PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਅੰਮ੍ਰਿਤਪਾਲ ਦਾ ਸ਼ਾਰਪ ਸ਼ੂਟਰ ਗ੍ਰਿਫ਼ਤਾਰ, NSA ਲਾਉਣ ਤੋਂ ਬਾਅਦ ਭੇਜਿਆ ਡਿਬਰੂਗੜ੍ਹ ਜੇਲ੍ਹ; ਪੱਟੀ ਦੇ ਇਸ ਪਿੰਡ ਦਾ ਹੈ ਵਸਨੀਕ

ਪੰਜਾਬ ਪੁਲਿਸ ਦੀ ਅੰਮ੍ਰਿਤਪਾਲ ਸਿੰਘ ਖਿਲਾਫ਼ ਕਾਰਵਾਈ ਜਾਰੀ ਹੈ। ਸੋਮਵਾਰ ਨੂੰ ਪੁਲਿਸ ਨੇ ਅੰਮ੍ਰਿਤਪਾਲ ਦੇ ਸ਼ਾਰਪ ਸ਼ੂਟਰ ਨੂੰ ਗ੍ਰਿਫ਼ਤਾਰ ਕੀਤਾ ਜੋ ਪੱਟੀ ਦੇ ਪਿੰਡ ਜੌੜ ਸਿੰਘ ਵਾਲਾ ਦਾ ਰਹਿਣ ਵਾਲਾ ਹੈ। ਸ਼ੂਟਰ ਦਾ ਨਾਂ ਵਰਿੰਦਰ ਸਿੰਘ ਜੌਹਲ ਹੈ। ਜੌਹਲ ‘ਤੇ ਕੌਮੀ ਸਕਿਓਰਟੀ ਐਕਟ ਲਾਉਣ ਤੋਂ ਬਾਅਦ ਉਸ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ‘ਚ ਸ਼ਿਫਟ ਕਰ ਦਿੱਤਾ ਗਿਆ ਹੈ।

ਵਰਿੰਦਰ ਜੌਹਲ ਫੌਜ ‘ਚੋਂ ਸੇਵਾਮੁਕਤ ਕਾਂਸਟੇਬਲ ਹੈ। ਉਸ ਨੇ 19 ਸਿੱਖ ਰੈਜੀਮੈਂਟ ‘ਚ ਡਿਊਟੀ ਕੀਤੀ ਹੈ। ਉਸ ਦਾ ਆਰਮ ਲਾਈਸੈਂਸ ਜੰਮੂ-ਕਸ਼ਮੀਰ ਤੋਂ ਬਣਿਆ ਸੀ, ਜੋ ਕਿ ਜੰਮੂ ਪ੍ਰਸ਼ਾਸਨ ਵੱਲੋਂ ਰੱਦ ਕੀਤਾ ਗਿਆ ਸੀ। ਅਜਨਾਲਾ ਹਿੰਸਾ ‘ਚ ਵਰਿੰਦਰ ਜੌਹਲ ‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਨਾਲ ਦੋਨਾਲੀ ਲੈ ਕੇ ਕਈ ਜਗ੍ਹਾ ਨਜ਼ਰ ਆ ਰਿਹਾ ਹੈ। ਇਹੀ ਨਹੀਂ ਥਾਣੇ ਦੇ ਅੰਦਰ ਜਦੋਂ ਅੰਮ੍ਰਿਤਪਾਲ ਪੁਲਿਸ ਅਧਿਕਾਰੀਆਂ ਨੂੰ ਧਮਕਾ ਰਿਹਾ ਸੀ ਤਾਂ ਵਰਿੰਦਰ ਜੌਹਲ ਉ ਦੇ ਪਿੱਛੇ ਰੁਕ ਕੇ ਸਾਰੇ ਪੁਲਿਸ ਅਫ਼ਸਰਾਂ ‘ਤੇ ਨਜ਼ਰ ਰੱਖਦਾ ਰਿਹਾ ਸੀ।

ਬੀਤੇ ਕੱਲ੍ਹ ਯਾਨੀ ਐਤਵਾਰ ਨੂੰ ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਭਗੌੜੇ ਅੰਮ੍ਰਿਤਪਾਲ ਸਿੰਘ ਦੇ ਗੰਨਮੈਨ ਤੇਜਿੰਦਰ ਸਿੰਘ ਗਿੱਲ ਉਰਫ ‘ਗੋਰਖਾ ਬਾਬਾ’ ਨੂੰ ਪਨਾਹ ਦੇਣ ਵਾਲੇ ਅਨਸਰ ਬਲਵੰਤ ਸਿੰਘ ਨੂੰ ਵੀ ਪੁਲਿਸ ਨੇ ਕਾਬੂ ਕਰ ਲਿਆ ਹੈ। ਬਲਵੰਤ ਮਲੌਦ ਦੇ ਪਿੰਡ ਕੂਹਲੀ ਖੁਰਦ ਦਾ ਰਹਿਣ ਵਾਲਾ ਹੈ ਜਿਸ ਨੇ ਆਪਣੇ ਘਰ ’ਤੇ ਹੀ ਦੋ ਦਿਨ ਤੱਕ ਗੋਰਖਾ ਬਾਬੇ ਨੂੰ ਪਨਾਹ ਦਿੱਤੀ ਸੀ। ਐੱਸਐੱਸਪੀ ਅਮਨੀਤ ਕੌਂਡਲ ਨੇ ਗ੍ਰਿਫਤਾਰੀ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਬਲਵੰਤ ਕੂਹਲੀ ਸਮੇਤ ਇਕ ਹੋਰ ਅਨਸਰ ਨੂੰ ਸ਼ੁੱਕਰਵਾਰ ਨੂੰ ਮਾਮਲੇ ’ਚ ਨਾਮਜ਼ਦ ਕੀਤਾ ਗਿਆ ਸੀ। ਬਲਵੰਤ ਨੂੰ ਤੇਜਿੰਦਰ ‘ਗੋਰਖਾ ਬਾਬਾ’ ਵੱਲੋਂ ਕੀਤੇ ਗਏ ਖੁਲਾਸੇ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ, ਜੋ ਅੰਮ੍ਰਿਤਪਾਲ ਦਾ ਗੰਨਮੈਨ ਵੀ ਸੀ ਤੇ ਉਸਦੀ ਕਰੀਬੀ ਸੁਰੱਖਿਆ ਟੀਮ (ਸੀਪੀਟੀ) ਦਾ ਮੈਂਬਰ ਸੀ। ਗੋਰਖੇ ਬਾਬੇ ਨੂੰ ਮਲੌਦ ਪੁਲਿਸ ਨੇ 22 ਮਾਰਚ ਨੂੰ ਗ੍ਰਿਫਤਾਰ ਕੀਤਾ ਸੀ। ਪੁਲਿਸ ਅਧਿਕਾਰੀ ਨੇ ਕਿਹਾ ਕਿ ਮਾਂਗੇਵਾਲ ਪਿੰਡ ਦੇ ਇਕ ਹੋਰ ਮੁਲਜ਼ਮ ਬਿਕਰਮਜੀਤ ਸਿੰਘ, ਜਿਸ ਨੂੰ 22 ਮਾਰਚ ਨੂੰ ਹਿਰਾਸਤ ’ਚ ਲੈ ਕੇ ਗੋਇੰਦਵਾਲ ਜੇਲ੍ਹ ’ਚ ਰੱਖਿਆ ਗਿਆ ਸੀ ਅਤੇ ਪ੍ਰੋਡਕਸ਼ਨ ਵਾਰੰਟ ’ਤੇ ਖੰਨਾ ਲਿਆਉਣ ਤੋਂ ਬਾਅਦ ਗ੍ਰਿਫਤਾਰ ਕੀਤਾ ਜਾਵੇਗਾ। ਅਧਿਕਾਰੀ ਨੇ ਕਿਹਾ ਕਿ ਬਿਕਰਮਜੀਤ, ਗੋਰਖਾ ਬਾਬਾ ਨੂੰ ਆਪਣੇ ਆਸ-ਪਾਸ ਹੋਣ ਵਾਲੀ ਘਟਨਾਵਾਂ ਬਾਰੇ ਜਾਣਕਾਰੀ ਦਿੰਦਾ ਰਹਿੰਦਾ ਸੀ। ਦੋਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

Related posts

Sitharaman on Free Schemes : ਸੀਤਾਰਮਨ ਨੇ ਕਿਹਾ- ‘ਰਿਓੜੀ’ ਵੰਡਣ ਵਾਲੇ ਸੂਬੇ ਪਹਿਲਾਂ ਆਪਣੀ ਵਿੱਤੀ ਸਥਿਤੀ ਦੀ ਕਰਨ ਜਾਂਚ, ਫਿਰ ਕਰਨ ਕੋਈ ਐਲਾਨ

On Punjab

ISRO: ਪੁਲਾੜ ‘ਚ ਲੰਬੀ ਛਾਲ ਮਾਰਨ ਦੀ ਤਿਆਰੀ, ਪਹਿਲੀ ਮਾਨਵ ਰਹਿਤ ਗਗਨਯਾਨ ਉਡਾਣ ਲਈ ਬਣਾਈ ਪੂਰੀ ਯੋਜਨਾ

On Punjab

1800 ਰੁਪਏ ਦਾ ਛੋਟਾ ਨਬਜ਼ ਆਕਸੀਮੀਟਰ ਅਲਰਟ ਦੇ ਕੇ ਬਚਾ ਰਿਹਾ ਹੈ ਜਾਨ, ਵੈਂਟੀਲੇਟਰ ‘ਤੇ ਜਾਣ ਤੋਂ ਪਹਿਲਾਂ ਬਚ ਸਕਦੇ ਨੇ ਮਰੀਜ਼

On Punjab