਤਾਨ ਦੇ ਸਾਬਕਾ ਆਰਮੀ ਚੀਫ ਦੇ ਪੁੱਤਰ ਦਾ ਕਰੀਬੀ ਹੈ ਅੰਮ੍ਰਿਤਪਾਲ ਦਾ ਫਾਈਨਾਂਸਰ ਦਲਜੀਤ ਕਲਸੀ; ਸੁਰੱਖਿਆ ਏਜੰਸੀਆਂ ਨੇ ਕੀਤਾ ਖੁਲਾਸਾ

ਭਗੌੜਾ ਐਲਾਨੇ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਦੇ ਫਾਈਨਾਂਸਰ ਦਲਜੀਤ ਕਲਸੀ ਨੂੰ ਲੈ ਕੇ ਹੁਣ ਇਕ ਨਵਾਂ ਰਾਜ਼ ਉਜਾਗਰ ਹੋਇਆ ਹੈ। ਜਾਂਚ ’ਚ ਪਤਾ ਲੱਗਾ ਕਿ ਕਲਸੀ ਦੁਬਈ ’ਚ ਜਿਸ ਕੰਪਨੀ ਨਾਲ ਜੁੜਿਆ ਸੀ, ਉਹ ਪਾਕਿਸਤਾਨ ਦੇ ਇਕ ਸਾਬਕਾ ਫੌਜ ਮੁਖੀ ਨਾਲ ਸਬੰਧਤ ਹੈ। ਇਸ ਤੋਂ ਇਲਾਵਾ ਕਲਸੀ ਦੇ ਜੇਲ੍ਹ ’ਚ ਬੰਦ ਗੈਂਗਸਟਰਾਂ ਨਾਲ ਸਾਂਝ ਦਾ ਵੀ ਪਤਾ ਲੱਗਾ ਹੈ। ਸੂਤਰਾਂ ਅਨੁਸਾਰ ਦੁਬਈ ਦੀ ਕੰਪਨੀ ਪਾਕਿਸਤਾਨ ਦੇ ਸਾਬਕਾ ਫੌਜ ਮੁਖੀ ਕਮਰ ਜਾਵੇਦ ਬਾਜਵਾ ਦੇ ਪੁੱਤਰ ਸਾਦ ਬਾਜਵਾ ਦੀ ਹੈ। ਕਲਸੀ ਦਾ ਦੁਬਈ ’ਚ ਰਹਿਣ ਦਾ ਪ੍ਰਬੰਧ ਖਾਲਿਸਤਾਨ ਸਮਰਥਕ ਅੱਤਵਾਦੀ ਲਖਬੀਰ ਸਿੰਘ ਲੰਡਾ ਨੇ ਕੀਤਾ ਸੀ। ਪੁਲਿਸ ਪਹਿਲਾਂ ਹੀ ਸ਼ੱਕ ਪ੍ਰਗਟਾ ਰਹੀ ਸੀ ਸਰਹੱਦੋਂ ਪਾਰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਅੰਮ੍ਰਿਤਪਾਲ ਤੇ ਉਸ ਦੇ ਹਮਾਇਤੀਆਂ ਨੂੰ ਦਿਸ਼ਾ-ਨਿਰਦੇਸ਼ ਦੇ ਰਹੀ ਸੀ।

ਇਸ ਵਿਚਾਲੇ ਅੰਮ੍ਰਿਤਪਾਲ ਤੇ ਪੱਤਰਕਾਰ ਪਪਲਪ੍ਰੀਤ ਸਿੰਘ ਦਾ ਇਕ ਹੋਰ ਵੀਡੀਓ ਸਾਹਮਣੇ ਆਇਆ ਹੈ। ਵੀਡੀਓ ਬੀਤੀ 21 ਮਾਰਚ ਦਾ ਦਿੱਲੀ ਦਾ ਦੱਸਿਆ ਜਾ ਰਿਹਾ ਹੈ। ਇਸ ’ਚ ਅੰਮ੍ਰਿਤਪਾਲ ਨੇ ਪੱਗ ਨਹੀਂ ਬੰਨ੍ਹੀ ਤੇ ਪਪਲਪ੍ਰੀਤ ਪਿੱਛੇ-ਪਿੱਛੇ ਚਲ ਰਿਹਾ ਹੈ। ਹਾਲਾਂਕਿ, ਪੁਲਿਸ ਅਧਿਕਾਰੀਆਂ ਨੇ ਇਸ ਵੀਡੀਓ ਨੂੰ ਲੈ ਕੇ ਕੋਈ ਪ੍ਰਤੀਕਰਮ ਨਹੀਂ ਦਿੱਤਾ ਹੈ। ਉਥੇ, ਜਾਂਚ ’ਚ ਪਤਾ ਲੱਗਾ ਹੈ ਕਿ ਦਲਜੀਤ ਨੇ ਦਿੱਲੀ ’ਚ ਜੋ ਦਫ਼ਤਰ ਖੋਲ੍ਹ ਰੱਖਿਆ ਸੀ, ਉਸ ਰਾਹੀਂ ਉਹ ਪੰਜਾਬ ’ਚ ਮਾਡਲਿੰਗ ਜਾਂ ਫਿਲਮਾਂ ’ਚ ਕੰਟਰੈਕਟ ਏਜੰਟ ਵਜੋਂ ਕੰਮ ਕਰਦਾ ਸੀ। ਪੁਲਿਸ ਹੁਣ ਇਸ ਜਾਂਚ ’ਚ ਰੁੱਝੀ ਹੈ ਉਸ ਨੇ ਕਿਹੜੀਆਂ ਫਿਲਮਾਂ ਤੇ ਮਾਡਲਿੰਗ ਸ਼ੋਅ ਨੂੰ ਪ੍ਰਮੋਟ ਕੀਤਾ ਹੈ। ਜ਼ਿਕਰਯੋਗ ਹੈ ਕਿ ਦਲਜੀਤ ਕਲਸੀ ਨੂੰ ਬੀਤੇ ਦਿਨੀਂ ਪੁਲਿਸ ਨੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਨੂੰ ਫੰਡਿੰਗ ਕਰਨ ਦੇ ਮਾਮਲੇ ’ਚ ਗਿ੍ਰਫ਼ਤਾਰ ਕੀਤਾ ਸੀ। ਦੋਸ਼ ਹੈ ਕਿ ਉਸ ਨੇ ਜਥੇਬੰਦੀ ਨੂੰ ਕਰੋੜਾਂ ਦੀ ਫੰਡਿੰਗ ਕੀਤੀ ਜੋ ਕਿ ਵਿਦੇਸ਼ ਤੋਂ ਆਈ ਸੀ। ਉਥੇ, ਕਲਸੀ ਦੇ ਦੁਬਈ ’ਚ ਪਾਕਿਸਤਾਨ ਦੇ ਸਾਬਕਾ ਫੌਜ ਮੁੱਖੀ ਦੇ ਪੁੱਤਰ ਸਾਦ ਬਾਜਵਾ ਦੀ ਕੰਪਨੀ ਨਾਲ ਜੁੜੇ ਹੋਣ ਦੀ ਜਾਂਚ ਸ਼ੁਰੂ ਹੋ ਗਈ ਹੈ|

ਆਈਜੀ (ਹੈੱਡਕੁਆਰਟਰ) ਡਾ. ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਕੇਂਦਰੀ ਏਜੰਸੀਆਂ ਨਾਲ ਤਾਲਮੇਲ ਨਾਲ ਅੰਮ੍ਰਿਤਪਾਲ ਨੂੰ ਫੜਨ ਲਈ ਆਪ੍ਰੇਸ਼ਨ ਜਾਰੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਅੰਮ੍ਰਿਤਪਾਲ ਕੋਲ ਫਰਜ਼ੀ ਪਾਸਪੋਰਟ ਹੋ ਸਕਦੇ ਹਨ। ਹਾਲੇ ਤਕ ਉਸ ਦੇ ਪਰਿਵਾਰਕ ਮੈਂਬਰਾਂ ਨੇ ਅਸਲੀ ਪਾਸਪੋਰਟ ਸਬੰਧੀ ਜਾਣਕਾਰੀ ਵੀ ਨਹੀਂ ਦਿੱਤੀ ਹੈ। ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਪੱਤਰਕਾਰ ਪਪਲਪ੍ਰੀਤ ਨਾਲ ਬੀਤੀ 18 ਮਾਰਚ ਤੋਂ ਫਰਾਰ ਹੈ। ਉਸ ’ਤੇ ਅਜਨਾਲਾ ਦੇ ਥਾਣੇ ’ਤੇ ਹਮਲਾ ਦਾ ਦੋਸ਼ ਸੀ।

Related posts

ਅਮਰੀਕਾ ਦੇ ਨਵੇਂ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਹੀ ਬਾਇਡੇਨ ਦੀ ਟੁੱਟੀ ਹੱਡੀ, ਕੁੱਤੇ ਨਾਲ ਖੇਡਦਿਆਂ ਹਾਦਸਾ

On Punjab

ਕਰਜ਼ ਲੈ ਕੇ ਘਰ ਤੇ ਗੱਡੀ ਖਰੀਦਣ ਦਾ ਸੁਪਨਾ ਪੂਰਾ ਕਰਨਾ ਪਵੇਗਾ ਮਹਿੰਗਾ, ਪੰਜਾਬ ਸਰਕਾਰ ਕਰਨ ਜਾ ਰਹੀ ਹੈ ਇਹ ਬਦਲਾਅ

On Punjab

ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਅਲਰਟ ਮੋਡ ‘ਚ ਕੇਂਦਰ, ਪੀਐੱਮ ਨਰਿੰਦਰ ਮੋਦੀ 8 ਅਪ੍ਰੈਲ ਨੂੰ ਮੁੱਖ ਮੰਤਰੀਆਂ ਨਾਲ ਕਰਨਗੇ ਗੱਲਬਾਤ

On Punjab