55.36 F
New York, US
April 23, 2025
PreetNama
ਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਅੰਮ੍ਰਿਤਪਾਲ ‘ਤੇ ਭੜਕੇ ਬਿੱਟੂ- ਇਹ ਜਵਾਕ ਜਿਨ੍ਹਾਂ ਦੀ ਰੀਸ ਕਰਦੈ, ਉਨ੍ਹਾਂ ਦਾ ਅੱਜ ਤੱਕ ਕਿਸੇ ਨੇ ਭੋਗ ਵੀ ਨਹੀਂ ਪਾਇਆ

ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਅੰਮ੍ਰਿਤਪਾਲ ਸਿੰਘ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਉਤੇ ਅੰਮ੍ਰਿਤਪਾਲ ਖਿਲਾਫ ਢਿੱਲ ਵਰਤਣ ਦਾ ਦੋਸ਼ ਵੀ ਲਾਇਆ ਹੈ।

ਉਨ੍ਹਾਂ ਆਖਿਆ ਹੈ ਕਿ ਅੰਮ੍ਰਿਤਪਾਲ ਵੱਲੋਂ ਮੈਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਹ ਜਵਾਕ ਮੈਨੂੰ ਧਮਕੀ ਦੇ ਰਿਹਾ ਹੈ। ਉਨ੍ਹਾਂ ਆਖਿਆ ਕਿ ਇਹ ਜਵਾਕ ਜਿਨ੍ਹਾਂ ਦੀ ਰੀਸ ਕਰਦੈ, ਉਨ੍ਹਾਂ ਦਾ ਅੱਜ ਤੱਕ ਕਿਸੇ ਨੇ ਭੋਗ ਵੀ ਨਹੀਂ ਪਾਇਆ। ਜਿਨ੍ਹਾਂ ਦੇ ਸਿਰ ਉਤੇ ਤੂੰ ਗੱਲਾਂ ਕਰਦੈਂ, ਉਨ੍ਹਾਂ ਦਾ ਮਾੜਾ ਜਿਹਾ ਪਿਛੋਕੜ ਵੇਖ ਲਵੀਂ।

ਕਿਸੇ ਨੇ ਉਨ੍ਹਾਂ ਦਾ ਭੋਗ ਨਹੀਂ ਪਾਇਆ, ਕਿਸੇ ਨੇ ਸਸਕਾਰ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਬੇਅੰਤ ਸਿੰਘ ਵੇਲੇ ਤਾਂ ਅੰਮ੍ਰਿਤਪਾਲ ਜੰਮਿਆਂ ਵੀ ਨਹੀਂ ਸੀ।

ਜੇ ਅੰਮ੍ਰਿਤਪਾਲ ਵਿਚ ਦਮ ਹੈ ਤਾਂ ਉਹ ਦਿਲਾਵਰ ਬਣੇ। ਉਨ੍ਹਾਂ ਕਿਹਾ ਕਿ ਲੋਕਾਂ ਦੇ ਪੁੱਤ ਮਰਵਾਉਣ ਦੀ ਥਾਂ ਤੂੰ ਖੁੁਦ ਦਿਲਾਵਰ ਬਣ। ਮੈਨੂੰ ਉਡਾਉਣ ਦੀਆਂ ਗੱਲਾਂ ਕਰਨ ਵਾਲਾ ਖੁਦ ਇਹ ਕੰਮ ਕਰਕੇ ਕੇ ਵਿਖਾਏ।

ਉਨ੍ਹਾਂ ਕਿਹਾ ਕਿ ਮੈਂ ਰੋਜ਼ ਪਿੰਡਾਂ ਵਿਚ ਜਾਂਦਾ ਹਾਂ, ਮੈਂ ਕੋਈ ਗੁੰਡੇ ਨਹੀਂ ਰੱਖੇ ਹੋਏ। ਆਪਣੇ ਨਾਲ ਕੋਈ ਨਸ਼ੇੜੀ ਨਹੀਂ ਰੱਖੇ ਹੋਏ। ਉਹ ਸਵੇਰੇ ਹੀ ਕੁਝ ਲੋਕਾਂ ਨੂੰ ਨਸ਼ਿਆਂ ਵਿਚ ਟੱਲੀ ਕਰ ਲੈਂਦੇ ਹਨ, ਉਨ੍ਹਾਂ ਨੂੰ ਕੋਈ ਸੁਰਤ ਨਹੀਂ ਹੁੰਦੀ ਤੇ ਆਪਣੇ ਨਾਲ ਲਈ ਫਿਰਦੇ ਹਨ। ਨਸ਼ੇ ਛੁਡਾਉਣ ਦਾ ਸੱਦਾ ਦੇ ਕੇ ਅਜਿਹੇ ਲੋਕਾਂ ਨੂੰ ਹੋਰ ਨਸ਼ਾ ਦੇ ਕੇ ਆਪਣੇ ਨਾਲ ਚਾੜ੍ਹੀ ਫਿਰਦੇ ਹੋ।

Related posts

Nepal Road Accident : ਨੇਪਾਲ ‘ਚ ਸੜਕ ਹਾਦਸੇ ‘ਚ ਛੇ ਭਾਰਤੀਆਂ ਸਮੇਤ ਸੱਤ ਦੀ ਮੌਤ, 19 ਜ਼ਖ਼ਮੀ

On Punjab

SAD NEWS : ਟਰੱਕ ਪਲਟਣ ਨਾਲ ਯੂਬਾ ਸਿਟੀ ‘ਚ ਪੰਜਾਬੀ ਨੌਜਵਾਨ ਦੀ ਮੌਤ

On Punjab

ਕਰਤਾਰਪੁਰ ਸਾਹਿਬ ਲਾਂਘੇ ਦਾ 98% ਕੰਮ ਹੋਇਆ ਪੂਰਾ

On Punjab