PreetNama
ਖਬਰਾਂ/Newsਖਾਸ-ਖਬਰਾਂ/Important News

ਪਾਕਿਸਤਾਨ ਨੇ IMF ਦੀ ਮੰਨੀ ਇੱਕ ਹੋਰ ਸ਼ਰਤ, ਜਲਦ ਹੀ ਵਿਆਜ ਦਰਾਂ ‘ਚ ਕਰ ਸਕਦਾ ਹੈ 200 ਬੇਸਿਸ ਪੁਆਇੰਟਸ ਦਾ ਵਾਧਾ

Pakistan Hikes Interest Rate: ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੇ ਕੌਮਾਂਤਰੀ ਮੁਦਰਾ ਫੰਡ ਦੀ ਇੱਕ ਹੋਰ ਸ਼ਰਤ ਮੰਨ ਲਈ ਹੈ। ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਪਾਕਿਸਤਾਨ ਦਾ ਸੈਂਟਰਲ ਬੈਂਕ ਜਲਦ ਹੀ ਆਪਣੀ ਵਿਆਜ ਦਰਾਂ ‘ਚ 200 ਬੇਸਿਸ ਪੁਆਇੰਟ ਦਾ ਵਾਧਾ ਕਰ ਸਕਦਾ ਹੈ। IMF ਤੋਂ 1.1 ਬਿਲੀਅਨ ਡਾਲਰ ਦੀ ਫੰਡਿੰਗ ਪ੍ਰਾਪਤ ਕਰਨ ਲਈ, ਪਾਕਿਸਤਾਨ ਨੇ ਆਪਣੀ ਨੀਤੀਗਤ ਵਿਆਜ ਦਰਾਂ ਨੂੰ ਵਧਾਉਣ ਲਈ ਸਹਿਮਤੀ ਦਿੱਤੀ ਹੈ। ਇਸ ਮੁੱਦੇ ‘ਤੇ ਫੈਸਲਾ ਲੈਣ ਲਈ ਹੁਣ ਸਟੇਟ ਬੈਂਕ ਆਫ ਪਾਕਿਸਤਾਨ ਦੀ 2 ਮਾਰਚ ਯਾਨੀ ਵੀਰਵਾਰ ਨੂੰ ਬੈਠਕ ਹੋਵੇਗੀ। ਪਹਿਲਾਂ ਇਹ ਮੀਟਿੰਗ 16 ਮਾਰਚ ਨੂੰ ਹੋਣੀ ਸੀ।

ਵਿਆਜ ਦਰਾਂ ‘ਚ ਹੋ ਸਕਦੀ ਹੈ 200 bps ਦਾ ਇਜ਼ਾਫਾ

ਅਜਿਹੇ ‘ਚ ਦੇਸ਼ ਦੇ ਜ਼ਿਆਦਾਤਰ ਮਾਹਰਾਂ ਦਾ ਮੰਨਣਾ ਹੈ ਕਿ ਇਸ ਬੈਠਕ ‘ਚ SBP ਕੁੱਲ 200 ਬੇਸਿਸ ਪੁਆਇੰਟ ਦਾ ਵਾਧਾ ਕਰ ਸਕਦਾ ਹੈ। ਇਸ ਦੇ ਨਾਲ ਹੀ ਕੁਝ ਮਾਹਰਾਂ ਦਾ ਇਹ ਵੀ ਮੰਨਣਾ ਹੈ ਕਿ ਨੀਤੀਗਤ ਵਿਆਜ ਦਰਾਂ 250 ਬੇਸਿਸ ਪੁਆਇੰਟ ਤੱਕ ਵਧ ਸਕਦੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਜਨਵਰੀ 2023 ਤੋਂ ਹੁਣ ਤੱਕ ਸਟੇਟ ਬੈਂਕ ਆਫ ਪਾਕਿਸਤਾਨ ਨੇ ਆਪਣੀਆਂ ਵਿਆਜ ਦਰਾਂ ਵਿੱਚ 725 ਬੇਸਿਸ ਪੁਆਇੰਟ ਦਾ ਵਾਧਾ ਕੀਤਾ ਹੈ।

Related posts

ਸੜਕ ਹਾਦਸੇ ‘ਚ ਦੋ ਦੀ ਮੌਤ

Pritpal Kaur

ਪੰਜਾਬ ਕਾਂਗਰਸ ਵੱਲੋਂ ਦਿੱਲੀ ’ਚ ਅਰਵਿੰਦ ਕੇਜਰੀਵਾਲ ਖ਼ਿਲਾਫ਼ ਪ੍ਰਦਰਸ਼ਨ

On Punjab

ਜੰਗ ਦੇ ਵਿਚਕਾਰ ਕੀਵ ਪਹੁੰਚੇ UN ਦੇ ਮੁਖੀ ਐਂਟੋਨੀਓ ਗੁਟੇਰੇਸ, ਜ਼ੇਲੇਨਸਕੀ ਨਾਲ ਕੀਤੀ ਮੁਲਾਕਾਤ, ਅਮਰੀਕਾ-ਨਾਟੋ ‘ਤੇ ਬੋਲਣ ਤੋਂ ਕੀਤਾ ਪਰਹੇਜ਼

On Punjab